Begin typing your search above and press return to search.

ਕੈਨੇਡਾ ਦੀ ਵਸੋਂ 3 ਮਹੀਨੇ ’ਚ 4.3 ਲੱਖ ਵਧੀ

ਟੋਰਾਂਟੋ, 20 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਵਸੋਂ ’ਚ ਮੌਜੂਦਾ ਵਰ੍ਹੇ ਦੀ ਤੀਜੀ ਤਿਮਾਹੀ ਦੌਰਾਨ 4 ਲੱਖ 30 ਹਜ਼ਾਰ ਦਾ ਵਾਧਾ ਹੋਇਆ ਅਤੇ 1957 ਮਗਰੋਂ ਇਹ ਸਭ ਤੋਂ ਤੇਜ਼ ਵਾਧਾ ਮੰਨਿਆ ਜਾ ਰਿਹਾ ਹੈ। ਸਿਰਫ ਐਨਾ ਹੀ ਨਹੀਂ, 2023 ਦੇ ਪਹਿਲੇ 9 ਮਹੀਨੇ ਦੌਰਾਨ ਆਬਾਦੀ ਵਿਚ ਹੋਏ ਵਾਧੇ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿਤੇ। […]

ਕੈਨੇਡਾ ਦੀ ਵਸੋਂ 3 ਮਹੀਨੇ ’ਚ 4.3 ਲੱਖ ਵਧੀ
X

Editor EditorBy : Editor Editor

  |  20 Dec 2023 9:40 AM IST

  • whatsapp
  • Telegram
ਟੋਰਾਂਟੋ, 20 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਵਸੋਂ ’ਚ ਮੌਜੂਦਾ ਵਰ੍ਹੇ ਦੀ ਤੀਜੀ ਤਿਮਾਹੀ ਦੌਰਾਨ 4 ਲੱਖ 30 ਹਜ਼ਾਰ ਦਾ ਵਾਧਾ ਹੋਇਆ ਅਤੇ 1957 ਮਗਰੋਂ ਇਹ ਸਭ ਤੋਂ ਤੇਜ਼ ਵਾਧਾ ਮੰਨਿਆ ਜਾ ਰਿਹਾ ਹੈ। ਸਿਰਫ ਐਨਾ ਹੀ ਨਹੀਂ, 2023 ਦੇ ਪਹਿਲੇ 9 ਮਹੀਨੇ ਦੌਰਾਨ ਆਬਾਦੀ ਵਿਚ ਹੋਏ ਵਾਧੇ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿਤੇ। ਪਿਛਲੇ ਸਾਲ ਦਰਜ 10 ਲੱਖ ਦੇ ਵਾਧੇ ਦਾ ਰਿਕਾਰਡ ਵੀ ਟੁੱਟਦਾ ਮਹਿਸੂਸ ਹੋ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਹਿਲੀ ਅਕਤੂਬਰ ਤੱਕ ਮੁਲਕ ਦੀ ਆਬਾਦੀ 4 ਕਰੋੜ 5 ਲੱਖ ਤੋਂ ਟੱਪ ਗਈ।

1957 ਮਗਰੋਂ ਹੋਇਆ ਸਭ ਤੋਂ ਤੇਜ਼ ਵਾਧਾ

ਵਸੋਂ ਵਿਚ ਵਾਧੇ ਦਾ ਮੁੱਖ ਕਾਰਨ ਕੌਮਾਂਤਰੀ ਪ੍ਰਵਾਸ ਨੂੰ ਮੰਨਿਆ ਜਾ ਰਿਹਾ ਹੈ ਅਤੇ ਜੁਲਾਈ ਤੋਂ ਸਤੰਬਰ ਦਰਮਿਆਨ ਕੈਨੇਡਾ ਪੁੱਜੇ ਲੋਕਾਂ ਵਿਚੋਂ 3 ਲੱਖ 13 ਹਜ਼ਾਰ ਲੋਕ ਨੌਨ ਪਰਮਾਨੈਂਟ ਰੈਜ਼ੀਡੈਂਟਸ ਸਨ। ਸੌਖੇ ਤਰੀਕੇ ਨਾਲ ਸਮਝਿਆ ਜਾਵੇ ਤਾਂ ਜੁਲਾਈ ਤੋਂ ਸਤੰਬਰ ਦਰਮਿਆਨ ਕੈਨੇਡਾ ਵਿਚ ਨਵੇਂ ਪਹੁੰਚਣ ਵਾਲਿਆਂ ਵਿਚੋਂ ਜ਼ਿਆਦਾਤਰ ਕੌਮਾਂਤਰੀ ਵਿਦਿਆਰਥੀ ਅਤੇ ਵਰਕ ਪਰਮਿਟ ਵਾਲੇ ਸਨ ਜਦਕਿ ਕੁਝ ਰਫਿਊਜੀਆਂ ਨੇ ਵੀ ਮੁਲਕ ਵਿਚ ਪਨਾਹ ਮੰਗੀ।
Next Story
ਤਾਜ਼ਾ ਖਬਰਾਂ
Share it