Begin typing your search above and press return to search.

ਅਮਰੀਕਾ ਦੀ ਧਰਤੀ ’ਤੇ ਤੈਨਾਤ ਹੋਣਗੇ ਕੈਨੇਡੀਅਨ ਬਾਰਡਰ ਅਫਸਰ

ਟੋਰਾਂਟੋ, 13 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਇਤਿਹਾਸ ਵਿਚ ਪਹਿਲੀ ਵਾਰ ਕੈਨੇਡੀਅਨ ਬਾਰਡਰ ਅਫਸਰਾਂ ਨੂੰ ਅਮਰੀਕਾ ਦੀ ਧਰਤੀ ’ਤੇ ਤੈਨਾਤ ਕੀਤਾ ਜਾ ਰਿਹਾ ਹੈ ਜਦਕਿ ਅਮਰੀਕਾ ਦੇ ਬਾਰਡਰ ਅਫਸਰ ਕੈਨੇਡੀਅਨ ਬਾਰਡਰ ਪੋਸਟਾਂ ’ਤੇ ਨਜ਼ਰ ਆਉਣਗੇ। ਕੈਨੇਡੀਅਨ ਬਾਰਡਰ ਅਫਸਰਾਂ ਦੀ ਯੂਨੀਅਨ ਦੇ ਪ੍ਰਧਾਨ ਮਾਰਕ ਵੈਬਰ ਨੇ ਦੱਸਿਆ ਕਿ ਇਸ ਤਰੀਕੇ ਨਾਲ ਦੋਹਾਂ ਮੁਲਕਾਂ ਫਾਇਦਾ ਹੋਵੇਗਾ। ਪਾਇਲਟ ਪ੍ਰੌਜੈਕਟ […]

ਅਮਰੀਕਾ ਦੀ ਧਰਤੀ ’ਤੇ ਤੈਨਾਤ ਹੋਣਗੇ ਕੈਨੇਡੀਅਨ ਬਾਰਡਰ ਅਫਸਰ

Editor EditorBy : Editor Editor

  |  13 Jan 2024 4:58 AM GMT

  • whatsapp
  • Telegram
ਟੋਰਾਂਟੋ, 13 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਇਤਿਹਾਸ ਵਿਚ ਪਹਿਲੀ ਵਾਰ ਕੈਨੇਡੀਅਨ ਬਾਰਡਰ ਅਫਸਰਾਂ ਨੂੰ ਅਮਰੀਕਾ ਦੀ ਧਰਤੀ ’ਤੇ ਤੈਨਾਤ ਕੀਤਾ ਜਾ ਰਿਹਾ ਹੈ ਜਦਕਿ ਅਮਰੀਕਾ ਦੇ ਬਾਰਡਰ ਅਫਸਰ ਕੈਨੇਡੀਅਨ ਬਾਰਡਰ ਪੋਸਟਾਂ ’ਤੇ ਨਜ਼ਰ ਆਉਣਗੇ। ਕੈਨੇਡੀਅਨ ਬਾਰਡਰ ਅਫਸਰਾਂ ਦੀ ਯੂਨੀਅਨ ਦੇ ਪ੍ਰਧਾਨ ਮਾਰਕ ਵੈਬਰ ਨੇ ਦੱਸਿਆ ਕਿ ਇਸ ਤਰੀਕੇ ਨਾਲ ਦੋਹਾਂ ਮੁਲਕਾਂ ਫਾਇਦਾ ਹੋਵੇਗਾ। ਪਾਇਲਟ ਪ੍ਰੌਜੈਕਟ ਦੀ ਸ਼ੁਰੂਆਤ ਕਿਊਬੈਕ ਅਤੇ ਨਿਊ ਯਾਰਕ ਨੂੰ ਜੋੜਨ ਵਾਲੇ ਛੋਟੇ ਜਿਹੇ ਸਰਹੱਦੀ ਲਾਂਘੇ ਤੋਂ ਕੀਤੀ ਜਾ ਰਹੀ ਹੈ। ਇਹ ਲਾਂਘਾ ਸਵੇਰੇ ਅੱਠ ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਦਾ ਹੈ ਅਤੇ ਇਥੋਂ ਰੋਜ਼ਾਨਾ ਸਿਰਫ 12 ਤੋਂ 40 ਗੱਡੀਆਂ ਹੀ ਲੰਘਦੀਆਂ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਿਚ ਟਰੈਵਲਰ ਸਰਵਿਸਿਜ਼ ਇਕਾਈ ਦੇ ਵਾਇਸ ਪ੍ਰੈਜ਼ੀਡੈਂਟ ਡੈਨਿਸ ਵਿਨੈਟ ਨੇ ਕਿਹਾ ਕਿਹਾ ਕਿ ਪਿਛਲੇ ਕਈ ਵਰਿ੍ਹਆਂ ਤੋਂ ਅਮਰੀਕਾ ਨਾਲ ਗੱਲਬਾਤ ਚੱਲ ਰਹੀ ਸੀ ਅਤੇ ਹੁਣ ਲਗਦਾ ਹੈ ਕਿ ਸਹੀ ਸਮਾਂ ਆ ਗਿਆ ਹੈ।

