Begin typing your search above and press return to search.

Vancouver ਨਗਰ ਕੀਰਤਨ ਦਾ route ਬਦਲਿਆ

ਖ਼ਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਮੌਕੇ ਵੈਨਕੂਵਰ ਵਿਖੇ ਸਜਾਏ ਜਾ ਰਹੇ ਨਗਰ ਕੀਰਤਨ ਦਾ ਰਾਹ ਇਸ ਵਾਰ ਬਦਲ ਦਿਤਾ ਗਿਆ ਹੈ

Vancouver ਨਗਰ ਕੀਰਤਨ ਦਾ route ਬਦਲਿਆ
X

Upjit SinghBy : Upjit Singh

  |  28 March 2026 5:21 PM IST

  • whatsapp
  • Telegram

ਵੈਨਕੂਵਰ : ਖ਼ਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਮੌਕੇ ਵੈਨਕੂਵਰ ਵਿਖੇ ਸਜਾਏ ਜਾ ਰਹੇ ਨਗਰ ਕੀਰਤਨ ਦਾ ਰਾਹ ਇਸ ਵਾਰ ਬਦਲ ਦਿਤਾ ਗਿਆ ਹੈ। ਜੀ ਹਾਂ, ਨਗਰ ਕੀਰਤਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਸਾਲ ਲਾਪੂ ਲਾਪੂ ਫ਼ੈਸਟੀਵਲ ਦੌਰਾਨ ਵਾਪਰੀ ਤਰਾਸਦੀ ਦੇ ਮੱਦੇਨਜ਼ਰ 40 ਸਾਲ ਤੋਂ ਵੱਧ ਪੁਰਾਣਾ ਇਤਿਹਾਸਕ ਰਾਹ ਬਦਲਣ ਦਾ ਫੈਸਲਾ ਲੈਣਾ ਪਿਆ। ਨਗਰ ਕੀਰਤਨ ਹੁਣ ਮਰੀਨ ਡਰਾਈਵ ਵੱਲ ਨਹੀਂ ਜਾਵੇਗਾ ਜਿਥੇ ਨਾ ਸਿਰਫ਼ ਜਾਣ ਬੁੱਝ ਕੇ ਵੱਡੇ ਹਾਦਸੇ ਨੂੰ ਅੰਜਾਮ ਦਿਤਾ ਜਾ ਸਕਦਾ ਸਗੋਂ ਅਚਨਚੇਤ ਵੀ ਕੋਈ ਹਾਦਸਾ ਵਾਪਰ ਸਕਦਾ ਹੈ।

ਖ਼ਾਲਸਾ ਸਾਜਨਾ ਦਿਹਾੜੇ ਮੌਕੇ 11 ਅਪ੍ਰੈਲ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ

ਨਗਰ ਕੀਰਤਨ ਦਾ ਆਰੰਭ ਰੌਸ ਸਟ੍ਰੀਟ ਤੋਂ ਹੀ ਹੋਵੇਗਾ ਪਰ ਇਸ ਮਗਰੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ 57 ਐਵੇਨਿਊ ਵਾਲੇ ਰਾਹ ’ਤੇ ਅੱਗੇ ਵਧੇਗਾ। ਨਗਰ ਕੀਰਤਨ ਦੇ ਪ੍ਰਬੰਧਕਾਂ ਵੱਲੋਂ ਵਾਲੰਟੀਅਰਜ਼ ਨੂੰ ਨਵੇਂ ਰਾਹ ਬਾਰੇ ਸਮਝਾਇਆ ਜਾ ਰਿਹਾ ਹੈ ਜਿਥੇ ਸੰਗਤ ਵਾਸਤੇ ਲੰਗਰ ਵੀ ਲਾਏ ਜਾਣੇ ਹਨ। ਜਦੋਂ ਸੰਗਤ ਦੀ ਸੁਰੱਖਿਆ ਦਾ ਮਸਲਾ ਹੋਵੇ ਤਾਂ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਵੈਨਕੂਵਰ ਪੁਲਿਸ ਇਸ ਕੰਮ ਵਿਚ ਮੁਕੰਮਲ ਸਹਿਯੋਗ ਕਰ ਰਹੀ ਹੈ। ਸਾਰਜੈਂਟ ਐਡਮ ਡੌਨਲਡਸਨ ਨੇ ਦੱਸਿਆ ਕਿ ਸਿਟੀ ਵੱਲੋਂ ਪੁਲਿਸ ਨੂੰ ਨਗਰ ਕੀਰਤਨ ਦੇ ਨਵੇਂ ਰੂਟ ਬਾਰੇ ਵਿਸਤਾਰਤ ਜਾਣਕਾਰੀ ਦੇ ਦਿਤੀ ਗਈ ਹੈ ਅਤੇ ਮਰੀਨ ਡਰਾਈਵ ਦਾ ਬਦਲਵਾਂ ਰਾਹ ਨਗਰ ਕੀਰਤਨ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਮਾਮਲੇ ਵਿਚ ਵਧੇਰੇ ਸੁਖਾਲਾ ਸਾਬਤ ਹੋਵੇਗਾ।

ਲਾਪੂ ਲਾਪੂ ਫੈਸਟੀਵਲ ਦੌਰਾਨ ਤਰਾਸਦੀ ਦੇ ਮੱਦੇਨਜ਼ਰ ਲਿਆ ਫ਼ੈਸਲਾ

ਉਧਰ ਨਗਰ ਕੀਰਤਨ ਦੇ ਪ੍ਰਬੰਧਕਾਂ ਨੇ ਉਮੀਦ ਜ਼ਾਹਰ ਕੀਤੀ ਕਿ ਹਰ ਧਰਮ ਦੇ ਲੋਕ ਇਸ ਪਵਿੱਤਰ ਕਾਰਜ ਵਿਚ ਸ਼ਾਮਲ ਹੁੰਦਿਆਂ ਸਮਾਜਿਕ ਪੁਲ ਉਸਾਰਨ ਦਾ ਕੰਮ ਕਰਨਗੇ। ਇਸ ਵਾਰ ਵੈਨਕੂਵਰ ਦਾ ਨਗਰ ਕੀਰਤਨ ਸ਼ਨਿੱਚਰਵਾਰ 11 ਅਪ੍ਰੈਲ ਨੂੰ ਸਵੇਰੇ 11 ਵਜੇ ਆਰੰਭ ਹੋਵੇਗਾ। ਇਥੇ ਦਸਣਾ ਬਣਦਾ ਹੈ ਕਿ ਲਾਪੂ ਲਾਪੂ ਤਰਾਸਦੀ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਨਿਊਜ਼ੀਲੈਂਡ ਵਿਚ ਦੋ ਮੌਕਿਆਂ ’ਤੇ ਨਗਰ ਕੀਰਤਨ ਦਾ ਰਾਹ ਰੋਕਿਆ ਗਿਆ। ਅਜਿਹੀਆਂ ਘਟਨਾਵਾਂ ਨੂੰ ਵੇਖਦਿਆਂ ਵਾਲੰਟੀਅਰਜ਼ ਨੂੰ ਬਿਹਤਰ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it