Begin typing your search above and press return to search.

ਕੈਨੇਡਾ ਵਿਚ ਜਬਰੀ ਵਸੂਲੀ ਦੇ ਮਾਮਲੇ ਵਿਚ ਭਾਰਤੀ ਸਣੇ 2 ਕਾਬੂ

ਕੈਨੇਡਾ ਵਿਚ ਇਕ ਸ਼ਖਸ ਨੂੰ ਬੰਦੀ ਬਣਾ ਕੇ ਉਸ ਦੇ ਡੈਬਿਟ ਕਾਰਡ ਰਾਹੀਂ ਕਈ ਏ.ਟੀ.ਐਮਜ਼ ਤੋਂ ਜ਼ਬਰਦਸਤੀ ਰਕਮ ਕਢਵਾਉਣ ਦੇ ਮਾਮਲੇ ਵਿਚ ਇਕ ਭਾਰਤੀ ਸਣੇ ਦੋ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ।

ਕੈਨੇਡਾ ਵਿਚ ਜਬਰੀ ਵਸੂਲੀ ਦੇ ਮਾਮਲੇ ਵਿਚ ਭਾਰਤੀ ਸਣੇ 2 ਕਾਬੂ
X

Upjit SinghBy : Upjit Singh

  |  30 Jan 2025 5:36 PM IST

  • whatsapp
  • Telegram

ਵੌਅਨ : ਕੈਨੇਡਾ ਵਿਚ ਇਕ ਸ਼ਖਸ ਨੂੰ ਬੰਦੀ ਬਣਾ ਕੇ ਉਸ ਦੇ ਡੈਬਿਟ ਕਾਰਡ ਰਾਹੀਂ ਕਈ ਏ.ਟੀ.ਐਮਜ਼ ਤੋਂ ਜ਼ਬਰਦਸਤੀ ਰਕਮ ਕਢਵਾਉਣ ਦੇ ਮਾਮਲੇ ਵਿਚ ਇਕ ਭਾਰਤੀ ਸਣੇ ਦੋ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਸ਼ੱਕੀਆਂ ਦੀ ਸ਼ਨਾਖਤ 22 ਸਾਲ ਦੇ ਮਨਨ ਖੰਨਾ ਅਤੇ 32 ਸਾਲ ਦੀ ਜੈਸਿਕਾ ਕੇਨ ਵਜੋਂ ਕੀਤੀ ਗਈ ਹੈ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਪੀੜਤ ਨੂੰ ਬੰਦੀ ਬਣਾਉਣ ਦੀ ਵਾਰਦਾਤ 19 ਜਨਵਰੀ ਨੂੰ ਸਵੇਰੇ ਤਕਰੀਬਨ 9.30 ਵਜੇ ਮੇਜਰ ਮਕੈਨਜ਼ੀ ਡਰਾਈਵ ਵੈਸਟ ਅਤੇ ਜੇਨ ਸਟ੍ਰੀਟ ਇਲਾਕੇ ਵਿਚ ਵਾਪਰੀ ਜਿਸ ਮਗਰੋਂ ਵੌਅਨ ਦੇ ਕਈ ਏ.ਟੀ.ਐਮਜ਼ ਤੋਂ ਰਕਮ ਕਢਵਾਈ ਗਈ। ਸ਼ੱਕੀਆਂ ਨੇ ਕਿਸੇ ਬਹਾਨੇ ਪੀੜਤ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਗੱਲਬਾਤ ਕਰਨ ਲਈ ਆਪਣੀ ਗੱਡੀ ਵਿਚ ਬਿਠਾ ਲਿਆ।