ਇੰਮੀਗ੍ਰੇਸ਼ਨ ਵਕੀਲਾਂ ਨੇ ਉਠਾਏ ਗੰਭੀਰ ਸਵਾਲ

ਦੂਜੇ ਪਾਸੇ ਇੰਮੀਗ੍ਰੇਸ਼ਨ ਵਕੀਲਾਂ ਵੱਲੋਂ ਇਸ ਕਦਮ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ। ਕੈਨੇਡੀਅਨ ਬਾਰ ਐਸੋਸੀਏਸ਼ਨ ਦੀ ਇੰਮੀਗ੍ਰੇਸ਼ਨ ਕਾਨੂੰਨ ਇਕਾਈ ਦੇ ਮੈਂਬਰਾਂ ਰੌਬਰਟ ਬਲੈਨਸ਼ੇ ਨੇ ਸਵਾਲ ਉਠਾਇਆ ਕਿ ਕੀ ਅਮਰੀਕਾ ਦੀ ਧਰਤੀ ’ਤੇ ਮੁਸਾਫਰਾਂ ਨੂੰ ਕੈਨੇਡੀਅਨ ਅਫਸਰਾਂ ਵੱਲੋਂ ਰੋਕੇ ਜਾਣ ਵੇਲੇ ਕੈਨੇਡੀਅਨ ਚਾਰਟਰ ਆਫ ਰਾਈਟਸ ਲਾਗੂ ਹੋਵੇਗਾ? ਦੂਜਾ ਸਵਾਲ ਸ਼ਰਨਾਰਥੀਆਂ ਨਾਲ ਸਬੰਧਤ ਹੈ ਅਤੇ ਉਨ੍ਹਾਂ ਬਾਰੇ ਕਿਹੋ ਜਿਹੀ ਰਵੱਈਆ ਅਖਤਿਆਰ ਕੀਤਾ ਜਾਵੇਗਾ। ਇਸ ਦੇ ਉਲਟ ਕੈਨੇਡੀਅਨ ਬਾਰਡਰ ਅਫਸਰਾਂ ਦਾ ਦਾਅਵਾ ਹੈ ਕਿ ਇਸ ਕਦਮ ਰਾਹੀਂ ਹਥਿਆਰ, ਨਸ਼ੇ ਅਤੇ ਹੋਰ ਗੈਰਕਾਨੂੰਨ ਵਸਤਾਂ ਨੂੰ ਕੈਨੇਡਾ ਤੋਂ ਦੂਰ ਰੱਖਿਆ ਜਾ ਸਕੇਗਾ। ਇਥੇ ਦਸਣਾ ਬਣਦਾ ਹੈ ਕਿ ਇਨ੍ਹਾਂ ਤਜਵੀਜ਼ਸ਼ੁਦਾ ਨਿਯਮਾਂ ਨੂੰ ਚੁੱਪ ਚਪੀਤੇ 16 ਦਸੰਬਰ ਦੇ ਗਜ਼ਟ ਵਿਚ ਪ੍ਰਕਾਸ਼ਤ ਕਰ ਦਿਤਾ ਗਿਆ।
Next Story
ਤਾਜ਼ਾ ਖਬਰਾਂ
Share it