ਹੁਣ ਬੇਰੁਜ਼ਗਾਰ ਨੌਜਵਾਨਾਂ ਲਈ ਜਾਰੀ ਕੀਤੀ ਵੀਜ਼ਾ ਲਾਟਰੀ ਸਕੀਮ, ਜਾਣੋ ਕਿਵੇਂ ਮਿਲੇਗਾ ਲਾਭ
ਯੂ.ਕੇ ਹਾਊਮ ਆਫਿਸ ਨੇ ਅੱਜ ਤੋਂ ਦੋ ਦਿਨ ਲਈ ਜਾਰੀ ਕੀਤੀ ਭਾਰਤੀ ਬੇਰੋਜ਼ਗਾਰ ਨੌਜਵਾਨ ਲੜਕੇ ਲੜਕੀਆਂ ਲਈ ਵੀਜ਼ਾ ਲਾਟਰੀ ਸਕੀਮ, ਇਹ ਸਕੀਮ ਅੱਜ 16 ਜੁਲਾਈ ਤੋਂ ਲੈ ਕੇ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸੁਰੂ ਹੋਈ ਹੈ,ਜ਼ੋ 18 ਜੁਲਾਈ ਦੁਪਹਿਰ 1 :30 ਵਜੇ ਤੱਕ ਜਾਰੀ ਰਹੇਗੀ।
By : Dr. Pardeep singh
ਇੰਗਲੈਂਡ, ਸੁਖਜਿੰਦਰ ਸਿੰਘ ਢੱਡੇ: ਯੂ.ਕੇ ਹਾਊਮ ਆਫਿਸ ਨੇ ਅੱਜ ਤੋਂ ਦੋ ਦਿਨ ਲਈ ਜਾਰੀ ਕੀਤੀ ਭਾਰਤੀ ਬੇਰੋਜ਼ਗਾਰ ਨੌਜਵਾਨ ਲੜਕੇ ਲੜਕੀਆਂ ਲਈ ਵੀਜ਼ਾ ਲਾਟਰੀ ਸਕੀਮ, ਇਹ ਸਕੀਮ ਅੱਜ 16 ਜੁਲਾਈ ਤੋਂ ਲੈ ਕੇ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸੁਰੂ ਹੋਈ ਹੈ,ਜ਼ੋ 18 ਜੁਲਾਈ ਦੁਪਹਿਰ 1 :30 ਵਜੇ ਤੱਕ ਜਾਰੀ ਰਹੇਗੀ।ਇਸ ਸਕੀਮ ਤਹਿਤ ਸੈਂਕੜੇ ਭਾਰਤੀ ਉੱਚ ਵਿੱਦਿਆ ਪ੍ਰਾਪਤ ਨੌਜਵਾਨ ਲੜਕੇ ਲੜਕੀਆਂ ਦੋ ਸਾਲ ਦੇ ਵੀਜੇ ਤੇ ਯੂ.ਕੇ ਆ ਕੇ ਕਰ ਸਕਦੇ ਹਨ ਕੰਮ, ਅਤੇ 5 ਸਾਲ ਕਾਨੂੰਨੀ ਤੌਰ ਤੇ ਯੂ.ਕੇ ਰਹਿਣ ਉਪਰੰਤ ਪੱਕੇ ਤੌਰ ਤੇ ਯੂ.ਕੇ ਰਹਿਣ ਲਈ ਕਰ ਅਪਲਾਈ ਸਕਦੇ ਹਨ ।
ਇਸ ਸਬੰਧੀ ਯ.ਕੇ ਦੇ ਇੰਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਸ਼ੀਤਲ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਕੀਮ ਤਹਿਤ ਭਾਰਤੀ ਉੱਚ ਵਿੱਦਿਆ ਪ੍ਰਾਪਤ ਲੜਕੇ ਲੜਕੀਆਂ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਕੀਮ ਯ.