Begin typing your search above and press return to search.

ਕੈਨੇਡਾ-ਅਮਰੀਕਾ ’ਤੇ ਬਾਰਡਰ ’ਤੇ ਪ੍ਰਵਾਸੀਆਂ ਨਾਲ ਅਣਹੋਣੀ

ਟਰੰਪ ਦੇ ਇੰਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਸੁਰੱਖਿਅਤ ਟਿਕਾਣੇ ਤਲਾਸ਼ ਕਰ ਰਹੇ ਪ੍ਰਵਾਸੀਆਂ ਨਾਲ ਕੈਨੇਡਾ ਵਿਚ ਭਾਣਾ ਵਰਤ ਗਿਆ ਜਦੋਂ ਸ਼ਰਾਬੀ ਏਜੰਟ ਨੇ ਸਾਹਮਣੇ ਤੋਂ ਆ ਰਹੇ ਐਸ.ਯੂ.ਵੀ. ਨੂੰ ਟੱਕਰ ਮਾਰ ਦਿਤੀ।

ਕੈਨੇਡਾ-ਅਮਰੀਕਾ ’ਤੇ ਬਾਰਡਰ ’ਤੇ ਪ੍ਰਵਾਸੀਆਂ ਨਾਲ ਅਣਹੋਣੀ
X

Upjit SinghBy : Upjit Singh

  |  14 July 2025 6:05 PM IST

  • whatsapp
  • Telegram

ਮੌਂਟਰੀਅਲ : ਟਰੰਪ ਦੇ ਇੰਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਸੁਰੱਖਿਅਤ ਟਿਕਾਣੇ ਤਲਾਸ਼ ਕਰ ਰਹੇ ਪ੍ਰਵਾਸੀਆਂ ਨਾਲ ਕੈਨੇਡਾ ਵਿਚ ਭਾਣਾ ਵਰਤ ਗਿਆ ਜਦੋਂ ਸ਼ਰਾਬੀ ਏਜੰਟ ਨੇ ਸਾਹਮਣੇ ਤੋਂ ਆ ਰਹੇ ਐਸ.ਯੂ.ਵੀ. ਨੂੰ ਟੱਕਰ ਮਾਰ ਦਿਤੀ। ਹਾਦਸਾ ਕਿਊਬੈਕ ਸੂਬੇ ਵਿਚ ਵਾਪਰਿਆ ਅਤੇ ਗੱਡੀ ਵਿਚ ਤੁੰਨੇ ਪ੍ਰਵਾਸੀਆਂ ਵਿਚੋਂ ਘੱਟੋ ਘੱਟ ਚਾਰ ਜਣੇ ਜ਼ਖਮੀ ਹੋ ਗਏ। ਮੌਂਟਰੀਅਲ ਤੋਂ 65 ਕਿਲੋਮੀਟਰ ਦੱਖਣ ਵੱਲ ਹੈਮਿੰਗਫਰਡ ਦੇ ਇਕ ਇੰਟਰਸੈਕਸ਼ਨ ’ਤੇ ਵਾਪਰਿਆ। ਪੁਲਿਸ ਦਾ ਕਹਿਣਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਪ੍ਰਵਾਸੀਆਂ ਨੂੰ ਆਪਣੀ ਦੀ ਕੋਈ ਪ੍ਰਵਾਹ ਨਹੀਂ।