ਪੀੜਤ ਨੂੰ ਬੰਦੀ ਬਣਾ ਕੇ ਏ.ਟੀ.ਐਮ. ਵਿਚੋਂ ਕਢਵਾਈ ਨਕਦੀ

ਜਾਂਚਕਰਤਾਵਾਂ ਨੇ ਦੋਸ਼ ਲਾਇਆ ਕਿ ਜਿਉਂ ਹੀ ਪੀੜਤ ਗੱਡੀ ਵਿਚ ਬੈਠਿਆ ਤਾਂ ਮਹਿਲਾ ਸ਼ੱਕੀ ਨੇ ਛੁਰਾ ਕੱਢ ਲਿਆ ਅਤੇ ਪੀੜਤ ਦੇ ਬੈਂਕ ਨਾਲ ਸਬੰਧਤ ਜਾਣਕਾਰੀ ਮੰਗਣੀ ਸ਼ੁਰੂ ਕਰ ਦਿਤੀ। ਦੂਜੇ ਪਾਸੇ ਉਸ ਦਾ ਸਾਥੀ ਗੱਡੀ ਡਰਾਈਵ ਕਰਦਿਆਂ ਕਈ ਏ.ਟੀ.ਐਮਜ਼ ’ਤੇ ਪੁੱਜਾ ਜਿਥੋਂ ਨਕਦੀ ਕਢਵਾਈ ਗਈ। ਬਾਅਦ ਵਿਚ ਪੀੜਤ ਨੂੰ ਛੱਡ ਦਿਤਾ ਗਿਆ ਅਤੇ ਪੁਲਿਸ ਮੁਤਾਬਕ ਪੀੜਤ ਨੂੰ ਕੋਈ ਸਰੀਰਕ ਸੱਟ ਨਹੀਂ ਵੱਜੀ। ਵੈਨਕੂਵਰ ਦੀ ਜੈਸਿਕਾ ਕੇਨ ਵਿਰੁੱਧ ਹਥਿਆਰਬੰਦ ਲੁੱਟ, ਬੰਦੀ ਬਣਾਉਣ ਅਤੇ ਪ੍ਰੋਬੇਸ਼ਨ ਦੀ ਉਲੰਘਣਾ ਦੇ ਦੋਸ਼ ਆਇਦ ਕੀਤੇ ਗਏ ਹਨ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਵਾਰਦਾਤ ਵੇਲੇ ਜੈਸਿਕਾ ਨੂੰ ਐਲਬਰਟਾ ਦੀ ਪੁਲਿਸ ਤਲਾਸ਼ ਕਰ ਰਹੀ ਸੀ।

ਮਨਨ ਖੰਨਾ ਅਤੇ ਜੈਸਿਕਾ ਕੇਨ ਵਜੋਂ ਕੀਤੀ ਗਈ ਸ਼ਨਾਖਤ

ਦੂਜੇ ਪਾਸੇ ਮਨਨ ਖੰਨਾ ਵਿਰੁੱਧ ਹਥਿਆਰਬੰਦ ਲੁੱਟ ਅਤੇ ਬੰਦੀ ਬਣਾਉਣ ਦੇ ਦੋਸ਼ ਲੱਗੇ ਹਨ। ਪੁਲਿਸ ਵੱਲੋਂ ਦੋਹਾਂ ਦੀਆਂ ਤਸਵੀਰਾਂ ਜਨਤਕ ਕਰਨ ਦਾ ਫ਼ੈਸਲਾ ਕੀਤਾ ਗਿਆ ਕਿਉਂਕਿ ਕੈਨੇਡਾ ਦੇ ਹੋਰਨਾਂ ਹਿੱਸਿਆਂ ਵਿਚ ਵੀ ਪੀੜਤ ਹੋ ਸਕਦੇ ਹਨ। ਪੁਲਿਸ ਵੱਲੋਂ ਪੀੜਤਾਂ ਨੂੰ ਅੱਗੇ ਆਉਣ ਦਾ ਅਪੀਲ ਕਰਦਿਅ ਜਾਂਚਕਰਤਾਵਾਂ ਜਾਂ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ ਵਾਸਤੇ ਆਖਿਆ ਗਿਆ ਹੈ।

Next Story
ਤਾਜ਼ਾ ਖਬਰਾਂ
Share it