ਕੈਨੇਡਾ ਦੇ ਪੰਜਾਬੀ ਗਾਇਕ ਸ਼ੁਭ ਦੀ ਸਪਾਂਸਰਸ਼ਿਪ ਰੱਦ
ਚੰਡੀਗੜ੍ਹ, 20 ਸਤੰਬਰ (ਸ਼ਾਹ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤੇ ਗਏ ਬਿਆਨ ਮਗਰੋਂ ਭਾਰਤ ਕੈਨੇਡਾ ਵਿਚਾਲੇ ਛਿੜੇ ਵਿਵਾਦ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਏ, ਜਿਸ ਦੇ ਚਲਦਿਆਂ ਮੁੰਬਈ ਦੀ ਬੋਟ ਸਪੀਕਰ ਕੰਪਨੀ ਵੱਲੋਂ ਚੇਕਸ ਅਤੇ ਐਲੀਵੇਟਡ ਗਾਣਿਆਂ ਨਾਲ ਮਸ਼ਹੂਰ ਹੋਣ ਵਾਲੇ ਕੈਨੇਡਾ ਨਿਵਾਸੀ ਪੰਜਾਬੀ ਗਾਇਕ ਸ਼ੁਭਜੀਤ ਉਰਫ਼ ਸ਼ੁਭ ਦੀ ਸਪਾਂਸਰਸ਼ਿਪ ਰੱਦ […]
By : Hamdard Tv Admin
ਚੰਡੀਗੜ੍ਹ, 20 ਸਤੰਬਰ (ਸ਼ਾਹ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤੇ ਗਏ ਬਿਆਨ ਮਗਰੋਂ ਭਾਰਤ ਕੈਨੇਡਾ ਵਿਚਾਲੇ ਛਿੜੇ ਵਿਵਾਦ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਏ, ਜਿਸ ਦੇ ਚਲਦਿਆਂ ਮੁੰਬਈ ਦੀ ਬੋਟ ਸਪੀਕਰ ਕੰਪਨੀ ਵੱਲੋਂ ਚੇਕਸ ਅਤੇ ਐਲੀਵੇਟਡ ਗਾਣਿਆਂ ਨਾਲ ਮਸ਼ਹੂਰ ਹੋਣ ਵਾਲੇ ਕੈਨੇਡਾ ਨਿਵਾਸੀ ਪੰਜਾਬੀ ਗਾਇਕ ਸ਼ੁਭਜੀਤ ਉਰਫ਼ ਸ਼ੁਭ ਦੀ ਸਪਾਂਸਰਸ਼ਿਪ ਰੱਦ ਕਰ ਦਿੱਤੀ ਗਈ ਐ। ਗਾਇਕ ਸ਼ੁਭ ਦੇ 23 ਸਤੰਬਰ ਤੋਂ ਲੈ ਕੇ 25 ਸਤੰਬਰ ਤੱਕ ਮੁੰਬਈ ਵਿਚ ਸ਼ੋਅ ਹੋਣੇ ਸਨ।
ਨਿੱਝਰ ਨੂੰ ਲੈਕੇ ਕੈਨੈਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਮਗਰੋਂ ਕੈਨੇਡਾ ਅਤੇ ਭਾਰਤ ਵਿਚਾਲੇ ਪੈਦਾ ਹੋਈ ਖੱਟਾਸ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਏ। ਮੁੰਬਈ ਦੀ ਬੋਟ ਸਪੀਕਰ ਕੰਪਨੀ ਨੇ ਕੈਨੇਡਾ ਦੇ ਪੰਜਾਬੀ ਗਾਇਕ ਸ਼ੁਭਨੀਤ ਸ਼ੁਭ ਦੀ ਸਪਾਂਸਰਿਸ਼ਪ ਰੱਦ ਕਰ ਦਿੱਤੀ ਐ, ਜਿਸ ਨੇ ਮੁੰਬਈ ਵਿਚ ਕਈ ਸ਼ੋਅ ਕਰਨੇ ਸਨ। ਬੋਟ ਸਪੀਕਰ ਕੰਪਨੀ ਨੇ ਗਾਇਕ ਸ਼ੁਭ ਦੀ ਸਪਾਂਸਰਸ਼ਿਪ ਰੱਦ ਕਰਨ ਦੀ ਸੂਚਨਾ ਬਕਾਇਦਾ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਵੀ ਦਿੱਤੀ ਐ।
ਕੰਪਨੀ ਨੇ ਆਪਣੀ ਪੋਸਟ ਵਿਚ ਲਿਖਿਆ ਮਿਊਜ਼ਕ ਕਮਿਊਨਿਟੀ ਦੇ ਪ੍ਰਤੀ ਸਾਡੀ ਗਹਿਰੀ ਪ੍ਰਤੀਬੱਧਤਾ ਏ, ਅਸੀਂ ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਇਕ ਸੱਚੇ ਭਾਰਤੀ ਬ੍ਰਾਂਡ ਹਾਂ। ਇਸ ਸਾਲ ਦੀ ਸ਼ੁਰੂਆਤ ਵਿਚ ਗਾਇਕ ਸ਼ੁਭ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦੇ ਬਾਰੇ ਵਿਚ ਜਦੋਂ ਸਾਨੂੰ ਪਤਾ ਚੱਲਿਆ ਤਾਂ ਕੰਪਨੀ ਨੇ ਆਪਣੀ ਸਪਾਂਸਰਸ਼ਿਪ ਵਾਪਸ ਲੈਣ ਦਾ ਫ਼ੈਸਲਾ ਕੀਤਾ ਏ। ਕੰਪਨੀ ਨੇ ਇਹ ਵੀ ਲਿਖਿਆ ‘‘ਭਾਰਤ ਵਿਚ ਜੀਵੰਤ ਸੰਗੀਤ ਸਭਿਆਚਾਰਕ ਨੂੰ ਬੜ੍ਹਾਵਾ ਦੇਣਾ ਜਾਰੀ ਰੱਖਾਂਗੇ ਅਤੇ ਅਜਿਹੇ ਮੰਚ ਤਿਆਰ ਕਰਾਂਗੇ, ਜਿੱਥੇ ਉਭਰਦੇ ਕਲਾਕਾਰ ਆਪਣੀ ਪ੍ਰਤਿਭਾ ਦਿਖਾ ਸਕਣ।