ਕੇ ਸਰਕਾਰ ਵੱਲੋਂ ਹਰ ਸਾਲ ਦੋ ਵਾਰ ਕੱਢੀ ਜਾਂਦੀ ਹੈ, ਪਿਛਲੇ ਸਾਲ ਇਸ ਲਾਟਰੀ ਵੀਜ਼ਾ ਸਕੀਮ ਰਾਹੀਂ 3ਹਜਾਰ ਦੇ ਕਰੀਬ ਭਾਰਤੀਆ ਨੂੰ ਵੀਜੇ ਮਿਲੇ ਸਨ, ਅਤੇ ਇਸ ਸਾਲ ਵੀ ਫਰਵਰੀ ਮਹੀਨੇ ਇਹ ਸਕੀਮ ਦੋ ਦਿਨ ਲਈ ਲਾਗੂ ਕੀਤੀ ਗਈ ਸੀ, ਜਿਸ ਤਹਿਤ ਸੈਂਕੜੇ ਭਰਤੀ ਲੜਕੇ ਲੜਕੀਆਂ ਨੂੰ ਇਸ ਸਕੀਮ ਦਾ ਲਾਭ ਹੋਇਆ। ਹੁਣ ਅੱਜ ਤੋਂ ਦੋ ਦਿਨ ਲਈ ਇਹ ਸਕੀਮ ਲਾਗੂ ਕੀਤੀ ਗਈ ਹੈ, ਇਸ ਸਕੀਮ ਤਹਿਤ ਬੜੀ ਅਸਾਨੀ ਨਾਲ 18 ਸਾਲ ਤੋਂ ਲੈ 30 ਸਾਲ ਤੱਕ ਦੀ ਉਮਰ ਦੇ ਉੱਚ ਵਿੱਦਿਆ ਪ੍ਰਾਪਤ ਨੌਜਵਾਨ ਲੜਕੇ ਲੜਕੀਆਂ ਯੂ.ਕੇ ਵੈਬਸਾਈਟ ਤੇ ਜਾਂ ਕੇ ਇਸ ਸਬੰਧੀ ਜਾਣਕਾਰੀ ਲੈ ਕੇ ਅਪਲਾਈ ਕਰ ਸਕਦੇ ਹਨ।
ਇਸ ਸਕੀਮ ਤਹਿਤ ਅਪਲਾਈ ਕਰਨ ਦੀ ਕੋਈ ਫੀਸ ਨਹੀਂ ਹੈ, ਅਤੇ ਜਿਹੜੇ ਬਿਨੈਕਾਰ ਇਸ ਸਕੀਮ ਲਈ ਲਾਟਰੀ ਰਾਹੀਂ ਚੁਣੇ ਜਾਣਗੇ, ਉਨ੍ਹਾਂ ਨੂੰ 298 ਪੌਂਡ ਵੀਜ਼ਾ ਫ਼ੀਸ ਅਤੇ 1530ਪੌਡ ਹੈਲਥ ਸਿਰਚਾਜਰ ਅਦਾ ਕਰਨੇ ਪੈਣਗੇ ਅਤੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ 2530 ਪੌਂਡ ਹੋਣੇ ਲਾਜ਼ਮੀ ਹਨ।ਸ ਗਿੱਲ ਨੇ ਦੱਸਿਆ ਕਿ ਜਿਹੜੇ ਲੋਕ ਇਸ ਸਕੀਮ ਰਾਹੀਂ ਚੁਣੇ ਜਾਣਗੇ ਉਹ ਬਿਨਾਂ ਕਿਸੇ ਸਪੌਸਰ ਤੋਂ ਯੂ.ਕੇ ਚ ਦੋ ਸਾਲ ਲਈ ਰਹਿ ਕੇ ਕੰਮ ਕਰ ਕਰ ਸਕਦੇ ਹਨ। ਅਤੇ ਲਗਾਤਾਰ 5 ਸਾਲ ਕਾਨੂੰਨੀ ਤੌਰ ਤੇ ਯ.ਕੇ ਰਹਿਣ ਉਪਰੰਤ ਪੱਕੇ ਤੌਰ ਤੇ ਯੂ.ਕੇ ਦੇ ਨਾਗਰਿਕ ਬਣਨ ਲਈ ਵੀ ਅਪਲਾਈ ਕਰ ਸਕਦੇ ਹਨ।