Begin typing your search above and press return to search.

ਕੈਨੇਡੀਅਨ ਅਖ਼ਬਾਰ ‘ਦਿ ਗਲੋਬ ਐਂਡ ਮੇਲ’ ਦਾ ਵੱਡਾ ਖ਼ੁਲਾਸਾ, "ਭਾਰਤ ਨੇ ਟਰੂਡੋ ਨੂੰ ਕੈਪਟਨ ਨਾਲ ਮਿਲਣ ਲਈ ਕੀਤਾ ਸੀ ਮਜਬੂਰ!"

ਓਟਾਵਾ, 8 ਮਈ, ਪਰਦੀਪ ਸਿੰਘ:- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਾਲ 2018 ਵਿਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਲਈ ਮਜਬੂਰ ਕੀਤਾ ਗਿਆ ਸੀ। ਇੱਥੇ ਹੀ ਬਸ ਨਹੀਂ ਉਨ੍ਹਾਂ ਦੇ ਜਹਾਜ਼ ਨੂੰ ਉਦੋਂ ਤਕ ਉਤਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ, ਜਦੋਂ ਤਕ ਉਨ੍ਹਾਂ ਨੇ ਕੈਪਟਨ […]

ਕੈਨੇਡੀਅਨ ਅਖ਼ਬਾਰ ‘ਦਿ ਗਲੋਬ ਐਂਡ ਮੇਲ’ ਦਾ ਵੱਡਾ ਖ਼ੁਲਾਸਾ, ਭਾਰਤ ਨੇ ਟਰੂਡੋ ਨੂੰ ਕੈਪਟਨ ਨਾਲ ਮਿਲਣ ਲਈ ਕੀਤਾ ਸੀ ਮਜਬੂਰ!
X

Editor EditorBy : Editor Editor

  |  8 May 2024 12:19 PM IST

  • whatsapp
  • Telegram

ਓਟਾਵਾ, 8 ਮਈ, ਪਰਦੀਪ ਸਿੰਘ:- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਾਲ 2018 ਵਿਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਲਈ ਮਜਬੂਰ ਕੀਤਾ ਗਿਆ ਸੀ। ਇੱਥੇ ਹੀ ਬਸ ਨਹੀਂ ਉਨ੍ਹਾਂ ਦੇ ਜਹਾਜ਼ ਨੂੰ ਉਦੋਂ ਤਕ ਉਤਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ, ਜਦੋਂ ਤਕ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੀ ਸਹਿਮਤੀ ਨਹੀਂ ਦਿੱਤੀ। ਇਹ ਖ਼ੁਲਾਸਾ ਕੈਨੇਡਾ ਦੀ ਇਕ ਅਖ਼ਬਾਰ ‘ਦ ਗਲੋਬ ਐਂਡ ਮੇਲ’ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਕੀਤਾ ਗਿਆ ਹੈ।

ਸਾਲ 2018 ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੇ ਦੌਰੇ ’ਤੇ ਆਏ ਸੀ ਪਰ ‘ਦ ਗਲੋਬ ਐਂਡ ਮੇਲ’ ਅਖ਼ਬਾਰ ਦੀ ਰਿਪੋਰਟ ਅਨੁਸਾਰ ਭਾਰਤ ਦੌਰੇ ਦੌਰਾਨ ਜਸਟਿਨ ਟਰੂਡੋ ਅਤੇ ਹਰਜੀਤ ਸੱਜਣ ਜਦੋਂ ਅੰਮ੍ਰਿਤਸਰ ’ਚ ਆ ਰਹੇ ਸਨ ਤਾਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਜਹਾਜ਼ ਤਾਂ ਹੀ ਅੰਮ੍ਰਿਤਸਰ ਵਿਚ ਉਤਰਨ ਦਿਤਾ ਜਾਵੇਗਾ, ਜੇਕਰ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨ ਲਈ ਰਾਜ਼ੀ ਹੋਣਗੇ। ਦਰਅਸਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਜਸਟਿਨ ਟਰੂਡੋ ਅਤੇ ਹਰਜੀਤ ਸੱਜਣ ਦੇ ਸ਼ਡਿਊਲ ਵਿਚ ਸ਼ਾਮਲ ਨਹੀਂ ਸੀ ਕਿਉਂਕਿ ਕੁੱਝ ਦਿਨ ਪਹਿਲਾਂ ਹੀ ਤਤਕਾਲੀ ਮੁੱਖ ਮੰਤਰੀ ਨੇ ਹਰਜੀਤ ਸੱਜਣ ਦੇ ਪਿਤਾ ਨੂੰ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੁਖੀ ਹੋਣ ਕਾਰਨ ਅੱਤਵਾਦੀ ਦੱਸਿਆ ਸੀ ਅਤੇ ਉਨ੍ਹਾਂ ਖ਼ੁਦ ਇਹ ਕਿਹਾ ਸੀ ਕਿ ਉਹ ਕੈਨੇਡਾ ਦੇ ਕਿਸੇ ਮੰਤਰੀ ਨੂੰ ਨਹੀਂ ਮਿਲਣਗੇ,, ਪਰ ਇਸ ਦੇ ਬਾਵਜੂਦ ਬਾਅਦ ਵਿਚ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ, ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਟਰੂਡੋ ਨੂੰ ਇਕ ਡੋਜ਼ੀਅਰ ਸੌਂਪਿਆ ਗਿਆ, ਜਿਸ ’ਚ ਕੈਨੇਡਾ ਦੇ ਕੁੱਝ ਸਿੱਖ ਕਾਰਕੁਨਾਂ ਵਿਰੱੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ।

ਰਿਪੋਰਟ ਮੁਤਾਬਕ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਸਿੱਖ ਵੱਖਵਾਦੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਕੈਨੇਡਾ ’ਤੇ ਦਬਾਅ ਪਾਉਣ ਦੀ ਚੱਲ ਰਹੀ ਕੋਸ਼ਿਸ਼ ਦਾ ਹਿੱਸਾ ਸੀ, ਜਿਨ੍ਹਾਂ ਨੂੰ ਭਾਰਤ ਨੇ ‘ਅੱਤਵਾਦੀ’ ਐਲਾਨਿਆ ਹੋਇਆ ਹੈ। ਇਸ ਸੂਚੀ ਵਿਚ ਹਰਦੀਪ ਸਿੰਘ ਨਿੱਝਰ ਦਾ ਨਾਂ ਵੀ ਸੀ, ਜਿਨ੍ਹਾਂ ਨੂੰ ਪਿਛਲੇ ਸਾਲ ਸਰ੍ਹੀ, ਬੀ.ਸੀ. ਵਿਚ ਕਤਲ ਕਰ ਦਿੱਤਾ ਗਿਆ ਸੀ। ਅਖ਼ਬਾਰ ਦੀ ਰਿਪੋਰਟ ਅਨੁਸਾਰ ਭਾਵੇਂ ਕਿ ਇਸ ਮੁਲਾਕਾਤ ਦੌਰਾਨ ਟਰੂਡੋ ਨੇ ਸੂਚੀ ਦੀ ਸਮੀਖਿਆ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਭਾਰਤੀ ਅਧਿਕਾਰੀ ਇਸ ਭਰੋਸੇ ਤੋਂ ਸੰਤੁਸ਼ਟ ਨਹੀਂ ਸਨ ਕਿਉਂਕਿ ਕੈਨੇਡੀਅਨ ਪੁਲਿਸ ਨੇ ਸਾਫ਼ ਸ਼ਬਦਾਂ ਵਿਚ ਆਖ ਦਿੱਤਾ ਸੀ ਕਿ ਉਹ ਕਿਸੇ ਨੂੰ ਸਿਰਫ਼ ਉਨ੍ਹਾਂ ਵਿਚਾਰਾਂ ਨੂੰ ਪ੍ਰਗਟ ਕਰਨ ’ਤੇ ਗ੍ਰਿਫਤਾਰ ਨਹੀਂ ਕਰ ਸਕਦੀ, ਜੋ ਵਿਚਾਰ ਨਵੀਂ ਦਿੱਲੀ ਨੂੰ ਪਸੰਦ ਨਹੀਂ। ਹੋਰ ਤਾਂ ਹੋਰ ਟਰੂਡੋ ਅਤੇ ਕੈਪਟਨ ਅਮਰਿੰਦਰ ਵਿਚਾਲੇ ਹੋਈ ਇਸ ਮੀਟਿੰਗ ਨੂੰ ਵੀ ਅਣਸੁਖਾਵੇਂ ਮਾਹੌਲ ਵਿਚ ਹੋਈ ਮੀਟਿੰਗ ਕਿਹਾ ਗਿਆ ਸੀ।

