ਕੈਨੇਡਾ ’ਚ ਦਰਦਨਾਕ ਹਾਦਸਾ, 4 ਸਾਲ ਦੇ ਬੱਚੇ ਨੇ ਦਮ ਤੋੜਿਆ
ਵੈਸਟ ਵੈਨਕੂਵਰ ਵਿਖੇ ਵਾਪਰੇ ਹੌਲਨਾਕ ਹਾਦਸੇ ਦੌਰਾਨ ਇਕ ਬੱਸ ਨੇ ਪੈਦਲ ਜਾ ਰਹੇ ਤਿੰਨ ਜਣਿਆਂ ਨੂੰ ਟੱਕਰ ਮਾਰ ਦਿਤੀ ਜਿਸ ਦੇ ਸਿੱਟੇ ਵਜੋਂ 4 ਸਾਲ ਦਾ ਬੱਚਾ ਦਮ ਤੋੜ ਗਿਆ

ਵੈਨਕੂਵਰ : ਵੈਸਟ ਵੈਨਕੂਵਰ ਵਿਖੇ ਵਾਪਰੇ ਹੌਲਨਾਕ ਹਾਦਸੇ ਦੌਰਾਨ ਇਕ ਬੱਸ ਨੇ ਪੈਦਲ ਜਾ ਰਹੇ ਤਿੰਨ ਜਣਿਆਂ ਨੂੰ ਟੱਕਰ ਮਾਰ ਦਿਤੀ ਜਿਸ ਦੇ ਸਿੱਟੇ ਵਜੋਂ 4 ਸਾਲ ਦਾ ਬੱਚਾ ਦਮ ਤੋੜ ਗਿਆ ਜਦਕਿ ਉਸ ਦੀ ਮਾਂ ਗੰਭੀਰ ਜ਼ਖਮੀ ਹੋ ਗਈ। ਪੁਲਿਸ ਨੇ ਦੱਸਿਆ ਕਿ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮਾਂ ਨੂੰ ਬੇਹੱਦ ਨਾਜ਼ੁਕ ਹਾਲਤ ਵਿਚ ਲਾਇਨਜ਼ ਗੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਬੱਸ ਡਰਾਈਵਰ ਤੋਂ ਪੁੱਛ ਪੜਤਾਲ ਕੀਤੀ ਗਈ ਅਤੇ ਅਪਰਾਧਕ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਇਸੇ ਦੌਰਾਨ ਟ੍ਰਾਂਸÇਲੰਕ ਨੇ ਹਾਦਸੇ ਵਿਚ ਆਪਣੀ ਬੱਸ ਸ਼ਾਮਲ ਹੋਣ ਦੀ ਗੱਲ ਪ੍ਰਵਾਨ ਕਰਦਿਆਂ ਬਾਕੀ ਸਵਾਲ ਪੁਲਿਸ ਤੋਂ ਪੁੱਛਣ ਵਾਸਤੇ ਆਖਿਆ।
ਬੱਸ ਨੇ ਮਾਰੀ ਟੱਕਰ, 2 ਔਰਤਾਂ ਗੰਭੀਰ ਜ਼ਖਮੀ
ਹਾਦਸੇ ਦੇ ਚਸ਼ਮਦੀਦ ਵੌਅਨ ਨੈਲਸਨ ਨੇ ਦੱਸਿਆ ਕਿ ਉਹ ਫੈਰੀ ਤੋਂ ਉਤਰਿਆ ਹੀ ਸੀ ਕਿ ਬੱਸ ਅਚਨਚੇਤ ਸੱਜੇ ਪਾਸੇ ਮੁੜ ਗਈ। ਕੁਝ ਹੀ ਪਲਾਂ ਵਿਚ ਚੀਕ ਚਿਹਾੜਾ ਪੈ ਗਿਆ ਅਤੇ ਇਕ ਔਰਤ ਬੱਸ ਦੇ ਹੇਠਾਂ ਜ਼ਖਮੀ ਹਾਲਤ ਵਿਚ ਨਜ਼ਰ ਆਈ। ਉਧਰ ਫਲੋਰੀਡਾ ਦੇ ਇਕ ਹਾਈਵੇਅ ’ਤੇ ਵਾਪਰੇ ਖਤਰਨਾਕ ਹਾਦਸੇ ਦੌਰਾਨ ਮਾਂ ਦੀ ਮੌਤ ਹੋ ਗਈ ਜਦਕਿ ਤਿੰਨ ਬੱਚੇ ਜ਼ਿੰਦਗੀ ਵਾਸਤੇ ਸੰਘਰਸ਼ ਕਰ ਰਹੇ ਹਨ। ਹਾਈਵੇਅ ਪੈਟਰੌਲ ਦੇ ਅਫ਼ਸਰਾਂ ਨੇ ਦੱਸਿਆ ਕਿ ਇੰਟਰਸਟੇਟ 95 ’ਤੇ ਇਕ ਪਿਕਅੱਪ ਟਰੱਕ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀਆਂ ਗੱਡੀਆਂ ਵਿਚ ਜਾ ਵੜ੍ਹਿਆ ਅਤੇ ਹੌਂਡਾ ਓਡੀਸੀ ਨੂੰ ਟੱਕਰ ਮਾਰ ਦਿਤੀ। ਇਸ ਗੱਡੀ ਵਿਚ ਇਕ ਔਰਤ ਆਪਣੇ ਤਿੰਨ ਬੱਚਿਆਂ ਨਾਲ ਜਾ ਰਹੀ ਸੀ। ਹਾਦਸੇ ਮਗਰੋਂ ਔਰਤ ਦੀ ਕਾਰ ਨੂੰ ਅੱਗ ਲੱਗ ਗਈ ਅਤੇ ਆਲੇ ਦੁਆਲੇ ਲੰਘ ਰਹੇ ਲੋਕਾਂ ਨੂੰ ਮਾਂ ਅਤੇ ਉਸ ਦੇ ਬੱਚਿਆਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ।