Begin typing your search above and press return to search.

ਕੈਨੇਡਾ ਦੀਆਂ ਬੇਸਮੈਂਟਾਂ ’ਚ ਰਹਿੰਦੇ ਪੰਜਾਬੀਆਂ ਤੋਂ ਗੋਰੇ ਔਖੇ

ਕੈਨੇਡਾ ਵਿਚ ਭਾਰਤੀ ਲੋਕਾਂ ਦੀ ਵਸੋਂ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ ਅਤੇ ਮਿਸਾਲ ਬਰੈਂਪਟਨ ਸ਼ਹਿਰ ਦੀ ਪੇਸ਼ ਕੀਤੀ ਜਾ ਰਹੀ ਹੈ ਜਿਥੇ ਇਕ ਸਾਲ ਪਹਿਲਾਂ 8 ਲੱਖ ਦਾ ਅੰਕੜਾ ਪਾਰ ਹੋਇਆ

ਕੈਨੇਡਾ ਦੀਆਂ ਬੇਸਮੈਂਟਾਂ ’ਚ ਰਹਿੰਦੇ ਪੰਜਾਬੀਆਂ ਤੋਂ ਗੋਰੇ ਔਖੇ
X

Upjit SinghBy : Upjit Singh

  |  30 Jan 2026 7:04 PM IST

  • whatsapp
  • Telegram

ਟੋਰਾਂਟੋ : ਕੈਨੇਡਾ ਵਿਚ ਭਾਰਤੀ ਲੋਕਾਂ ਦੀ ਵਸੋਂ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ ਅਤੇ ਮਿਸਾਲ ਬਰੈਂਪਟਨ ਸ਼ਹਿਰ ਦੀ ਪੇਸ਼ ਕੀਤੀ ਜਾ ਰਹੀ ਹੈ ਜਿਥੇ ਇਕ ਸਾਲ ਪਹਿਲਾਂ 8 ਲੱਖ ਦਾ ਅੰਕੜਾ ਪਾਰ ਹੋਇਆ ਪਰ ਕੌਂਸਲਰ ਮਾਰਟਿਨ ਮਡੀਯਰੌਸ ਨੇ ਦਾਅਵਾ ਕੀਤਾ ਹੈ ਕਿ ਬਰੈਂਪਟਨ ਵਿਚ ਕਿਤੇ ਜ਼ਿਆਦਾ ਲੋਕ ਰਹਿ ਰਹੇ ਹਨ। ਮਾਰਟਿਨ ਵੱਲੋਂ ਆਪਣੇ ਤੌਰ ’ਤੇ ਕੋਈ ਅੰਕੜਾ ਪੇਸ਼ ਨਹੀਂ ਕੀਤਾ ਗਿਆ ਪਰ ਮੇਅਰ ਪੈਟ੍ਰਿਕ ਬ੍ਰਾਊਨ ਵੀ ਅਤੀਤ ਵਿਚ ਆਖ ਚੁੱਕੇ ਹਨ ਕਿ ਇਕ ਲੱਖ ਲੋਕ ਗੈਰਕਾਨੂੰਨੀ ਤਰੀਕੇ ਨਾਲ ਕਿਰਾਏ ਦੇ ਮਕਾਨਾਂ ਵਿਚ ਰਹਿੰਦੇ ਹਨ ਅਤੇ ਬਗੈਰ ਕੋਈ ਟੈਕਸ ਅਦਾ ਕੀਤਿਆਂ ਸਿਟੀ ਵੱਲੋਂ ਮੁਹੱਈਆ ਸੇਵਾਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਮਾਰਟਿਨ ਮਡੀਯਰੌਸ ਨੇ ਕੌਂਸਲ ਦੀ ਮੀਟਿੰਗ ਦੌਰਾਨ ਕਿਹਾ ਕਿ ਇਕ ਘਰ ਉਤੇ ਲੱਗਣ ਵਾਲਾ ਪ੍ਰੌਪਰਟੀ ਟੈਕਸ ਸਿਰਫ਼ ਮਕਾਨ ਦੇ ਆਕਾਰ ਨਾਲ ਸਬੰਧਤ ਹੈ ਅਤੇ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮਕਾਨ ਵਿਚ ਕਿੰਨੇ ਲੋਕ ਰਹਿ ਰਹੇ ਹਨ।

ਬਰੈਂਪਟਨ ਦੀ ਵਸੋਂ 8 ਲੱਖ ਤੋਂ ਕਿਤੇ ਜ਼ਿਆਦਾ ਹੋਣ ਦਾ ਖਦਸ਼ਾ

ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਚੀਜ਼ਾਂ ਵੱਲ ਸਿਟੀ ਕੌਂਸਲ ਕੋਈ ਧਿਆਨ ਨਹੀਂ ਦੇ ਰਹੀ ਅਤੇ ਘਟਾ ਕੇ ਦੱਸੀ ਜਾ ਰਹੀ ਆਬਾਦੀ ਬਰੈਂਪਟਨ ਦੇ ਇਨਫ਼ਾਰਸਟ੍ਰਕਚਰ ਉਤੇ ਮਾੜਾ ਅਸਰ ਪਾ ਰਹੀ ਹੈ। ਭਾਵੇਂ ਸ਼ਹਿਰ ਵਿਚ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਲਾਗੂ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਬਰੈਂਪਟਨ ਵਿਚ ਚੁੱਪ ਚਪੀਤੇ ਰਹਿੰਦੇ ਲੋਕ ਸਿਟੀ ਕੌਂਸਲ ਦੀਆਂ ਮੀਟਿੰਗਾਂ ਦੌਰਾਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਮਾਰਟਿਨ ਮਡੀਯਰੌਸ ਤੋਂ ਇਲਾਵਾ ਸਿਟੀ ਦੇ ਕਈ ਹੋਰ ਅਧਿਕਾਰੀਆਂ ਦਾ ਵੀ ਮੰਨਣਾ ਹੈ ਕਿ ਇਕ ਘਰ ਵਿਚ ਹੱਦ ਤੋਂ ਜ਼ਿਆਦਾ ਲੋਕ ਰਹਿੰਦੇ ਹਨ। ਦੂਜੇ ਪਾਸੇ ਪੀਲ ਰੀਜਨਲ ਕੌਂਸਲ ਅੱਗੇ ਦੇਸ਼ ਦਸਤਾਵੇਜ਼ਾਂ ਵਿਚ ਦਲੀਲ ਦਿਤੀ ਗਈ ਹੈ ਕਿ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਵਿਚ 100 ਤੋਂ ਵੱਧ ਗੈਰ-ਮੁਨਾਫ਼ੇ ਵਾਲੀਆਂ ਜਥੇਬੰਦੀਆਂ ਨੂੰ ਬਣਦੀ ਆਰਥਿਕ ਸਹਾਇਤਾ ਨਹੀਂ ਮਿਲ ਰਹੀ। ਬਰੈਂਪਟਨ 2025 ਦੌਰਾਨ ਆਬਾਦੀ ਦੇ ਮਾਮਲੇ ਵਿਚ ਮਿਸੀਸਾਗਾ ਨੂੰ ਪਿੱਛੇ ਛੱਡ ਗਿਆ ਅਤੇ ਕੈਨੇਡਾ ਦੇ ਸੱਤਵੇਂ ਸਭ ਤੋਂ ਵੱਡੇ ਸ਼ਹਿਰ ਦਾ ਦਰਜਾ ਹਾਸਲ ਕੀਤਾ।

ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਉਠਿਆ ਆਬਾਦੀ ਦਾ ਮਸਲਾ

ਦੱਸ ਦੇਈਏ ਕਿ ਆਉਂਦੇ 25 ਸਾਲ ਦੌਰਾਨ ਕੈਨੇਡਾ ਦੀ ਵਸੋਂ ਵਿਚ 1.23 ਫ਼ੀ ਸਦੀ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਉਨਟਾਰੀਓ ਅਤੇ ਕਿਊਬੈਕ ਮੁਲਕ ਦੇ ਸਭ ਤੋਂ ਵੱਧ ਵਸੋਂ ਵਾਲੇ ਸੂਬੇ ਬਣੇ ਰਹਿਣਗੇ ਪਰ ਕਿਊਬੈਕ ਦੀ ਆਬਾਦੀ ਵਿਚ ਕਮੀ ਆ ਸਕਦੀ ਹੈ। ਦੂਜੇ ਪਾਸੇ ਐਲਬਰਟਾ ਦੀ ਆਬਾਦੀ 25 ਸਾਲ ਦੇ ਅੰਦਰ 72 ਲੱਖ 20 ਹਜ਼ਾਰ ਤੱਕ ਪੁੱਜਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। 2022-23 ਵਿਚ ਕੈਨੇਡਾ ਦੀ ਵਸੋਂ ਤੇਜ਼ੀ ਨਾਲ ਵਧੀ ਪਰ ਇਹ ਵਾਧਾ ਮੁੜ ਹੇਠਾਂ ਵੱਲ ਆ ਗਿਆ ਹੈ।

Next Story
ਤਾਜ਼ਾ ਖਬਰਾਂ
Share it