Begin typing your search above and press return to search.

ਟੋਰਾਂਟੋ ਪੁਲਿਸ ਨੇ ਫੜੀ 835 ਕਿਲੋ ਕੋਕੀਨ, 6 ਗ੍ਰਿਫ਼ਤਾਰ

ਟੋਰਾਂਟੋ ਪੁਲਿਸ ਵੱਲੋਂ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਨਸ਼ਿਆਂ ਦੀ ਖੇਪ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਟੋਰਾਂਟੋ ਪੁਲਿਸ ਨੇ ਫੜੀ 835 ਕਿਲੋ ਕੋਕੀਨ, 6 ਗ੍ਰਿਫ਼ਤਾਰ
X

Upjit SinghBy : Upjit Singh

  |  22 Jan 2025 6:28 PM IST

  • whatsapp
  • Telegram

ਟੋਰਾਂਟੋ : ਟੋਰਾਂਟੋ ਪੁਲਿਸ ਵੱਲੋਂ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਨਸ਼ਿਆਂ ਦੀ ਖੇਪ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਮੁਤਾਬਕ 835 ਕਿਲੋ ਕੋਕੀਨ ਜ਼ਬਤ ਕਰਦਿਆਂ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਸ਼ੀਲੇ ਪਦਾਰਥ ਦੀ ਕੀਮਤ 8 ਕਰੋੜ 30 ਲੱਖ ਡਾਲਰ ਦੱਸੀ ਜਾ ਰਹੀ ਹੈ। ਟੋਰਾਂਟੋ ਪੁਲਿਸ ਦੇ ਮੁਖੀ ਮਾਇਰਨ ਡਿਮਕਿਊ ਨੇ ਐਨੀ ਵੱਡੀ ਬਰਾਮਦਗੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਸ਼ਹਿਰ ਦੀਆਂ ਗਲੀਆਂ ਵਿਚੋਂ ਦੂਰ ਕਰ ਕੇ ਜਿਥੇ ਵੱਡੀ ਗਿਣਤੀ ਵਿਚ ਜ਼ਿੰਦਗੀਆਂ ਬਚੀਆਂ, ਉਥੇ ਹੀ ਹਿੰਸਾ ਰੋਕਣ ਵਿਚ ਮਦਦ ਮਿਲੀ ਅਤੇ ਖਤਰਨਾਕ ਅਪਰਾਧਕ ਗਿਰੋਹਾਂ ਦਾ ਪਰਦਾ ਫ਼ਾਸ਼ ਵੀ ਕਰ ਦਿਤਾ ਗਿਆ।

ਮੈਕਸੀਕੋ ਦੇ ਨਸ਼ਾ ਤਸਕਰਾਂ ਨੇ ਭੇਜਿਆ ਸੀ 83 ਮਿਲੀਅਨ ਡਾਲਰ ਦਾ ਨਸ਼ਾ

ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਪਰਡੈਂਟ ਪੌਲ ਮੈਕਇਨਟਾਇਰ ਨੇ ਦੱਸਿਆ ਕਿ ‘ਪ੍ਰੌਜੈਕਟ ਕੈਸਟਿਲੋ’ 475 ਕਿਲੋ ਕੋਕੀਨ ਮੈਕਸੀਕੋ ਤੋਂ ਅਮਰੀਕਾ ਦੇ ਰਸਤੇ ਕੈਨੇਡਾ ਪੁੱਜੇ ਟਰੱਕ ਵਿਚੋਂ ਬਰਾਮਦ ਕੀਤੀ ਗਈ। ਇਸ ਮੁਹਿੰਮ ਵਿਚ ਯਾਰਕ ਰੀਜਨਲ ਪੁਲਿਸ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਵਿੰਡਸਰ ਪੁਲਿਸ ਵੱਲੋਂ ਸਹਿਯੋਗ ਦਿਤਾ ਗਿਆ। ਟਰੱਕ ਨਾਲ ਗ੍ਰਿਫ਼ਤਾਰ ਸ਼ੱਕੀਆਂ ਤੋਂ ਇਲਾਵਾ ਤਿੰਨ ਸ਼ੱਕੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚ ਨਿਆਗਰਾ ਫ਼ਾਲਜ਼ ਦਾ ਰੌਬਰਟ ਨੌਲਿਨ ਸ਼ਾਮਲ ਹੈ। ਤਸਕਰੀ ਦਾ ਇਹ ਮਾਮਲਾ ਮੈਕਸੀਕੋ ਦੇ ਜੈਲਿਸਕੋ ਨਿਊ ਜੈਨਰੇਸ਼ਨ ਕਾਰਟੈਲ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

ਸ਼ਹਿਰ ਦੇ ਇਤਿਹਾਸ ਵਿਚ ਨਸ਼ਿਆਂ ਦੀ ਸਭ ਤੋਂ ਵੱਡੀ ਬਰਾਮਦਗੀ

ਟੋਰਾਂਟੋ ਪੁਲਿਸ ਨੂੰ ਟਰੱਕ ਦੇ ਕੈਨੇਡਾ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਸੂਹ ਮਿਲ ਗਈ ਸੀ ਕਿ ਗਰੇਟਰ ਟੋਰਾਂਟੋ ਏਰੀਆ ਵਿਚ ਕੋਕੀਨ ਵੇਚੀ ਜਾਣੀ ਹੈ ਅਤੇ ਇਹ ਖੇਪ ਕਿਸੇ ਟ੍ਰਾਂਸਪੋਰਟ ਕੰਪਨੀ ਰਾਹੀਂ ਭੇਜੀ ਜਾ ਰਹੀ ਹੈ। ਪੜਤਾਲ ਆਰੰਭੀ ਗਈ ਤਾਂ ਮੈਕਸੀਕੋ ਤੋਂ ਰਵਾਨਾ ਹੋਏ 18 ਟਾਇਰਾਂ ਵਾਲੇ ਟਰੱਕ ਬਾਰੇ ਪਤਾ ਲੱਗਾ ਜੋ ਅਮਰੀਕਾ ਵਿਚੋਂ ਲੰਘਿਆ ਪਰ ਕਿਸੇ ਨੂੰ ਕੋਈ ਸ਼ੱਕ ਨਾ ਹੋਇਆ ਅਤੇ ਕੈਨੇਡਾ ਵਿਚ ਦਾਖਲ ਹੋ ਗਿਆ। ਇਸੇ ਦੌਰਾਨ ਟੋਰਾਂਟੋ ਪੁਲਿਸ ਵੱਲੋਂ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਕਈ ਟਿਕਾਣਿਆਂ ’ਤੇ ਛਾਪੇ ਮਾਰਨ ਦਾ ਸਿਲਸਿਲਾ ਜਾਰੀ ਰੱਖਿਆ ਗਿਆ।

Next Story
ਤਾਜ਼ਾ ਖਬਰਾਂ
Share it