ਕੈਨੇਡਾ ਵਾਸੀਆਂ ਨੂੰ ਸਸਤੀਆਂ ਦਵਾਈਆਂ ਵਾਲਾ ਬਿਲ ਲਟਕਿਆ
ਔਟਵਾ, 15 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਯੂਨੀਵਰਸਲ ਫਾਰਮਾਕੇਅਰ ਵਾਲਾ ਕਾਨੂੰਨ ਮੌਜੂਦਾ ਵਰ੍ਹੇ ਵਿਚ ਹੀ ਲਿਆਉਣ ਲਈ ਬਜ਼ਿਦ ਜਗਮੀਤ ਸਿੰਘ ਨੂੰ ਹਾਲਾਤ ਨਾਲ ਸਮਝੌਤਾ ਕਰਨਾ ਪਿਆ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਹਿਣ ’ਤੇ ਅਗਲੇ ਵਰ੍ਹੇ ਤੱਕ ਉਡੀਕ ਕਰਨ ਲਈ ਮੰਨ ਗਏ। ਸੱਤਾਧਾਰੀ ਲਿਬਰਲ ਪਾਰਟੀ ਅਤੇ ਐਨ.ਡੀ.ਪੀ. ਵਿਚਾਲੇ ਹੋਏ ਤਾਜ਼ਾ ਸਮਝੌਤੇ ਮੁਤਾਬਕ ਹੁਣ ਫਾਰਮਾਕੇਅਰ ਐਕਟ ਪਾਸ […]
By : Editor Editor
ਔਟਵਾ, 15 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਯੂਨੀਵਰਸਲ ਫਾਰਮਾਕੇਅਰ ਵਾਲਾ ਕਾਨੂੰਨ ਮੌਜੂਦਾ ਵਰ੍ਹੇ ਵਿਚ ਹੀ ਲਿਆਉਣ ਲਈ ਬਜ਼ਿਦ ਜਗਮੀਤ ਸਿੰਘ ਨੂੰ ਹਾਲਾਤ ਨਾਲ ਸਮਝੌਤਾ ਕਰਨਾ ਪਿਆ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਹਿਣ ’ਤੇ ਅਗਲੇ ਵਰ੍ਹੇ ਤੱਕ ਉਡੀਕ ਕਰਨ ਲਈ ਮੰਨ ਗਏ। ਸੱਤਾਧਾਰੀ ਲਿਬਰਲ ਪਾਰਟੀ ਅਤੇ ਐਨ.ਡੀ.ਪੀ. ਵਿਚਾਲੇ ਹੋਏ ਤਾਜ਼ਾ ਸਮਝੌਤੇ ਮੁਤਾਬਕ ਹੁਣ ਫਾਰਮਾਕੇਅਰ ਐਕਟ ਪਾਸ ਕਰਨ ਲਈ 1 ਮਾਰਚ 2024 ਦੀ ਸਮਾਂ ਹੱਦ ਤੈਅ ਕੀਤੀ ਗਈ ਹੈ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਫਾਰਮਾਕੇਅਰ ਦਾ ਪਹਿਲਾ ਖਰੜਾ ਜਗਮੀਤ ਸਿੰਘ ਨੇ ਰੱਦ ਕਰ ਦਿਤਾ ਸੀ ਅਤੇ ਨਵੀਆਂ ਮਦਾਂ ਸ਼ਾਮਲ ਕਰਨ ਵਾਸਤੇ ਲਿਬਰਲ ਪਾਰਟੀ ਨੇ ਵਾਧੂ ਸਮੇਂ ਦੀ ਮੰਗ ਕੀਤੀ।
1 ਮਾਰਚ 2024 ਤੱਕ ਉਡੀਕ ਕਰਨਾ ਮੰਨੀ ਐਨ.ਡੀ.ਪੀ.
ਐਨ.ਡੀ.ਪੀ. ਦੇ ਸਿਹਤ ਮਾਮਲਿਆਂ ਬਾਰੇ ਆਲੋਚਕ ਡੌਨ ਡੇਵੀਜ਼ ਨੇ ਕਿਹਾ ਕਿ ਮੁਲਕ ਦੇ ਲੋਕ ਸਿਰਫ ਇਸ ਕਰ ਕੇ ਦਵਾਈਆਂ ਲੈਣ ਤੋਂ ਟਾਲਾ ਵੱਟ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਖਰੀਦਣ ਦੀ ਤਾਕਤ ਨਹੀਂ। ਮਹਿੰਗਾਈ ਨੇ ਕੈਨੇਡਾ ਵਾਸੀਆਂ ਦਾ ਲੱਕ ਤੋੜ ਦਿਤਾ ਹੈ। ਮੌਜੂਦਾ ਹਾਲਾਤ ਵਿਚ ਯੂਨੀਵਰਸਲ ਫਾਰਮਾਕੇਅਰ ਹੋਰ ਵੀ ਜ਼ਿਆਦਾ ਅਹਿਮ ਹੋ ਗਿਆ ਹੈ ਅਤੇ ਇਸੇ ਕਰ ਕੇ ਸਮਾਂ ਹੱਦ ਵਧਾਈ ਗਈ ਹੈ। ਉਧਰ ਸਿਹਤ ਮੰਤਰੀ ਮਾਰਕ ਹੌਲੈਂਡ ਦੇ ਦਫਤਰ ਨੇ ਇਸ ਗੱਲ ਦੀ ਤਸਦੀਕ ਕਰ ਦਿਤੀ ਕਿ ਫਾਰਮਾਕੇਅਰ ਦੇ ਮਸਲੇ ’ਤੇ ਸਹਿਮਤੀ ਬਣ ਚੁੱਕੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਫਾਰਮਾਕੇਅਰ ਪ੍ਰਤੀ ਵਚਨਬੱਧ ਹੈ ਪਰ ਜ਼ਿੰਮੇਵਾਰੀ ਵਾਲੇ ਤੌਰ-ਤਰੀਕੇ ਨਾਲ ਸਭ ਕੁਝ ਕਰਨਾ ਹੋਵੇਗਾ।