Begin typing your search above and press return to search.

Canada ਵਿਚ Truck driver ਸੁਖਵਿੰਦਰ ਸਿੱਧੂ ਨੇ ਗੁਨਾਹ ਕਬੂਲਿਆ

ਟਰੰਪ ਸਰਕਾਰ ਨੇ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰਨ ਦਾ ਸਿਲਸਿਲਾ ਅੱਗੇ ਵਧਾਉਂਦਿਆਂ ਕਤਲ ਮਾਮਲੇ ਵਿਚ ਭਗੌੜੇ ਸੋਮਬੀਰ ਮੋਟਾ ਨੂੰ ਦਿੱਲੀ ਜਾ ਰਹੇ ਜਹਾਜ਼ ਵਿਚ ਬਿਠਾ ਦਿਤਾ

Canada ਵਿਚ Truck driver ਸੁਖਵਿੰਦਰ ਸਿੱਧੂ ਨੇ ਗੁਨਾਹ ਕਬੂਲਿਆ
X

Upjit SinghBy : Upjit Singh

  |  11 Feb 2026 6:50 PM IST

  • whatsapp
  • Telegram

ਟੋਰਾਂਟੋ/ਨਿਊ ਯਾਰਕ : ਟਰੰਪ ਸਰਕਾਰ ਨੇ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰਨ ਦਾ ਸਿਲਸਿਲਾ ਅੱਗੇ ਵਧਾਉਂਦਿਆਂ ਕਤਲ ਮਾਮਲੇ ਵਿਚ ਭਗੌੜੇ ਸੋਮਬੀਰ ਮੋਟਾ ਨੂੰ ਦਿੱਲੀ ਜਾ ਰਹੇ ਜਹਾਜ਼ ਵਿਚ ਬਿਠਾ ਦਿਤਾ। ਸੋਮਬੀਰ ਦੀ ਡਿਪੋਰਟੇਸ਼ਨ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੁਝਦਿਨ ਪਹਿਲਾਂ ਅਮਰੀਕਾ ਸਰਕਾਰ ਵੱਲੋਂ 90 ਭਾਰਤੀ ਅਪਰਾਧੀਆਂ ਨੂੰ ਮੁਲਕ ਵਿਚੋਂ ਕੱਢਣ ਦਾ ਐਲਾਨ ਕੀਤਾ ਗਿਆ। ਇੰਟਰਪੋਲ ਵੱਲੋਂ ਪਿਛਲੇ ਸਾਲ 11 ਫ਼ਰਵਰੀ ਨੂੰ ਸੋਮਬੀਰ ਵਿਰੁੱਧ ਰੈਡ ਨੋਟਿਸ ਜਾਰੀ ਕੀਤਾ ਗਿਆ ਜਿਸ ਮਗਰੋਂ ਦੁਨੀਆਂ ਭਰ ਦੀਆਂ ਲਾਅ ਐਨਫ਼ੋਰਸਮੈਂਟ ਏਜੰਸੀਆਂ ਉਸ ਦੀ ਗ੍ਰਿਫ਼ਤਾਰੀ ਲਈ ਸਰਗਰਮ ਹੋ ਗਈਆਂ। ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਵੱਲੋਂ ਤਾਲਮੇਲ ਤਹਿਤ ਕੀਤੀ ਗਈ ਪੈਰਵੀ ਸਦਕਾ ਮੰਗਲਵਾਰ ਨੂੰ ਸੋਮਬੀਰ ਮੋਟਾ ਨੂੰ ਅਮਰੀਕਾ ਤੋਂ ਡਿਪੋਰਟ ਕਰਵਾਇਆ ਜਾ ਸਕਿਆ ਅਤੇ ਹਰਿਆਣਾ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਸੀ.ਬੀ.ਆਈ. ਨੇ ਦੱਸਿਆ ਕਿ ਪਿਛਲੇ ਕੁਝ ਵਰਿ੍ਹਆਂ ਦੌਰਾਨ 150 ਤੋਂ ਵੱਧ ਭਗੌੜੇ ਅਪਰਾਧੀਆਂ ਨੂੰ ਇੰਟਰਪੋਲ ਦੀ ਮਦਦ ਨਾਲ ਭਾਰਤ ਲਿਆਂਦਾ ਗਿਆ ਅਤੇ ਅਦਾਲਤਾਂ ਨੂੰ ਮੁਕੱਦਮੇ ਦੀ ਸੁਣਵਾਈ ਮੁਕੰਮਲ ਕਰਨ ਵਿਚ ਮਦਦ ਕੀਤੀ। ਦੂਜੇ ਪਾਸੇ ਕੈਨੇਡਾ ਵਿਚ ਜਾਨਲੇਵਾ ਹਾਦਸੇ ਦੇ ਜ਼ਿੰਮੇਵਾਰ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਨੇ ਗੁਨਾਹ ਕਬੂਲ ਕਰ ਲਿਆ ਹੈ ਅਤੇ ਸਜ਼ਾ ਦਾ ਐਲਾਨ ਆਉਂਦੇ ਮਈ ਮਹੀਨੇ ਦੌਰਾਨ ਕੀਤਾ ਜਾਵੇਗਾ।

