Begin typing your search above and press return to search.

ਕੈਨੇਡਾ ਦੇ ਸੁਖਪਾਲ ਸਿੰਘ ਦੀ ਜਲੰਧਰ ’ਚ ਹੋਈ ਵਿਚ ਮੌਤ

ਜਲੰਧਰ, 27 ਦਸੰਬਰ, ਨਿਰਮਲ : ਕੈਨੇਡਾ ਰਹਿੰਦੇ ਇਕ ਨੌਜਵਾਨ ਦੀ ਜਲੰਧਰ ਵਿਚ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਉਸ ਦੀ ਪਛਾਣ ਸੁਖਪਾਲ ਸਿੰਘ ਸੁੱਖਾ (39) ਵਾਸੀ ਹਰਦੇਵ ਨਗਰ ਵਜੋਂ ਹੋਈ ਹੈ। ਉਹ ਕੈਨੇਡਾ ਦਾ ਪੱਕਾ ਵਸਨੀਕ ਸੀ ਅਤੇ ਮੰਗਲਵਾਰ ਨੂੰ ਉਸ ਨੇ ਵਾਪਸ ਕੈਨੇਡਾ ਜਾਣਾ ਸੀ ਪਰ ਉਸ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। […]

Canadas Sukhpal Singh died in Jalandhar
X

Editor EditorBy : Editor Editor

  |  27 Dec 2023 5:17 AM IST

  • whatsapp
  • Telegram
ਜਲੰਧਰ, 27 ਦਸੰਬਰ, ਨਿਰਮਲ : ਕੈਨੇਡਾ ਰਹਿੰਦੇ ਇਕ ਨੌਜਵਾਨ ਦੀ ਜਲੰਧਰ ਵਿਚ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਉਸ ਦੀ ਪਛਾਣ ਸੁਖਪਾਲ ਸਿੰਘ ਸੁੱਖਾ (39) ਵਾਸੀ ਹਰਦੇਵ ਨਗਰ ਵਜੋਂ ਹੋਈ ਹੈ। ਉਹ ਕੈਨੇਡਾ ਦਾ ਪੱਕਾ ਵਸਨੀਕ ਸੀ ਅਤੇ ਮੰਗਲਵਾਰ ਨੂੰ ਉਸ ਨੇ ਵਾਪਸ ਕੈਨੇਡਾ ਜਾਣਾ ਸੀ ਪਰ ਉਸ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਤਾਇਆ ਹੈ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ। ਘਟਨਾ ਸ਼ੇਰ ਸਿੰਘ ਕਲੋਨੀ ਨੇੜੇ ਵਾਪਰੀ। ਸੁਖਪਾਲ ਸਿੰਘ ਸੁੱਖਾ ਸੋਮਵਾਰ ਰਾਤ ਆਪਣੀ ਐਕਟਿਵਾ ’ਤੇ ਘਰ ਪਰਤ ਰਿਹਾ ਸੀ। ਜਦੋਂ ਉਹ ਕਾਫੀ ਦੇਰ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰ ਨੂੰ ਚਿੰਤਾ ਹੋਣ ਲੱਗੀ।
ਪਰਿਵਾਰਕ ਮੈਂਬਰ ਰਾਤ ਭਰ ਉਸ ਦੀ ਭਾਲ ਕਰਦੇ ਰਹੇ ਪਰ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰਕ ਮੈਂਬਰਾਂ ਨੂੰ ਸਵੇਰੇ ਸ਼ੇਰ ਸਿੰਘ ਕਲੋਨੀ ਨੇੜੇ ਉਸ ਦੀ ਲਾਸ਼ ਪਈ ਮਿਲੀ। ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸੁਖਪਾਲ ਦੀ ਕੁੱਟਮਾਰ ਕਰਕੇ ਜ਼ਖਮੀ ਹਾਲਤ ’ਚ ਉਥੇ ਸੁੱਟ ਦਿੱਤਾ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ ਹੈ। ਸੁੱਖਾ ਵਿਆਹਿਆ ਹੋਇਆ ਸੀ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮਾਮਲੇ ਦੀ ਸੂਚਨਾ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਏਡੀਸੀਪੀ ਸਿਟੀ ਹਰਵਿੰਦਰ ਗਿੱਲ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ
ਇਹ ਖ਼ਬਰ ਵੀ ਪੜ੍ਹੋ
ਖੰਨਾ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਸ ਨੂੰ ਮੁਲਜ਼ਮਾਂ ’ਤੇ ਸਰਹੱਦ ਪਾਰ ਤੋਂ ਤਸਕਰੀ ਕਰਨ ਦਾ ਵੀ ਸ਼ੱਕ ਹੈ। ਸ਼ੁਰੂਆਤੀ ਜਾਂਚ ’ਚ ਅਹਿਮ ਖੁਲਾਸੇ ਹੋਏ ਹਨ। ਫਿਲਹਾਲ ਦੋਵਾਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਤੱਕ ਇਨ੍ਹਾਂ ਦੋਵਾਂ ਤਸਕਰਾਂ ਦੇ ਕਬਜ਼ੇ ’ਚੋਂ 10 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਬਰੇਜ਼ਾ ਕਾਰ ’ਚੋਂ 12 ਲੱਖ 30 ਹਜ਼ਾਰ ਰੁਪਏ ਦੀ ਨਸ਼ੀਲੇ ਪਦਾਰਥ ਬਰਾਮਦ ਹੋਏ। ਉਸ ਦਾ ਇੱਕ ਸਾਥੀ ਫਰਾਰ ਹੈ। ਉਸ ਦੀ ਭਾਲ ਜਾਰੀ ਹੈ
ਜਾਣਕਾਰੀ ਅਨੁਸਾਰ ਐਸਐਸਪੀ ਅਮਨੀਤ ਕੌਂਡਲ ਦੇ ਹੁਕਮਾਂ ’ਤੇ ਪੁਲਸ ਨੇ ਖੰਨਾ-ਸਮਰਾਲਾ ਰੋਡ ’ਤੇ ਟੀ ਪੁਆਇੰਟ ਨੌਲੱਦੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਬ੍ਰੇਜ਼ਾ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਕਾਰ ਵਿੱਚ ਆਕਾਸ਼ਪ੍ਰੀਤ ਸਿੰਘ ਆਕਾਸ਼ ਵਾਸੀ ਘਰਿੰਡਾ (ਅੰਮ੍ਰਿਤਸਰ) ਅਤੇ ਜਸਪਾਲ ਸਿੰਘ ਜੱਸਾ ਵਾਸੀ ਭਿੱਖੀਵਿੰਡ (ਤਰਨਤਾਰਨ) ਜਾ ਰਹੇ ਸਨ। ਕਾਰ ਦੀ ਤਲਾਸ਼ੀ ਲੈਣ ’ਤੇ 10 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਦੋਵਾਂ ਕੋਲੋਂ 12 ਲੱਖ 30 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ।
ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਾਰ ’ਚੋਂ ਬਰਾਮਦ ਹੋਏ ਪੈਸਿਆਂ ਬਾਰੇ ਪੁੱਛਗਿੱਛ ਕੀਤੀ। ਮੁਲਜ਼ਮ ਨੇ ਦੱਸਿਆ ਕਿ ਉਹ ਚਿੱਟਾ ਸਪਲਾਈ ਕਰਦਾ ਹੈ। ਗੁਰਪ੍ਰੀਤ ਸਿੰਘ ਗੁਰੀ ਵਾਸੀ ਖੇੜੀ ਗੁੱਜਰਾਂ (ਪਟਿਆਲਾ) ਨੂੰ 1 ਕਿਲੋ ਚੂਰਾ-ਪੋਸਤ ਸਪਲਾਈ ਕਰਕੇ ਆਇਆ ਹੈ। ਜਿਸ ਦੇ ਬਦਲੇ ਉਹ 12 ਲੱਖ 30 ਹਜ਼ਾਰ ਰੁਪਏ ਲੈ ਕੇ ਜਾ ਰਹੇ ਸਨ।
ਉਸ ਨੇ ਆਪਣੀ ਕਾਰ ਵਿੱਚ ਸੈਂਪਲ ਵਜੋਂ 10 ਗ੍ਰਾਮ ਨਸ਼ੀਲਾ ਪਾਊਡਰ ਰੱਖਿਆ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਤਰਨਤਾਰਨ ਅਤੇ ਅੰਮ੍ਰਿਤਸਰ ਨਾਲ ਸਬੰਧਤ ਹੋਣ ਕਾਰਨ ਸਰਹੱਦ ਪਾਰੋਂ ਨਸ਼ਾ ਤਸਕਰੀ ਵਿੱਚ ਵੀ ਸ਼ਾਮਲ ਹੋ ਸਕਦੇ ਹਨ। ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
Next Story
ਤਾਜ਼ਾ ਖਬਰਾਂ
Share it