ਕੈਨੇਡਾ ਦਾ ਹੈਰਾਨਕੁੰਨ ਕਦਮ, ਭਾਰਤ ਨਾਲ ਵਪਾਰ ਸੰਧੀ ਬਾਰੇ ਗੱਲਬਾਤ ਰੋਕੀ
ਔਟਵਾ, 2 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਨੇ ਇਕ ਹੈਰਾਨਕੁੰਨ ਕਦਮ ਤਹਿਤ ਭਾਰਤ ਨਾਲ ਵਪਾਰ ਸੰਧੀ ਬਾਰੇ ਗੱਲਬਾਤ ਰੋਕ ਦਿਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਵੀਂ ਦਿੱਲੀ ਰਵਾਨਾ ਹੋਣ ਤੋਂ ਐਨ ਪਹਿਲਾਂ ਸਾਹਮਣੇ ਆਏ ਇਸ ਘਟਨਾਕ੍ਰਮ ਬਾਰੇ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਔਟਵਾ ਵੱਲੋਂ ਫਿਲਹਾਲ ਗੱਲਬਾਤ ਨੂੰ ਰੋਕਣ […]
By : Editor (BS)
ਔਟਵਾ, 2 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਨੇ ਇਕ ਹੈਰਾਨਕੁੰਨ ਕਦਮ ਤਹਿਤ ਭਾਰਤ ਨਾਲ ਵਪਾਰ ਸੰਧੀ ਬਾਰੇ ਗੱਲਬਾਤ ਰੋਕ ਦਿਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਵੀਂ ਦਿੱਲੀ ਰਵਾਨਾ ਹੋਣ ਤੋਂ ਐਨ ਪਹਿਲਾਂ ਸਾਹਮਣੇ ਆਏ ਇਸ ਘਟਨਾਕ੍ਰਮ ਬਾਰੇ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਔਟਵਾ ਵੱਲੋਂ ਫਿਲਹਾਲ ਗੱਲਬਾਤ ਨੂੰ ਰੋਕਣ ਅਤੇ ਮੁੜ ਸ਼ੁਰੂਆਤ ਕਰਨ ਦੀ ਗੁਜ਼ਾਰਿਸ਼ ਆਈ ਜਿਸ ਨੂੰ ਪ੍ਰਵਾਨ ਨਾ ਕਰਨ ਦਾ ਕੋਈ ਕਾਰਨ ਹੀ ਨਹੀਂ ਸੀ ਬਣਦਾ। ਉਧਰ ਕੈਨੇਡਾ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਵਪਾਰ ਸੰਧੀ ਬਾਰੇ ਗੱਲਬਾਤ ਦੇ ਮੌਜੂਦਾ ਸਰੂਪ ਨੂੰ ਵੇਖਦਿਆਂ ਇਸ ਦੀ ਡੂੰਘਾਈ ਨਾਲ ਸਮੀਖਿਆ ਕਰਨ ਦਾ ਫੈਸਲਾ ਲਿਆ ਗਿਆ ਹੈ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਵਪਾਰ ਸੰਧੀ ਨੂੰ ਜਲਦ ਤੋਂ ਜਲਦ ਅਮਲੀ ਜਾਮੇ ਵਿਚ ਵੇਖਣ ਦੇ ਇੱਛਕ ਬਿਜ਼ਨਸ ਕੌਂਸਲ ਆਫ਼ ਕੈਨੇਡਾ ਦੇ ਪ੍ਰਧਾਨ ਗੋਲਡੀ ਹੈਦਰ ਨੇ ਸ਼ੱਕ ਜ਼ਾਹਰ ਕੀਤਾ ਕਿ ਖਾਲਿਸਤਾਨ ਹਮਾਇਤੀਆਂ ਦੀਆਂ ਸਰਗਰਮੀਆਂ ਕਰ ਕੇ ਗੱਲਬਾਤ ਨੂੰ ਬਰੇਕਾਂ ਲੱਗੀਆਂ ਹੋ ਸਕਦੀਆਂ ਹਨ।