ਪੰਜਾਬੀ ਗਾਇਕ ਸ਼ੁਭਨੀਤ ਉਰਫ਼ ਸ਼ੁਭ ਉਸ ਸਮੇਂ ਵਿਵਾਦਾਂ ਵਿਚ ਆਇਆ ਸੀ ਜਦੋਂ ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਭਾਰਤ ਦਾ ਇਕ ਨਕਸ਼ਾ ਪੋਸਟ ਕੀਤਾ ਸੀ, ਜਿਸ ਵਿਚ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਹਟਾਇਆ ਗਿਆ ਸੀ। ਇਹ ਪੋਸਟ ਉਸ ਸਮੇਂ ਪਾਈ ਗਈ ਸੀ ਜਦੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਫਰਾਰੀ ਦਾ ਮਾਮਲਾ ਆਪਣੇ ਸ਼ਿਖ਼ਰ ’ਤੇ ਸੀ। ਇਸ ਤੋਂ ਬਾਅਦ ਸ਼ੁਭਨੀਤ ਦਾ ਨਾਮ ਖ਼ਾਲਿਸਤਾਨੀਆਂ ਨਾਲ ਜੋੜ ਕੇ ਦੇਖਿਆ ਜਾਣ ਲੱਗਿਆ ਸੀ। ਸ਼ੁਭਨੀਤ ਦੀ ਇਸ ਪੋਸਟ ’ਤੇ ਕਾਫ਼ੀ ਹੰਗਾਮਾ ਹੋਇਆ ਸੀ। ਕਈ ਥਾਵਾਂ ’ਤੇ ਭਾਰਤ ਵਿਚ ਲੋਕਾਂ ਵੱਲੋਂ ਸ਼ੁਭਨੀਤ ਦੇ ਪੋਸਟਰ ਵੀ ਪਾੜੇ ਗਏ ਸਨ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਸ਼ੁਭਨੀਤ ਉਰਫ਼ ਸ਼ੁਭ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਅਨਫਾਲੋ ਕਰ ਦਿੱਤਾ ਸੀ।
ਦਰਅਸਲ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੀ ਮੌਤ ਪਿੱਛੇ ਭਾਰਤ ਦਾ ਹੱਥ ਦੱਸਿਆ ਜਾ ਰਿਹਾ ਏ। ਇਸ ਬਿਆਨ ਮਗਰੋਂ ਕੁੱਝ ਲੋਕ ਬਲਦੀ ਵਿਚ ਤੇਲ ਪਾਉਣ ਲੱਗੇ ਹੋਏ ਨੇ, ਗੁਰਪਤਵੰਤ ਸਿੰਘ ਪੰਨੂ ਨੇ ਦੋ ਨਵੇਂ ਵੀਡੀਓ ਜਾਰੀ ਕਰਕੇ ਹੋਰ ਕਲੇਸ਼ ਖੜ੍ਹਾ ਕਰ ਦਿੱਤਾ ਏ, ਜਿਸ ਵਿਚ ਉਸ ਵੱਲੋਂ ਹਿੰਦੂ ਨੂੰ ਧਮਕਾਇਆ ਜਾ ਰਿਹਾ ਏ।
ਦੱਸ ਦਈਏ ਕਿ ਕੈਨੇਡਾ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਿਸ ਅਫ਼ਸਰ ’ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਏ, ਉਸ ਦਾ ਨਾਮ ਲੀਕ ਕਰ ਦਿੱਤਾ ਗਿਆ। ਇਸ ਆਈਪੀਐਸ ਅਧਿਕਾਰੀ ਦਾ ਨਾਮ ਪਵਨ ਕੁਮਾਰ ਰਾਏ ਹੈ ਜੋ ਕੈਨੇਡਾ ਵਿਚ ਰਾਅ ਦੇ ਲਈ ਕੰਮ ਕਰ ਰਿਹਾ ਸੀ। ਸੂਤਰਾਂ ਮੁਤਾਬਕ ਕੈਨੇਡਾ ਦੇ ਵਿਦੇਸ਼ ਮੰਤਰਾਲੇ ਵੱਲੋਂ ਹੀ ਇਸ ਨੂੰ ਲੀਕ ਕੀਤਾ ਗਿਆ ਏ। ਫਿਲਹਾਲ ਪਵਨ ਕੁਮਾਰ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਏ।