ਟੋਰਾਂਟੋ : ਹਾਈਵੇਅ 400 ’ਤੇ ਹੌਲਨਾਕ ਹਾਦਸਾ, 2 ਹਲਾਕ
ਟੋਰਾਂਟੋ ਦੀ ਮੇਜਰ ਮੈਕਿਨਜ਼ੀ ਡਰਾਈਵ ਨੇੜੇ ਹਾਈਵੇਅ 400 ’ਤੇ ਇਕ ਟ੍ਰਾਂਸਪੋਰਟ ਟਰੱਕ ਅਤੇ ਕਾਰ ਦੀ ਹੋਈ ਟੱਕਰ 2 ਜਣਿਆਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ

By : Upjit Singh
ਟੋਰਾਂਟੋ : ਟੋਰਾਂਟੋ ਦੀ ਮੇਜਰ ਮੈਕਿਨਜ਼ੀ ਡਰਾਈਵ ਨੇੜੇ ਹਾਈਵੇਅ 400 ’ਤੇ ਇਕ ਟ੍ਰਾਂਸਪੋਰਟ ਟਰੱਕ ਅਤੇ ਕਾਰ ਦੀ ਹੋਈ ਟੱਕਰ 2 ਜਣਿਆਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਐਤਵਾਰ ਸਵੇਰੇ ਤਕਰੀਬਨ ਪੌਣੇ ਚਾਰ ਵਜੇ ਹਾਦਸਾ ਵਾਪਰਿਆ ਜਦੋਂ ਟ੍ਰਾਂਸਪੋਰਟ ਟਰੱਕ ਅਤੇ ਪੈਸੰਜਰ ਵ੍ਹੀਕਲ ਟੈਸਟਨ ਰੋਡ ਵੱਲ ਵਧ ਰਹੇ ਸਨ। ਪੁਲਿਸ ਮੁਤਾਬਕ ਕਾਰ ਵਿਚ ਤਿੰਨ ਜਣੇ ਸਵਾਰ ਸਨ ਜਿਨ੍ਹਾਂ ਵਿਚੋਂ ਬਰੈਡਫ਼ਰਡ ਨਾਲ ਸਬੰਧਤ 30-30 ਸਾਲ ਦੇ ਦੋ ਜਣਿਆਂ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ।
ਟ੍ਰਾਂਸਪੋਰਟ ਟਰੱਕ ਅਤੇ ਕਾਰ ਦੀ ਹੋਈ ਟੱਕਰ
ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਸਾਰਜੈਂਟ ਕੈਰੀ ਸ਼ਮਿਡ ਨੇ ਕਿਹਾ ਕਿ ਫ਼ਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਰੋਡ ਕੰਡੀਸ਼ਨਜ਼ ਸੰਭਾਵਤ ਤੌਰ ’ਤੇ ਹਾਦਸੇ ਲਈ ਜ਼ਿੰਮੇਵਾਰ ਨਜ਼ਰ ਨਹੀਂ ਆਉਂਦੀਆਂ। ਪੜਤਾਲ ਦੇ ਮੱਦੇਨਜ਼ਰ ਹਾਈਵੇਅ ਦੀਆਂ ਬੰਦ ਲੇਨਜ਼ ਨੂੰ ਬਾਅਦ ਦੁਪਹਿਰ ਹੀ ਖੋਲਿ੍ਹਆ ਜਾ ਸਕਿਆ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਹਾਦਸੇ ਬਾਰੇ ਕੋਈ ਜਾਣਕਾਰੀ ਜਾਂ ਡੈਸ਼ਕੈਮ ਫੁਟੇਜ ਹੋਵੇ ਤਾਂ ਜਾਂਚਕਰਤਾਵਾਂ ਨਾਲ 905 814 5777 ’ਤੇ ਸੰਪਰਕ ਕੀਤਾ ਜਾਵੇ।


