Begin typing your search above and press return to search.

ਕੈਨੇਡਾ ਵਾਸੀਆਂ ਨੂੰ ਮਹਿੰਗਾਈ ਦਰ ਤੋਂ ਨਹੀਂ ਮਿਲੀ ਰਾਹਤ

ਟੋਰਾਂਟੋ, 20 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਾਸੀਆਂ ਨੂੰ ਉਚੀਆਂ ਵਿਆਜ ਦਰਾਂ ਤੋਂ ਨੇੜ ਭਵਿੱਖ ਵਿਚ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਜੀ ਹਾਂ, ਮਹਿੰਗਾਈ ਦਰ 3.1 ਫ਼ੀ ਸਦੀ ਦੇ ਪੱਧਰ ’ਤੇ ਕਾਇਮ ਹੈ ਜਦਕਿ ਆਰਥਿਕ ਮਾਹਰਾਂ ਨੇ ਅੰਕੜਾ ਤਿੰਨ ਫੀ ਸਦੀ ਤੋਂ ਹੇਠਾਂ ਆਉਣ ਦਾ ਅੰਦਾਜ਼ਾ ਲਾਇਆ ਸੀ। ਮਹਿੰਗਾਈ ਦਰ ਨੂੰ ਹੇਠਾਂ ਆਉਣ ਤੋਂ […]

ਕੈਨੇਡਾ ਵਾਸੀਆਂ ਨੂੰ ਮਹਿੰਗਾਈ ਦਰ ਤੋਂ ਨਹੀਂ ਮਿਲੀ ਰਾਹਤ
X

Editor EditorBy : Editor Editor

  |  20 Dec 2023 11:58 AM IST

  • whatsapp
  • Telegram
ਟੋਰਾਂਟੋ, 20 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਾਸੀਆਂ ਨੂੰ ਉਚੀਆਂ ਵਿਆਜ ਦਰਾਂ ਤੋਂ ਨੇੜ ਭਵਿੱਖ ਵਿਚ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਜੀ ਹਾਂ, ਮਹਿੰਗਾਈ ਦਰ 3.1 ਫ਼ੀ ਸਦੀ ਦੇ ਪੱਧਰ ’ਤੇ ਕਾਇਮ ਹੈ ਜਦਕਿ ਆਰਥਿਕ ਮਾਹਰਾਂ ਨੇ ਅੰਕੜਾ ਤਿੰਨ ਫੀ ਸਦੀ ਤੋਂ ਹੇਠਾਂ ਆਉਣ ਦਾ ਅੰਦਾਜ਼ਾ ਲਾਇਆ ਸੀ। ਮਹਿੰਗਾਈ ਦਰ ਨੂੰ ਹੇਠਾਂ ਆਉਣ ਤੋਂ ਰੋਕਣ ਵਾਲੇ ਦੋ ਮੁੱਖ ਕਾਰਨ ਉਚਾ ਮਕਾਨ ਕਿਰਾਇਆ ਅਤੇ ਮੌਰਗੇਜ ਵਿਆਜ ਦਾ ਖਰਚਾ ਰਹੇ। ਮੌਰਗੇਜ ਵਿਆਜ ਦਾ ਖਰਚਾ ਇਕ ਸਾਲ ਪਹਿਲਾਂ 7.4 ਫੀ ਸਦੀ ਦਰਜ ਕੀਤਾ ਗਿਆ ਪਰ ਇਸ ਵੇਲੇ 29.8 ਫੀ ਸਦੀ ’ਤੇ ਪੁੱਜ ਚੁੱਕਾ ਹੈ।

3.1 ਫੀ ਸਦੀ ਦੇ ਪੱਧਰ ’ਤੇ ਸਥਿਰ, ਵਿਆਜ ਦਰਾਂ ਘਟਣ ਦੇ ਆਸਾਰ ਨਹੀਂ

ਗਰੌਸਰੀ ਦੀਆਂ ਕੀਮਤਾਂ ਵਿਚ ਸਾਲਾਨਾ ਆਧਾਰ ’ਤੇ 4.7 ਫ਼ੀ ਸਦੀ ਵਾਧਾ ਹੋਇਆ ਪਰ ਮੀਟ, ਵੈਜੀਟੇਬਲਜ਼ ਅਤੇ ਸ਼ੂਗਰ ਯਾਨੀ ਕੇ ਖੰਡ ਦੀਆਂ ਕੀਮਤਾਂ ਵਿਚ ਵਾਧਾ ਹੋਰ ਵੀ ਘੱਟ ਰਿਹਾ। ਹੁਣ ਖੀਰੇ ਦੇ ਭਾਅ ਨੂੰ ਵੇਖਿਆ ਜਾਵੇ ਤਾਂ ਇਹ ਇਕ ਡਾਲਰ ਤੋਂ ਉਪਰ ਨਹੀਂ ਹੋਣਾ ਚਾਹੀਦਾ ਪਰ ਇਸ ਵੇਲੇ 2 ਡਾਲਰ 99 ਸੈਂਟ ਚੱਲ ਰਿਹਾ ਹੈ। ਇਹ ਮਹਿੰਗਾਈ ਨਹੀਂ ਤਾਂ ਹੋਰ ਕੀ ਹੈ। ਸੈਰ ਸਪਾਟੇ ’ਤੇ ਜਾਣ ਦੇ ਇੱਛਕ ਲੋਕਾਂ ਨੂੰ ਮਾਯੂਸੀ ਹੋਈ ਕਿਉਂਕਿ ਬਾਹਰ ਖਾਣਾ-ਪੀਣਾ ਹੋਰ ਵੀ ਮਹਿੰਗਾ ਹੋ ਚੁੱਕਾ ਹੈ।
Next Story
ਤਾਜ਼ਾ ਖਬਰਾਂ
Share it