Begin typing your search above and press return to search.

Canada : Under-13 ਕੁੜੀਆਂ ਦੀ Hockey Team ਨੇ ਜਿੱਤਿਆ ਚਾਂਦੀ ਦਾ ਤਮਗਾ

ਇਕਾਲੂਇਟ ਬਲਿਜ਼ਾਰਡ’ ਨਾਮ ਨਾਲ ਜਾਣੀ ਜਾਣ ਵਾਲੀ ਇਸ ਟੀਮ ਨੇ ਟੀਮ ਨੂਨਾਵੁਟ ਦੀ ਆਰਕਟਿਕ ਵਿਂਟਰ ਗੇਮਜ਼ ਵਿੱਚ ਹਾਸਲ ਕੀਤੀ ਇਤਿਹਾਸਕ ਸਫਲਤਾ ਤੋਂ ਪ੍ਰੇਰਨਾ ਲਈ ਨੌਜਵਾਨ ਖਿਡਾਰਣਾਂ ਨੇ ਸਾਬਤ ਕਰ ਦਿੱਤਾ

Canada : Under-13 ਕੁੜੀਆਂ ਦੀ Hockey Team ਨੇ ਜਿੱਤਿਆ ਚਾਂਦੀ ਦਾ ਤਮਗਾ
X

GillBy : Gill

  |  12 April 2026 6:44 AM IST

  • whatsapp
  • Telegram



ਵੈਨਕੂਵਰ, 11 ਅਪ੍ਰੈਲ (ਮਲਕੀਤ ਸਿੰਘ) – ਕੈਨੇਡਾ ਦੇ ਨੂਨਾਵੁਟ ਖੇਤਰ ਦੇ ਇਕਾਲੂਇਟ ਸ਼ਹਿਰ ਦੀ ਅੰਡਰ-13 ਕੁੜੀਆਂ ਦੀ ਹਾਕੀ ਟੀਮ ਨੇ ਹਾਲ ਹੀ ਵਿੱਚ ਓਟਾਵਾ ਵਿੱਚ ਹੋਏ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ ਹੈ।

‘ਇਕਾਲੂਇਟ ਬਲਿਜ਼ਾਰਡ’ ਨਾਮ ਨਾਲ ਜਾਣੀ ਜਾਣ ਵਾਲੀ ਇਸ ਟੀਮ ਨੇ ਟੀਮ ਨੂਨਾਵੁਟ ਦੀ ਆਰਕਟਿਕ ਵਿਂਟਰ ਗੇਮਜ਼ ਵਿੱਚ ਹਾਸਲ ਕੀਤੀ ਇਤਿਹਾਸਕ ਸਫਲਤਾ ਤੋਂ ਪ੍ਰੇਰਨਾ ਲਈ ਨੌਜਵਾਨ ਖਿਡਾਰਣਾਂ ਨੇ ਸਾਬਤ ਕਰ ਦਿੱਤਾ ਕਿ ਉਹ ਵੀ ਵੱਡੇ ਮੰਚਾਂ ’ਤੇ ਆਪਣਾ ਲੋਹਾ ਮਨਵਾ ਸਕਦੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਟੀਮ ਦੀ ਖਿਡਾਰਨ ਮਰਿਸਾ ਹੋਲੈਂਡ, ਜੋ ਸਿਰਫ਼ 10 ਸਾਲ ਦੀ ਹੈ, ਨੇ ਟੂਰਨਾਮੈਂਟ ਦੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਉਸਦਾ ਸਭ ਤੋਂ ਮਨਪਸੰਦ ਪਲ ਆਪਣੀਆਂ ਟੀਮ ਦੇ ਨਾਲ ਕਈ ਮੈਚ ਜਿੱਤਣਾ ਸੀ। ਇਸ ਤੋਂ ਸਾਫ਼ ਹੁੰਦਾ ਹੈ ਕਿ ਟੀਮ ਵਿੱਚ ਜੋਸ਼ ਅਤੇ ਆਤਮ-ਵਿਸ਼ਵਾਸ ਦੀ ਕੋਈ ਘਾਟ ਨਹੀਂ ਹੈ।

ਟੀਮ ਦੇ ਕੋਚਾਂ ਅਤੇ ਮਾਪਿਆਂ ਨੇ ਖਿਡਾਰਣਾਂ ਦੀ ਇਸ ਉਪਲਬਧੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਜਿੱਤ ਭਵਿੱਖ ਵਿੱਚ ਹੋਰ ਵੱਡੀਆਂ ਕਾਮਯਾਬੀਆਂ ਦੀ ਰਾਹ ਖੋਲ੍ਹੇਗੀ। ਉਨ੍ਹਾਂ ਮੁਤਾਬਕ ਇਸ ਤਰ੍ਹਾਂ ਦੀਆਂ ਉਪਲਬਧੀਆਂ ਨਾਲ ਇਲਾਕੇ ਦੀਆਂ ਹੋਰ ਕੁੜੀਆਂ ਵੀ ਖੇਡਾਂ ਵੱਲ ਆਕਰਸ਼ਿਤ ਹੋਣਗੀਆਂ।

ਇਸ ਜਿੱਤ ਨਾਲ ਇਕਾਲੂਇਟ ਦੀ ਇਹ ਨੌਜਵਾਨ ਟੀਮ ਨਾ ਸਿਰਫ਼ ਆਪਣੇ ਖੇਤਰ ਦਾ ਨਾਮ ਰੌਸ਼ਨ ਕਰ ਰਹੀ ਹੈ, ਸਗੋਂ ਦੇਸ਼ ਭਰ ਦੀਆਂ ਹੋਰ ਨੌਜਵਾਨ ਖਿਡਾਰਣਾਂ ਲਈ ਪ੍ਰੇਰਣਾ ਦਾ ਸਰੋਤ ਵੀ ਬਣ ਰਹੀ ਹੈ।

Next Story
ਤਾਜ਼ਾ ਖਬਰਾਂ
Share it