Begin typing your search above and press return to search.

ਟੋਰਾਂਟੋ ਪੁਲਿਸ ਵੱਲੋਂ ਸਿਮ ਸਵੈਪ ਗਿਰੋਹ ਦੇ 10 ਮੈਂਬਰ ਕਾਬੂ

ਟੋਰਾਂਟੋ ਪੁਲਿਸ ਵੱਲੋਂ ਸਿਮ ਸਵੈਪ ਮਾਮਲੇ ਵਿਚ 10 ਜਣਿਆਂ ਦੇ ਇਕ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਡਿਟੈਕਟਿਵ ਡੇਵਿਡ ਕੌਫੀ ਨੇ ਦੱਸਿਆ ਕਿ ਪ੍ਰੌਜੈਕਟ ਡਿਸਰਪਟ ਅਧੀਨ ਇਹ ਕਾਰਵਾਈ ਕੀਤੀ ਗਈ

ਟੋਰਾਂਟੋ ਪੁਲਿਸ ਵੱਲੋਂ ਸਿਮ ਸਵੈਪ ਗਿਰੋਹ ਦੇ 10 ਮੈਂਬਰ ਕਾਬੂ
X

Upjit SinghBy : Upjit Singh

  |  2 Aug 2024 5:46 PM IST

  • whatsapp
  • Telegram

ਟੋਰਾਂਟੋ : ਟੋਰਾਂਟੋ ਪੁਲਿਸ ਵੱਲੋਂ ਸਿਮ ਸਵੈਪ ਮਾਮਲੇ ਵਿਚ 10 ਜਣਿਆਂ ਦੇ ਇਕ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਡਿਟੈਕਟਿਵ ਡੇਵਿਡ ਕੌਫੀ ਨੇ ਦੱਸਿਆ ਕਿ ਪ੍ਰੌਜੈਕਟ ਡਿਸਰਪਟ ਅਧੀਨ ਇਹ ਕਾਰਵਾਈ ਕੀਤੀ ਗਈ ਅਤੇ ਸ਼ੱਕੀਆਂ ਵਿਰੁੱਧ 100 ਤੋਂ ਵੱਧ ਦੋਸ਼ ਆਇਦ ਕੀਤੇ ਗਏ ਹਨ। ਸਿਮ ਸਵੈਪ ਫਰੌਡ ਦੌਰਾਨ ਠੱਗਾਂ ਵੱਲੋਂ ਸਬੰਧਤ ਸ਼ਖਸ ਦੇ ਫੋਨ ਨੰਬਰ ਨਵੇਂ ਸਿਮ ਕਾਰਡ ਵਿਚ ਤਬਦੀਲ ਕਰ ਦਿਤਾ ਹੈ ਤਾਂਕਿ ਬੈਂਕਿੰਗ ਲੈਣ ਦੇਣ ਕੀਤਾ ਜਾ ਸਕੇ। ਠੱਗਾਂ ਵੱਲੋਂ ਆਮ ਤੌਰ ’ਤੇ ਪੀੜਤਾਂ ਦੀ ਨਿਜੀ ਜਾਣਕਾਰੀ ਜਿਵੇਂ ਨਾਂ, ਫੋਨ ਨੰਬਰ ਅਤੇ ਹੋਰ ਵੇਰਵੇ ਚੋਰੀ ਕੀਤੇ ਜਾਂਦੇ ਹਨ। ਪ੍ਰੌਜੈਕਟ ਡਿਸਰਪਟ ਅਧੀਨ ਜਿਥੇ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਉਥੇ ਹੀ ਦੋ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ।

1500 ਸੈਲਫੋਨ ਅਕਾਊਂਟ ਕੀਤੇ ਪ੍ਰਭਾਵਤ

ਸ਼ੱਕੀਆਂ ਵਿਰੁੱਘ ਪੰਜ ਹਜ਼ਾਰ ਡਾਲਰ ਤੋਂ ਵੱਧ ਰਕਮ ਦਾ ਫਰੌਡ ਕਰਨ ਅਤੇ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਡਿਟੈਕਟਿਵ ਕੌਫੀ ਨੇ ਦੱਸਿਆ ਕਿ ਆਨਲਾਈਨ ਖਾਤਿਆਂ ਵਿਚ ਸੰਨ੍ਹ ਲਾ ਕੇ ਠੱਗਾਂ ਵੱਲੋਂ ਹ ਰ ਸਾਲ ਲੱਖਾਂ ਡਾਲਰ ਚੋਰੀ ਕੀਤੇ ਜਾਂਦੇ ਹਨ ਅਤੇ ਇਸ ਗਿਰੋਹ ਵੱਲੋਂ ਤਕਰੀਬਨ 10 ਲੱਖ ਡਾਲਰ ਦੀ ਠੱਗੀ ਮਾਰੀ ਗਈ। ਗ੍ਰਿਫ਼ਤਾਰ ਸ਼ੱਕੀਆਂ ਵਿਚ ਬਰੈਂਪਟਲ ਦਾ ਸਈਅਦ ਸ਼ਾਨ, ਬਰੈਂਪਟਨ ਦਾ ਸਈਅਦ ਹੁਨੈਨ, ਬਰੈਂਪਟਨਦਾ ਵਸੀਮ ਅੱਬਾਸ, ਮਿਸੀਸਾਗਾ ਦਾ ਔਨਾਲੀ ਹਸਨੈਨ, ਵਿੰਨੀਪੈਗ ਦਾ ਮੁਹੰਮਦ ਇਬਰਾਹਿਮ, ਟੋਰਾਂਟੋ ਦੀ ਮਾਰੀਆ ਅਗੁਜਾ, ਟੋਰਾਂਟੋ ਦਾ ਓਵੈਸ ਵਰੈਚੀਆ ਅਤੇ ਟੋਰਾਂਟੋ ਦੀ ਨਾਡੀਆ ਕੈਂਪੀਟੈਲੀ ਸ਼ਾਮਲ ਹਨ। ਟੋਰਾਂਟੋ ਪੁਲਿਸ ਨੇ ਅੱਗੇ ਕਿਹਾ ਕਿ ਸਿਮ ਸਵੈਪ ਕਰਨ ਵਾਲੇ ਪੀੜਤ ਬਣ ਕੇ ਮੋਬਾਈਲ ਕੰਪਨੀਆਂ ਨਾਲ ਸੰਪਰਕ ਕਰਦੇ ਹਨ ਅਤੇ ਕੋਈ ਨਾ ਕੋਈ ਬਹਾਨਾ ਲਾ ਕੇ ਨਵਾਂ ਸਿਮ ਲੈਣ ਦਾ ਯਤਨ ਕਰਦੇ ਹਨ। ਇਕ ਵਾਰ ਸਿਮ ਸਵੈਪ ਹੋਣ ਮਗਰੋਂ ਠੱਗਾਂ ਵੱਲੋਂ ਹਰ ਕਿਸਮ ਦੀ ਵਿੱਤੀ ਟ੍ਰਾਂਜ਼ੈਕਸ਼ਨ ਕੀਤੀ ਜਾ ਸਕਦੀ ਹੈ। ਟੋਰਾਂਟੋ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਜੂਨ 2023 ਵਿਚ ਆਰੰਭੀ ਗਈ ਸੀ।

Next Story
ਤਾਜ਼ਾ ਖਬਰਾਂ
Share it