Begin typing your search above and press return to search.

ਕੈਨੇਡਾ ਦੀ ਸੈਨੇਟ ਵਿਚ 10 ਨਵੇਂ ਮੈਂਬਰ ਨਿਯੁਕਤ ਕਰਨਗੇ ਟਰੂਡੋ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਵਿਦਾਇਗੀ ਤੋਂ ਪਹਿਲਾਂ ਸੈਨੇਟ ਵਿਚ 10 ਨਵੇਂ ਮੈਂਬਰਾਂ ਦੀ ਨਾਮਜ਼ਦਗੀ ਕਰ ਸਕਦੇ ਹਨ।

Upjit SinghBy : Upjit Singh

  |  27 Jan 2025 7:03 PM IST

  • whatsapp
  • Telegram

ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਵਿਦਾਇਗੀ ਤੋਂ ਪਹਿਲਾਂ ਸੈਨੇਟ ਵਿਚ 10 ਨਵੇਂ ਮੈਂਬਰਾਂ ਦੀ ਨਾਮਜ਼ਦਗੀ ਕਰ ਸਕਦੇ ਹਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਭਵਿੱਖ ਦੇ ਸੈਨੇਟ ਮੈਂਬਰ ਨਿਯੁਕਤ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ ਅਤੇ ਟਰੂਡੋ ਦੇ ਅਹੁਦਾ ਛੱਡਣ ਤੋਂ ਪਹਿਲਾਂ ਮੁਕੰਮਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕੈਨੇਡੀਅਨ ਸੰਸਦ ਦੇ ਉਪਰਲੇ ਸਦਨ ਵਿਚ ਕੁਲ 105 ਮੈਂਬਰ ਸੀਟਾਂ ਹਨ ਅਤੇ ਮੌਜੂਦਾ ਸੈਨੇਟਰਜ਼ ਵਿਚੋਂ ਸਿਰਫ਼ 12 ਇਸ ਵੇਲੇ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਦੱਸੇ ਜਾ ਰਹੇ ਹਨ। ਕੰਜ਼ਰਵੇਟਿਵ ਪਾਰਟੀ ਦੇ ਸੈਨੇਟ ਮੈਂਬਰ ਕਲੌਡ ਕੈਰੀਨੀਅਨ ਨੇ ਦੱਸਿਆ ਕਿ ਖੁਦਮੁਖਤਿਆਰ ਸੈਨੇਟ ਦੀ ਵਕਾਲਤ ਕਰਨ ਵਾਲਾ ਸ਼ਖਸ ਲਿਬਰਲ ਪਾਰਟੀ ਦੇ ਹਮਾਇਤੀ ਮੈਂਬਰਾਂ ਦੀ ਨਿਯੁਕਤੀ ਨਾਲ ਆਪਣਾ ਸਿਆਸੀ ਸਫ਼ਰ ਖਤਮ ਕਰਨਾ ਚਾਹੁੰਦਾ ਹੈ।

ਵਿਦਾਇਗੀ ਤੋਂ ਪਹਿਲਾਂ ਨਿਯੁਕਤੀਆਂ ਦੀ ਪ੍ਰਕਿਰਿਆ ਹੋਵੇਗੀ ਮੁਕੰਮਲ

ਉਨ੍ਹਾਂ ਮੰਨਿਆ ਕਿ ਪ੍ਰਧਾਨ ਮੰਤਰੀ ਕੋਲ ਸੈਨੇਟ ਮੈਂਬਰ ਨਿਯੁਕਤ ਕਰਨ ਦੀ ਤਾਕਤ ਹੁੰਦੀ ਹੈ ਪਰ ਟਰੂਡੋ ਵੱਲੋਂ ਅਸਤੀਫ਼ੇ ਦਾ ਐਲਾਨ ਕੀਤਾ ਜਾ ਚੁੱਕਾ ਹੈ ਜਿਸ ਨੂੰ ਵੇਖਦਿਆਂ ਇਨ੍ਹਾਂ ਨਿਯੁਕਤੀਆਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਦੱਸ ਦੇਈਏ ਕਿ ਟਰੂਡੋ ਦੇ ਸੱਤਾ ਸੰਭਾਲਣ ਵੇਲੇ ਸੈਨੇਟਵਿਚ 22 ਸੀਟਾਂ ਖਾਲੀ ਸਨ ਅਤੇ ਹੁਣ ਤੱਕ ਉਹ 90 ਸੈਨੇਟ ਮੈਂਬਰ ਨਿਯੁਕਤ ਕਰ ਚੁੱਕੇ ਹਨ ਪਰ ਸੇਵਾ ਮੁਕਤੀਆਂ ਹੋਣ ਕਾਰਨ 2 ਫਰਵਰੀ ਤੋਂ 10 ਸੀਟਾਂ ਖਾਲੀ ਹੋ ਜਾਣਗੀਆਂ। ਦਿਲਚਸਪ ਗੱਲ ਇਹ ਹੈ ਕਿ ਜਸਟਿਨ ਟਰੂਡੋ ਲਿਬਰਲ ਪਾਰਟੀ ਦੇ ਸਾਬਕਾ ਐਮ.ਪੀਜ਼ ਨੂੰ ਵੀ ਸੈਨੇਟ ਮੈਂਬਰ ਨਿਯੁਕਤ ਕਰ ਚੁੱਕੇ ਹਨ ਜਦਕਿ ਕਿਊਬੈਕ, ਨਿਊ ਬ੍ਰਨਜ਼ਵਿਕ ਅਤੇ ਨੋਵਾ ਸਕੋਸ਼ੀਆ ਦੇ ਸਾਬਕਾ ਵਿਧਾਇਕਾਂ ਨੂੰ ਵੀ ਅਤੀਤ ਵਿਚ ਸੈਨੇਟ ਮੈਂਬਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਲਿਬਰਲ ਪਾਰਟੀ ਨੂੰ ਸਿਆਸੀ ਚੰਦਾ ਦੇਣ ਵਾਲੇ ਵੀ ਸੈਨੇਟ ਮੈਂਬਰ ਬਣੇ। ਮਿਸਾਲ ਵਜੋਂ ਮੁਹੰਮਦ ਖੈਰ ਅਲ ਜ਼ੈਬਕ ਲਿਬਰਲ ਪਾਰਟੀ, ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਤਿੰਨੋ ਪ੍ਰਮੁੱਖ ਪਾਰਟੀਆਂ ਨੂੰ ਚੰਦਾ ਦਿੰਦੇ ਆਏ ਹਨ ਅਤੇ ਟਰੂਡੋ ਵੱਲੋਂ ਉਨ੍ਹਾਂ ਨੂੰ ਸੈਨੇਟ ਮੈਂਬਰ ਨਿਯੁਕਤ ਕੀਤਾ ਗਿਆ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਆਮ ਚੋਣਾਂ ਦੌਰਾਨ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਹੁੰਦੀ ਹੈ ਤਾਂ ਕਈ ਸੈਨੇਟ ਮੈਂਬਰ ਪਾਲਾ ਬਦਲ ਕੇ ਟੋਰੀਆਂ ਦੀ ਹਮਾਇਤ ਵਿਚ ਜਾ ਸਕਦੇ ਹਨ।

Next Story
ਤਾਜ਼ਾ ਖਬਰਾਂ
Share it