ਇਹ ਡੋਜ਼ੀਅਰ ਅਜਿਹੇ ਸਮੇਂ ਸਾਂਝਾ ਕੀਤਾ ਗਿਆ ਸੀ ਜਦੋਂ ਕੈਨੇਡਾ ਦੀ ਖ਼ੁਫ਼ੀਆ ਏਜੰਸੀ ਸੀਐਸਆਈਐਸ ਕੈਨੇਡਾ ਵਿਚ ਸਿੱਖ ਵੱਖਵਾਦੀਆਂ ਦੀਆਂ ਗਤੀਵਿਧੀਆਂ ਦੀ ਜਾਂਚ ਲਈ ਭਾਰਤੀ ਖ਼ੁਫ਼ੀਆ ਏਜੰਸੀ ‘ਰਾਅ’ ਨਾਲ ਮਿਲ ਕੇ ਕੰਮ ਕਰ ਰਹੀ ਸੀ। ਹਾਲਾਂਕਿ ਇਸ ਦੌਰਾਨ ਸੀਐਸਆਈਐਸ ਦੇ ਸਾਬਕਾ ਕਾਰਜਕਾਰੀ ਮੈਨੇਜਰ ਡੈਨ ਸਟੈਂਟਨ ਵੱਲੋਂ ਭਾਰਤੀ ਖ਼ੁਫ਼ੀਆ ਏਜੰਸੀ ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਭਰੋਸੇਯੋਗਤਾ ’ਤੇ ਸ਼ੱਕ ਜਤਾਇਆ ਗਿਆ ਸੀ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 17 ਤੋਂ 23 ਫਰਵਰੀ 2018 ਤਕ ਭਾਰਤ ਦਾ ਦੌਰਾ ਕੀਤਾ ਸੀ। ਯਾਤਰਾ ਦੀ ਸ਼ੁਰੂਆਤ ਹੀ ਨਿਰਾਸ਼ਾਜਨਕ ਤਰੀਕੇ ਨਾਲ ਹੋਈ ਸੀ ਕਿਉਂਕਿ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਫ਼ਦ ਦਾ ਸਵਾਗਤ ਪੀਐਮ ਨਰਿੰਦਰ ਮੋਦੀ ਦੀ ਬਜਾਏ ਇਕ ਰਾਜ ਮੰਤਰੀ ਵੱਲੋਂ ਕੀਤਾ ਗਿਆ ਸੀ। ਪੀਐਮ ਮੋਦੀ ਦੀ ਦੀ ਕੈਬਨਿਟ ਦਾ ਕੋਈ ਮੈਂਬਰ ਤੱਕ ਵੀ ਉਨ੍ਹਾਂ ਦੇ ਸਵਾਗਤ ਲਈ ਨਹੀਂ ਪੁੱਜਿਆ ਸੀ। ਇਸ ਯਾਤਰਾ ਦੌਰਾਨ ਇਕ ਵੱਡਾ ਵਿਵਾਦ ਉਦੋਂ ਖੜ੍ਹਾ ਹੋ ਗਿਆ ਸੀ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦੇ ਵਫ਼ਦ ਵਿਚ ਆਏ ਜਸਪਾਲ ਅਟਵਾਲ ਨੂੰ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਇਕ ਅੱਤਵਾਦੀ ਸਮੂਹ ਨਾਲ ਜੁੜਿਆ ਹੋਇਆ ਦੱਸਿਆ ਗਿਆ। ਕੁੱਲ ਮਿਲਾ ਕੇ ਟਰੂਡੋ ਦੀ ਇਸ ਭਾਰਤ ਯਾਤਰਾ ਨੂੰ ਕੂਟਨੀਤਕ ਅਸਫਲਤਾ ਕਰਾਰ ਦਿੱਤਾ ਗਿਆ ਸੀ।

Next Story
ਤਾਜ਼ਾ ਖਬਰਾਂ
Share it