ਭਾਰਤ ਨੇ ਪਾਕਿ ਨੂੰ ਕੁੱਝ ਨ੍ਹੀਂ ਸਮਝਿਆ, ਕੈਨੇਡਾ ਕੀ ਚੀਜ਼ ਐ : ਸੂਰੀ
ਅੰਮ੍ਰਿਤਸਰ, 23 ਸਤੰਬਰ (ਹਿਮਾਂਸ਼ੂ ਸ਼ਰਮਾ) : ਸ਼ਿਵ ਸੈਨਾ ਟਕਸਾਲੀ ਆਗੂ ਬ੍ਰਿਜ ਮੋਹਨ ਸੂਰੀ ਵੱਲੋਂ ਕੈਨੇਡਾ ਸਰਕਾਰ ਦਾ ਝੰਡਾ ਫੂਕਿਆ ਗਿਆ ਅਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਪਿਛਲੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਭਾਰਤ ਦੇ ਲੋਕਾਂ ਵਿੱਚ ਵੀ ਕੈਨੇਡਾ ਸਰਕਾਰ ਦੇ ਖ਼ਿਲਾਫ਼ ਕਾਫੀ ਨਾਰਾਜ਼ਗੀ ਵੇਖਣ ਨੂੰ […]
By : Hamdard Tv Admin
ਅੰਮ੍ਰਿਤਸਰ, 23 ਸਤੰਬਰ (ਹਿਮਾਂਸ਼ੂ ਸ਼ਰਮਾ) : ਸ਼ਿਵ ਸੈਨਾ ਟਕਸਾਲੀ ਆਗੂ ਬ੍ਰਿਜ ਮੋਹਨ ਸੂਰੀ ਵੱਲੋਂ ਕੈਨੇਡਾ ਸਰਕਾਰ ਦਾ ਝੰਡਾ ਫੂਕਿਆ ਗਿਆ ਅਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਪਿਛਲੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਭਾਰਤ ਦੇ ਲੋਕਾਂ ਵਿੱਚ ਵੀ ਕੈਨੇਡਾ ਸਰਕਾਰ ਦੇ ਖ਼ਿਲਾਫ਼ ਕਾਫੀ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ, ਜਿਸਦੇ ਚਲਦੇ ਅੱਜ ਸ਼ਿਵ ਸੈਨਾ ਟਕਸਾਲੀ ਵੱਲੋਂ ਕੈਨੇਡਾ ਸਰਕਾਰ ਦਾ ਝੰਡਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸ਼ਿਵ ਸੈਨਾ ਟਕਸਾਲੀ ਦੇ ਆਗੂ ਬ੍ਰਿਜ ਮੋਹਨ ਸੂਰੀ ਨੇ ਕਿਹਾ ਕਿ ਕੈਨੇਡਾ ਸਰਕਾਰ ਪਾਕਿਸਤਾਨ ਦੀ ਰਾਹ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਟਰੂਡੋ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੈਨੇਡਾ ਸਰਕਾਰ ਦੀ ਹਿੰਮਤ ਕਿਸ ਤਰ੍ਹਾਂ ਹੋਈ ਕਿ ਉਹ ਭਾਰਤ ’ਤੇ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ।
ਉਨ੍ਹਾਂ ਆਖਿਆ ਕਿ ਜੇਕਰ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਕੁੱਝ ਨਹੀਂ ਸਮਝਿਆ ਤਾਂ ਉਸ ਦੇ ਸਾਹਮਣੇ ਕੈਨੇਡਾ ਕੀ ਚੀਜ਼ ਹੈ।
ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਹਰ ਤਰਫੋਂ ਮਜ਼ਬੂਤ ਹੈ ਚਾਹੇ ਸੈਨਾ ਨਾਲ ਮੁਕਾਬਲਾ ਕਰ ਕੇ ਦੇਖ ਲਓ।
ਸ਼ਿਵ ਸੈਨਾ ਆਗੂ ਨੇ ਕਿਹਾ ਭਾਰਤ ਦੇਸ ਜੌ ਅੰਤਕਵਾਦੀ ਭੱਜ ਕੇ ਜਾਂਦੇ ਉਹ ਕੈਨੇਡਾ ਵਿੱਚ ਜਾ ਕੇ ਲੁੱਕਦੇ ਛਿਪਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਦੀ ਜਨਤਾ ਨੂੰ ਅੱਗੇ ਆਉਣਾ ਪਿਆ ਤਾਂ ਉਹ ਵੀ ਅੱਗੇ ਆਵੇਗੀ। ਸ਼ਿਵ ਸੈਨਾ ਆਗੂ ਨੇ ਕਿਹਾ ਜੇਕਰ ਦੇਸ਼ ਦੀ ਖਾਤਿਰ ਸ਼ਿਵ ਸੈਨਾ ਨੂੰ ਅੱਗੇ ਆਉਣਾ ਪਿਆ ਤਾਂ ਸ਼ਿਵ ਸੈਨਾ ਦੇਸ਼ ਦੀ ਖਾਤਿਰ ਅੱਗੇ ਆਵੇਗੀ।