Begin typing your search above and press return to search.

ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨਾਲ ਮਕਾਨ ਕਿਰਾਏ ਵੀ ਘਟਣ ਲੱਗੇ

ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਣ ਮਗਰੋਂ ਕੈਨੇਡਾ ਵਿਚ ਮਕਾਨ ਕਿਰਾਏ ਵਧਣ ਦੇ ਰੁਝਾਨ ਨੂੰ ਠੱਲ੍ਹ ਪੈਂਦੀ ਮਹਿਸੂਸ ਹੋ ਰਹੀ ਹੈ।

ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨਾਲ ਮਕਾਨ ਕਿਰਾਏ ਵੀ ਘਟਣ ਲੱਗੇ
X

Upjit SinghBy : Upjit Singh

  |  10 Oct 2024 5:44 PM IST

  • whatsapp
  • Telegram

ਟੋਰਾਂਟੋ : ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਣ ਮਗਰੋਂ ਕੈਨੇਡਾ ਵਿਚ ਮਕਾਨ ਕਿਰਾਏ ਵਧਣ ਦੇ ਰੁਝਾਨ ਨੂੰ ਠੱਲ੍ਹ ਪੈਂਦੀ ਮਹਿਸੂਸ ਹੋ ਰਹੀ ਹੈ। ਜੀ ਹਾਂ, ਅਕਤੂਬਰ 2021 ਮਗਰੋਂ ਪਹਿਲੀ ਵਾਰ ਔਸਤ ਮਕਾਨ ਕਿਰਾਏ ਬੇਹੱਦ ਮਾਮੂਲੀ ਰਫ਼ਤਾਰ ਨਾਲ ਵਧੇ ਅਤੇ ਇਕ ਮਕਾਨ ਦਾ ਪ੍ਰਤੀ ਮਹੀਨਾ ਔਸਤ ਕਿਰਾਇਆ 2,193 ਡਾਲਰ ਦਰਜ ਕੀਤਾ ਗਿਆ। ਸਤੰਬਰ ਮਹੀਨੇ ਦੌਰਾਨ ਵੈਨਕੂਵਰ ਵਿਖੇ ਕੌਂਡੋ ਦਾ ਕਿਰਾਇਆ 13.6 ਫੀ ਸਦੀ ਘਟਿਆ ਜਦਕਿ ਟੋਰਾਂਟੋ ਵਿਖੇ 7.7 ਫ਼ੀ ਸਦੀ ਕਮੀ ਦਰਜ ਕੀਤੀ ਗਈ। ਕੈਲਗਰੀ ਵਿਖੇ ਕੌਂਡੋ ਦਾ ਔਸਤ ਕਿਰਾਇਆ 3.4 ਫ਼ੀ ਸਦੀ ਕਮੀ ਨਾਲ 2,060 ਡਾਲਰ ਦਰਜ ਕੀਤਾ ਗਿਆ। ਰਾਜਾਂ ਦੇ ਆਧਾਰ ’ਤੇ ਦੇਖਿਆ ਜਾਵੇ ਤਾਂ ਉਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਮਕਾਨ ਕਿਰਾਇਆਂ ਵਿਚ ਸਭ ਤੋਂ ਵੱਧ ਗਿਰਾਵਟ ਦੇਖਣ ਨੂੰ ਮਿਲੀ।