ਅਗਸਤ 2023 ’ਚ ਟਰੱਕ ਦੀ ਟੱਕਰ ਨਾਲ ਗਈ ਸੀ ਔਰਤ ਦੀ ਜਾਨ

ਅਗਸਤ 2023 ਵਿਚ ਵਾਪਰੇ ਹਾਦਸੇ ਤੋਂ ਢਾਈ ਵਰ੍ਹੇ ਬਾਅਦ 31 ਸਾਲਾ ਸੁਖਵਿੰਦਰ ਸਿੱਧੂ ਦਾ ਕਬੂਲਨਾਮਾ ਸਾਹਮਣੇ ਆਇਆ ਹੈ ਜੋ ਮੰਗਲਵਾਰ ਨੂੰ ਵਰਚੁਅਲ ਤਰੀਕੇ ਨਾਲ ਅਦਾਲਤ ਵਿਚ ਪੇਸ਼ ਹੋਇਆ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਸੁਖਵਿੰਦਰ ਸਿੱਧੂ ਦਾ ਤੇਜ਼ ਰਫ਼ਤਾਰ ਟਰੱਕ ਕੰਸਟ੍ਰਕਸ਼ਨ ਜ਼ੋਨ ਵਿਚ ਦਾਖਲ ਹੋਇਆ ਅਤੇ ਉਥ ਮੌਜੂਦ ਕਈ ਗੱਡੀਆਂ ਨੂੰ ਟੱਕਰ ਮਾਰ ਦਿਤੀ। ਇਕ ਗੱਡੀ ਨੂੰ ਵੱਜੀ ਟੱਕਰ ਜਾਨਲੇਵਾ ਸਾਬਤ ਹੋਈ ਅਤੇ ਇਸ ਵਿਚ ਸਵਾਰ ਅਲੈਗਜ਼ੈਂਡਰਾ ਪੌਲ ਦਮ ਤੋੜ ਗਈ ਜਦਕਿ ਉਸ ਦੇ 10 ਮਹੀਨੇ ਦੇ ਬੱਚੇ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਇਸ ਤੋਂ ਇਲਾਵਾ ਵੱਖ ਵੱਖ ਗੱਡੀਆਂ ਵਿਚ ਸਵਾਰ ਤਿੰਨ ਹੋਰਨਾਂ ਨੂੰ ਵੀ ਹਸਪਤਾਲ ਦਾਖਲ ਕਰਵਾਉਣਾ ਪਿਆ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਹਾਦਸੇ ਵੇਲੇ ਸੁਖਵਿੰਦਰ ਸਿੱਧੂ ਲਗਾਤਾਰ 26 ਘੰਟੇ ਤੋਂ ਕੰਮ ਕਰ ਰਿਹਾ ਸੀ ਅਤੇ ਹਾਈਵੇਅ ’ਤੇ ਉਸ ਦੇ ਟਰੱਕ ਦੀ ਰਫ਼ਤਾਰ 102 ਕਿਲੋਮੀਟਰ ਪ੍ਰਤੀ ਘੰਟਾ ਤੋਂ 108 ਕਿਲੋਮੀਟਰ ਪ੍ਰਤੀ ਘੰਟਾ ਦਰਮਿਆਨ ਦਰਜ ਕੀਤੀ ਗਈ। ਅਲੈਗਜ਼ੈਂਡਰ ਪੌਲ ਓਲੰਪੀਅਨ ਸਕੇਟਿੰਗ ਸਟਾਰ ਸੀ ਅਤੇ 2014 ਵਿਚ ਰੂਸ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ ਕੈਨੇਡਾ ਦੀ ਨੁਮਾਇੰਦਗੀ ਕੀਤੀ। ਸਕੇਟਿੰਗ ਤੋਂ ਸੰਨਿਆਸ ਲੈਣ ਮਗਰੋਂ ਬੈਰੀ ਵਿਖੇ ਬੈਰਿਸਟਨ ਲਾਅ ਫ਼ਰਮ ਵਿਚ ਕੰਮ ਕਰਨ ਲੱਗੀ। ਅਲੈਗਜ਼ੈਂਡਰਾ ਦੀ ਮੌਤ ਨਾਲ ਸਬੰਧਤ ਮੁਕੱਦਮਾ ਔਰੇਂਜਵਿਲ ਦੀ ਅਦਾਲਤ ਵਿਚ ਸ਼ੁਰੁ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਸੁਖਵਿੰਦਰ ਸਿੱਧੂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਅਦਾਲਤ ਵੱਲੋਂ ਸਜ਼ਾ ਦਾ ਐਲਾਨ ਕਰਦਿਆਂ ਪੀੜਤ ਪਰਵਾਰ ਦੇ ਬਿਆਨ ਵੀ ਦਰਜ ਕੀਤੇ ਜਾਣਗੇ ਜਿਨ੍ਹਾਂ ਨੂੰ ਹਾਦਸੇ ਕਰ ਕੇ ਅਲੈਗਜ਼ੈਂਡਰਾ ਦਾ ਸਦੀਵੀ ਵਿਛੋੜਾ ਬਰਦਾਸ਼ਤ ਕਰਨਾ ਪਿਆ।

Next Story
ਤਾਜ਼ਾ ਖਬਰਾਂ
Share it