Begin typing your search above and press return to search.

ਅੱਧੀ ਰਾਤ ਨੂੰ ਤੇਜ਼ ਰਫਤਾਰ ਕਾਰ ਪੁਲ ਤੋਂ ਡਿੱਗੀ, ਇੱਕ ਦੀ ਮੌਤ

ਜਗਰਾਉਂ, 9 ਅਕਤੂਬਰ, ਨਿਰਮਲ : ਲੁਧਿਆਣਾ ਦੇ ਕਸਬਾ ਜਗਰਾਉਂ ਵਿਚ ਦੇਰ ਰਾਤ ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ। ਜਦ ਕਿ 4 ਜ਼ਖ਼ਮੀ ਹੋ ਗਏ। ਹਾਦਸਾ ਦੇਰ ਰਾਤ ਸਾਢੇ 12 ਵਜੇ ਗੋਬਿੰਦ ਕਲੌਨੀ ਡਿਸਪੋਜਲ ਰੋਡ ’ਤੇ ਰਾਜਾ ਢਾਬਾ ਦੇ ਸਾਹਮਣੇ ਵਾਪਰਿਆ। ਇੱਥੇ ਕਰੀਬ 25 ਫੁੱਟ ਥੱਲੇ ਪੁਲਿਸ ਤੋਂ ਤੇਜ਼ ਰਫਤਾਰ ਕਾਰ ਡਿੱਗ ਗਈ। […]

ਅੱਧੀ ਰਾਤ ਨੂੰ ਤੇਜ਼ ਰਫਤਾਰ ਕਾਰ ਪੁਲ ਤੋਂ ਡਿੱਗੀ, ਇੱਕ ਦੀ ਮੌਤ
X

Hamdard Tv AdminBy : Hamdard Tv Admin

  |  9 Oct 2023 1:31 AM GMT

  • whatsapp
  • Telegram

ਜਗਰਾਉਂ, 9 ਅਕਤੂਬਰ, ਨਿਰਮਲ : ਲੁਧਿਆਣਾ ਦੇ ਕਸਬਾ ਜਗਰਾਉਂ ਵਿਚ ਦੇਰ ਰਾਤ ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ। ਜਦ ਕਿ 4 ਜ਼ਖ਼ਮੀ ਹੋ ਗਏ। ਹਾਦਸਾ ਦੇਰ ਰਾਤ ਸਾਢੇ 12 ਵਜੇ ਗੋਬਿੰਦ ਕਲੌਨੀ ਡਿਸਪੋਜਲ ਰੋਡ ’ਤੇ ਰਾਜਾ ਢਾਬਾ ਦੇ ਸਾਹਮਣੇ ਵਾਪਰਿਆ। ਇੱਥੇ ਕਰੀਬ 25 ਫੁੱਟ ਥੱਲੇ ਪੁਲਿਸ ਤੋਂ ਤੇਜ਼ ਰਫਤਾਰ ਕਾਰ ਡਿੱਗ ਗਈ। ਕਾਰ ਅਚਾਨਕ ਪੁੱਲ ਤੋਂ ਡਿੱਗਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿੱਚ ਇਕ ਦੋਸਤ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਜ਼ਖਮੀ 4 ਹੋ ਗਏ। ਪ੍ਰਾਪਤ ਜਾਣਕਾਰੀਂ ਅਨੁਸਾਰ ਜਗਰਾਉਂ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ’ਚ ਰਹਿੰਦੇ ਪੰਜ ਦੋਸਤ ਆਪਣੇ ਇਕ ਦੋਸਤ ਵੱਲੋਂ ਕੁਝ ਦਿਨ ਪਹਿਲਾਂ ਹੀ ਲਈ ਨਵੀਂ ਆਈ 20 ਕਾਰ ਤੇ ਲੁਧਿਆਣਾ ਤੋਂ ਜਗਰਾਓਂ ਵਾਪਸ ਪਰਤ ਰਹੇ ਸਨ। ਅੱਧੀ ਰਾਤ 12 ਵਜੇ ਦੇ ਕਰੀਬ ਜਗਰਾਓਂ ਦੇ ਅਲੀਗੜ੍ਹ ਪੁਲ਼ ਨੇੜੇ ਉਨ੍ਹਾਂ ਦੀ ਕਾਰ ਕਿਸੇ ਕਾਰਨ ਹਾਦਸਾਗ੍ਰਸਤ ਹੁੰਦੀ ਹੋਈ ਪੁਲ਼ ਤੋਂ ਹੇਠਾਂ ਡਿੱਗ ਗਈ। ਹਾਦਸੇ ’ਚ ਕਾਰ ਸਵਾਰ ਅੰਕਿਤ ਲੂਥਰਾ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਬਾਕੀ ਚਾਰ ਜ਼ਖ਼ਮੀਆਂ ਨੂੰ ਜਗਰਾਓਂ ਦੇ ਕਲਿਆਨੀ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ। ਹਸਪਤਾਲ ’ਚ ਯਤਿਨ ਬਾਂਸਲ, ਰਿੰਕਲ ਅਰੋੜਾ ਤੇ ਪੰਕੂ ਬਾਂਸਲ ਦੀ ਹਾਲਤ ਗੰਭੀਰ ਦੇਖਦਿਆਂ ਤਿੰਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਦਕਿ ਚੌਥੇ ਜ਼ਖ਼ਮੀ ਦੋਸਤ ਦੀ ਹਾਲਤ ਸਥਿਰ ਹੋਣ ’ਤੇ ਕਲਿਆਨੀ ਹਸਪਤਾਲ ਹੀ ਦਾਖਲ ਕਰ ਲਿਆ ਗਿਆ।

Next Story
ਤਾਜ਼ਾ ਖਬਰਾਂ
Share it