ਕੈਨੇਡਾ ਦੇ ਕਈ ਵੱਡੇ ਸ਼ਹਿਰਾਂ ਵਿਚ ਕਿਰਾਇਆ ਵਧਣ ਦੀ ਰਫ਼ਤਾਰ ਰੁਕੀ

ਉਨਟਾਰੀਓ ਵਿਚ ਕੌਂਡੋ ਦਾ ਕਿਰਾਇਆ 4.3 ਫੀ ਸਦੀ ਦੀ ਕਮੀ ਨਾਲ 2,380 ਡਾਲਰ ’ਤੇ ਆ ਗਿਆ ਜਦਕਿ ਬੀ.ਸੀ. ਵਿਚ ਕਿਰਾਏ ਦੀ ਰਕਮ 2,570 ਦਰਜ ਕੀਤੀ ਗਈ। ਪੂਰੇ ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ ਅਤੇ ਮਕਾਨ ਕਿਰਾਏ ਵੀ ਹੇਠਾਂ ਵੱਲ ਜਾਂਦੇ ਨਜ਼ਰ ਆ ਰਹੇ ਹਨ ਪਰ ਸਸਕੈਚਵਨ ਸੂਬੇ ਵਿਚ ਹੈਰਾਨਕੁੰਨ ਤਰੀਕੇ ਨਾਲ ਮਕਾਨ ਕਿਰਾਏ 23.5 ਫੀ ਸਦੀ ਤੱਕ ਵਧਣ ਦੀ ਰਿਪੋਰਟ ਹੈ। ਕੈਨੇਡਾ ਦੇ ਵੱਡੇ ਸ਼ਹਿਰਾਂ ਵਿਚ ਮਕਾਨ ਕਿਰਾਏ ਨੂੰ ਆਧਾਰ ਬਣਾਇਆ ਜਾਵੇ ਤਾਂ ਵੈਨਕੂਵਰ ਵਿਖੇ ਲਗਾਤਾਰ 10ਵੇਂ ਮਹੀਨੇ ਅਪਾਰਟਮੈਂਟ ਕਿਰਾਏ ਵਿਚ ਕਮੀ ਦਰਜ ਕੀਤੀ ਗਈ। ਪਿਛਲੇ ਇਕ ਸਾਲ ਦੌਰਾਨ ਅਪਾਰਟਮੈਂਟ ਕਿਰਾਇਆ 9.5 ਫ਼ੀ ਸਦੀ ਘਟ ਚੁੱਕਾ ਹੈ। ਦੂਜੇ ਪਾਸੇ ਟੋਰਾਂਟੋ ਵਿਖੇ ਅਪਾਰਟਮੈਂਟ ਕਿਰਾਏ ਵਿਚ 8.1 ਫ਼ੀ ਸਦੀ ਕਮੀ ਦਰਜ ਕੀਤੀ ਗਈ ਹੈ ਅਤੇ ਇਸ ਵੇਲੇ ਔਸਤ ਕਿਰਾਇਆ 2,668 ਡਾਲਰ ਪ੍ਰਤੀ ਮਹੀਨੇ ਚੱਲ ਰਿਹਾ ਹੈ।

ਉਨਟਾਰੀਓ ਅਤੇ ਬੀ.ਸੀ. ਵਿਚ ਮਕਾਨ ਕਿਰਾਏ ਹੇਠਾਂ ਆਏ

ਕੈਲਗਰੀ ਅਤੇ ਮੌਂਟਰੀਅਲ ਵਿਖੇ ਸਾਲਾਨਾ ਆਧਾਰ ’ਤੇ ਦੋ ਫੀ ਸਦੀ ਕਮੀ ਦਰਜ ਕੀਤੀ ਗਈ ਹੈ। ਇਸ ਦੇ ਉਲਟ ਔਟਵਾ ਵਿਖੇ 0.8 ਫੀ ਸਦੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ। ਸਾਂਝੀ ਰਿਹਾਇਸ਼ ਵਿਚ ਕਮਰਿਆਂ ਦਾ ਕਿਰਾਇਆ ਸਾਲਾਨਾ ਆਧਾਰ ’ਤੇ 6.9 ਫੀ ਸਦੀ ਵਧਿਆ ਹੈ ਅਤੇ ਸਤੰਬਰ ਵਿਚ ਇਕ ਕਮਰੇ ਦਾ ਔਸਤ ਕਿਰਾਇਆ 1,009 ਡਾਲਰ ਦਰਜ ਕੀਤਾ ਗਿਆ।

Next Story
ਤਾਜ਼ਾ ਖਬਰਾਂ
Share it