Begin typing your search above and press return to search.

ਤੇਜ਼ ਰਫਤਾਰ ਕਾਰ ਨੇ 5 ਜਣਿਆਂ ਨੂੰ ਦਰੜਿਆ, ਇੱਕ ਦੀ ਮੌਤ

ਲੁਧਿਆਣਾ, 6 ਫ਼ਰਵਰੀ, ਨਿਰਮਲ : ਲੁਧਿਆਣਾ ਵਿਚ ਤੇਜ਼ ਰਫਤਾਰ ਕਾਰ ਨੇ 5 ਲੋਕਾਂ ਨੂੰ ਦਰੜ ਦਿੱਤਾ ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਲੁਧਿਆਣਾ ਦੇ ਦੁੱਗਰੀ ਵਿੱਚ ਦੇਰ ਰਾਤ ਵਰਨਾ ਅਤੇ ਬੋਲੈਰੋ ਕਾਰਾਂ ਵਿੱਚ ਸਵਾਰ ਨੌਜਵਾਨ ਰੇਸ ਲਗਾ ਰਹੇ ਸਨ। ਇਸ ਦੌਰਾਨ ਇੱਕ ਕਾਰ ਬੇਕਾਬੂ ਹੋ ਕੇ ਪਾਨ ਦੀ ਦੁਕਾਨ ਵਿੱਚ ਜਾ ਵੜੀ। ਦੁਕਾਨ […]

ਤੇਜ਼ ਰਫਤਾਰ ਕਾਰ ਨੇ 5 ਜਣਿਆਂ ਨੂੰ ਦਰੜਿਆ, ਇੱਕ ਦੀ ਮੌਤ
X

Editor EditorBy : Editor Editor

  |  6 Feb 2024 6:03 AM IST

  • whatsapp
  • Telegram


ਲੁਧਿਆਣਾ, 6 ਫ਼ਰਵਰੀ, ਨਿਰਮਲ : ਲੁਧਿਆਣਾ ਵਿਚ ਤੇਜ਼ ਰਫਤਾਰ ਕਾਰ ਨੇ 5 ਲੋਕਾਂ ਨੂੰ ਦਰੜ ਦਿੱਤਾ ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਲੁਧਿਆਣਾ ਦੇ ਦੁੱਗਰੀ ਵਿੱਚ ਦੇਰ ਰਾਤ ਵਰਨਾ ਅਤੇ ਬੋਲੈਰੋ ਕਾਰਾਂ ਵਿੱਚ ਸਵਾਰ ਨੌਜਵਾਨ ਰੇਸ ਲਗਾ ਰਹੇ ਸਨ। ਇਸ ਦੌਰਾਨ ਇੱਕ ਕਾਰ ਬੇਕਾਬੂ ਹੋ ਕੇ ਪਾਨ ਦੀ ਦੁਕਾਨ ਵਿੱਚ ਜਾ ਵੜੀ। ਦੁਕਾਨ ’ਤੇ ਬੈਠੇ ਪੰਜ ਵਿਅਕਤੀਆਂ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਮੌਕੇ ’ਤੇ ਦਹਿਸ਼ਤ ਫੈਲ ਗਈ ਅਤੇ ਲੋਕ ਮਦਦ ਲਈ ਭੱਜੇ। ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।

ਸੋਮਵਾਰ ਦੇਰ ਰਾਤ ਲੁਧਿਆਣਾ ਦੇ ਦੁੱਗਰੀ ਇਲਾਕੇ ’ਚ ਸਥਿਤ 200 ਫੁੱਟ ਰੋਡ ’ਤੇ ਦੋ ਕਾਰਾਂ ’ਚ ਸਵਾਰ ਨੌਜਵਾਨ ਰੇਸ ਕਰ ਰਹੇ ਸਨ। ਇਸ ਦੌਰਾਨ ਇਕ ਕਾਰ ਬੇਕਾਬੂ ਹੋ ਕੇ ਇਕ ਪਾਨ ਦੀ ਦੁਕਾਨ ਨਾਲ ਜਾ ਟਕਰਾਈ।ਦੁਕਾਨ ’ਤੇ ਬੈਠੇ ਪੰਜ ਵਿਅਕਤੀਆਂ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਹੈ। ਚਾਰ ਲੋਕ ਗੰਭੀਰ ਜ਼ਖਮੀ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਦੁੱਗਰੀ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮੌਕੇ ’ਤੇ ਮੌਜੂਦ ਲੋਕਾਂ ਦਾ ਦੋਸ਼ ਹੈ ਕਿ ਰੇਸ ਲਗਾ ਰਹੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਪਰ ਮੁਲਾਜ਼ਮਾਂ ਨੇ ਉਸ ਨੂੰ ਉਥੋਂ ਭਜਾ ਦਿੱਤਾ।

ਫਾਸਟ ਫੂਡ ਦੀ ਦੁਕਾਨ ਚਲਾਉਣ ਵਾਲੇ ਰਿੰਕੂ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਵਰਨਾ ਕਾਰ ਅਤੇ ਬੋਲੈਰੋ ਕਾਰ ਵਿੱਚ ਸਵਾਰ ਨੌਜਵਾਨਾਂ ਦੀ ਰੇਸ ਚੱਲ ਰਹੀ ਸੀ। ਇੱਕ ਕਾਰ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਸੀ ਜਦੋਂ ਕਿ ਦੂਜੀ ਕਾਰ ਵਿੱਚ ਦੋ ਲੜਕੇ ਸਨ। ਦੋਵਾਂ ਕਾਰਾਂ ਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਇਸ ਦੌਰਾਨ ਇੱਕ ਕਾਰ ਬੇਕਾਬੂ ਹੋ ਕੇ ਇੱਕ ਪਾਨ ਦੀ ਦੁਕਾਨ ਵਿੱਚ ਜਾ ਵੜੀ।ਦੁਕਾਨ ’ਤੇ ਬੈਠੇ ਪੰਜ ਲੋਕਾਂ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕਾਰ ਪਲਟ ਗਈ। ਮੌਕੇ ’ਤੇ ਹੰਗਾਮਾ ਹੋ ਗਿਆ ਅਤੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਜ਼ਖਮੀਆਂ ਨੂੰ ਸਾਈਡ ’ਤੇ ਖੜ੍ਹਾ ਕਰਕੇ ਕਾਰ ਸਿੱਧੀ ਕੀਤੀ ਅਤੇ ਕਾਰ ’ਚ ਸਵਾਰ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਹਾਦਸੇ ’ਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਹਾਲਾਂਕਿ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ।

ਰਿੰਕੂ ਕੁਮਾਰ ਨੇ ਦੋਸ਼ ਲਾਇਆ ਕਿ ਮੌਕੇ ’ਤੇ ਪੁੱਜੇ ਪੁਲਸ ਮੁਲਾਜ਼ਮਾਂ ਨੇ ਉਕਤ ਨੌਜਵਾਨ ਨੂੰ ਕਾਰ ’ਚੋਂ ਭਜਾ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈਕ ਕੀਤੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it