ਸ਼ਰਾਬੀ ਏਜੰਟ ਨੇ ਮੂਧੀ ਮਾਰੀ ਪ੍ਰਵਾਸੀਆਂ ਨਾਲ ਭਰੀ ਗੱਡੀ

ਉਧਰ ਗੱਡੀ ਵਿਚ ਤੁੰਨੇ ਪ੍ਰਵਾਸੀਆਂ ਦੀ ਗਿਣਤੀ ਬਾਰੇ ਵੀ ਵੱਖੋ-ਵੱਖਰੇ ਅੰਕੜੇ ਸਾਹਮਣੇ ਆ ਰਹੇ ਹਨ। ਮੌਕੇ ’ਤੇ ਪੁੱਜੇ ਐਮਰਜੰਸੀ ਕਾਮਿਆਂ ਵੱਲੋਂ ਪਹਿਲਾਂ 10 ਜਣਿਆਂ ਦਾ ਜ਼ਿਕਰ ਕੀਤਾ ਗਿਆ ਪਰ ਕੁਝ ਦੇਰ ਮਗਰੋਂ ਅੰਕੜਾ 12 ਦੱਸਿਆ ਜਾ ਰਿਹਾ ਸੀ। ਆਰ.ਸੀ.ਐਮ.ਪੀ. ਨੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਤੋਂ ਆਉਣ ਬਾਰੇ ਤਸਦੀਕ ਕਰ ਦਿਤੀ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਦੋਂ ਦਾਖਲ ਹੋਏ। ਪੁਲਿਸ ਵੱਲੋਂ 48 ਸਾਲ ਦੇ ਅਮੈਰਿਕਨ ਨੂੰ ਗ੍ਰਿਫ਼ਤਾਰ ਕਰਦਿਆਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਇਥੇ ਦਸਣਾ ਬਣਦਾ ਹੈ ਕਿ ਡੌਨਲਡ ਟਰੰਪ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਕੈਨੇਡਾ ਤੋਂ ਅਮਰੀਕਾ ਵੱਲ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਲੱਖਾਂ ਵਿਚ ਹੁੰਦੀ ਸੀ ਅਤੇ 2023 ਦੌਰਾਨ ਕਸਟਮਜ਼ ਅਤੇ ਬਾਰਡਰ ਪੈਟਰੌਲ ਵਾਲਿਆਂ ਨੇ 1 ਲੱਖ 90 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਬਾਰਡਰ ’ਤੇ ਰੋਕਿਆ। ਨਿਊ ਯਾਰਕ, ਵਰਮੌਂਟ ਅਤੇ ਨਿਊ ਹੈਂਪਸ਼ਾਇਰ ਦੇ ਨਾਲ ਲਗਦੇ ਕੈਨੇਡਾ ਦੇ ਸਵੈਂਟਨ ਸੈਕਟਰ ਦਾ 24 ਹਜ਼ਾਰ ਵਰਗ ਮੀਲ ਇਲਾਕਾ ਪ੍ਰਵਾਸੀਆਂ ਦੇ ਅਮਰੀਕਾ ਦਾਖਲ ਹੋਣ ਦਾ ਬਿਹਤਰੀਨ ਰਾਹ ਮੰਨਿਆ ਜਾਂਦਾ ਸੀ ਪਰ ਹੁਣ ਇਸੇ ਰਸਤੇ ਅਮਰੀਕਾ ਤੋਂ ਕੈਨੇਡਾ ਆਉਣ ਵਾਲਿਆਂ ਦੀ ਭੀੜ ਵਧਦੀ ਜਾ ਰਹੀ ਹੈ।

12 ਗੈਰਕਾਨੂੰਨੀ ਪ੍ਰਵਾਸੀਆਂ ’ਚ 4 ਜ਼ਖਮੀ

ਮਾਇਗ੍ਰੇਸ਼ਨ ਪੌਲਿਸੀ ਇੰਸਟੀਚਿਊਟ ਦੇ ਵਿਸ਼ਲੇਸ਼ਕ ਕੌਲਨ ਪੁਟਜ਼ਲ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਪ੍ਰਵਾਸੀਆਂ ਦੀ ਆਮਦ ਵਿਚ ਵਾਧਾ ਹੋ ਰਿਹਾ ਹੈ ਪਰ ਹਾਲਾਤ ਬੇਕਾਬੂ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਇਸ ਦੇ ਉਲਟ ਇੰਮੀਗ੍ਰੇਸ਼ਨ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਰੁਝਾਨ ਕੈਨੇਡਾ ਵਾਸਤੇ ਖਤਰਨਾਕ ਸਾਬਤ ਹੋ ਸਦਾ ਹੈ ਅਤੇ ਇਸ ਨੂੰ ਜਲਦ ਤੋਂ ਜਲਦ ਠੱਲ੍ਹ ਪਾਉਣੀ ਹੋਵੇਗੀ। ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਅੰਕੜਿਆਂ ਦੀ ਮਿਸਾਲ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ 2015 ਵਿਚ ਸਿਰਫ਼ 110 ਮੈਕਸੀਕਨ ਨਾਗਰਿਕਾਂ ਨੇ ਕੈਨੇਡਾ ਵਿਚ ਅਸਾਇਲਮ ਦਾ ਦਾਅਵਾ ਕੀਤਾ ਪਰ 2023 ਵਿਚ ਇਹ ਅੰਕੜਾ 24 ਹਜ਼ਾਰ ਤੱਕ ਪੁੱਜ ਗਿਆ। ਇਸ ਵਾਰ ਸਿਰਫ਼ ਮੈਕਸੀਕਨ ਨਾਗਰਿਕ ਕੈਨੇਡਾ ਵੱਲ ਨਹੀਂ ਆ ਰਹੇ ਸਗੋਂ ਇਹ ਵੱਖ ਵੱਖ ਮੁਲਕਾਂ ਨਾਲ ਸਬੰਧਤ ਪ੍ਰਵਾਸੀ ਹਨ ਅਤੇ ਢੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਪਨਾਹ ਦੇ ਦਾਅਵਿਆਂ ਦਾ ਅੰਕੜਾ 10 ਲੱਖ ਤੋਂ ਟੱਪ ਸਕਦਾ ਹੈ।

Next Story
ਤਾਜ਼ਾ ਖਬਰਾਂ
Share it