Begin typing your search above and press return to search.

ਦੁਨੀਆਂ ਵਿਚ ਤੀਜੇ ਸਭ ਤੋਂ ਵੱਧ ਕਰਜ਼ਈ ਹੋਏ ਕੈਨੇਡੀਅਨ ਪਰਵਾਰ

ਕੈਨੇਡੀਅਨ ਪਰਵਾਰਾਂ ਸਿਰ ਚੜ੍ਹੇ ਕਰਜ਼ੇ ਨਾਲ ਸਬੰਧਤ ਇਕ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ। ਜੀ ਹਾਂ, ਸਵਿਟਜ਼ਰਲੈਂਡ ਅਤੇ ਆਸਟ੍ਰੇਲੀਆ ਤੋਂ ਬਾਅਦ ਕੈਨੇਡੀਅਨ ਪਰਵਾਰ ਦੁਨੀਆਂ ਦੇ ਤੀਜੇ ਸਭ ਤੋਂ ਵੱਧ ਕਰਜ਼ਈ ਪਰਵਾਰ ਬਣ ਚੁੱਕੇ ਹਨ।

ਦੁਨੀਆਂ ਵਿਚ ਤੀਜੇ ਸਭ ਤੋਂ ਵੱਧ ਕਰਜ਼ਈ ਹੋਏ ਕੈਨੇਡੀਅਨ ਪਰਵਾਰ
X

Upjit SinghBy : Upjit Singh

  |  6 July 2024 4:52 PM IST

  • whatsapp
  • Telegram

ਟੋਰਾਂਟੋ : ਕੈਨੇਡੀਅਨ ਪਰਵਾਰਾਂ ਸਿਰ ਚੜ੍ਹੇ ਕਰਜ਼ੇ ਨਾਲ ਸਬੰਧਤ ਇਕ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ। ਜੀ ਹਾਂ, ਸਵਿਟਜ਼ਰਲੈਂਡ ਅਤੇ ਆਸਟ੍ਰੇਲੀਆ ਤੋਂ ਬਾਅਦ ਕੈਨੇਡੀਅਨ ਪਰਵਾਰ ਦੁਨੀਆਂ ਦੇ ਤੀਜੇ ਸਭ ਤੋਂ ਵੱਧ ਕਰਜ਼ਈ ਪਰਵਾਰ ਬਣ ਚੁੱਕੇ ਹਨ। ਸਿਰਫ ਇਥੇ ਹੀ ਬੱਸ ਨਹੀ, ਕਈ ਪਰਵਾਰਾਂ ਦੀ ਆਮਦਨ ਦਾ 20 ਫੀ ਸਦੀ ਹਿੱਸਾ ਵਿਆਜ ਦੀ ਅਦਾਇਗੀ ’ਤੇ ਖਰਚ ਹੋ ਰਿਹਾ ਹੈ। ‘ਡੇਜ਼ਾਰਡਿਨ’ ਦੀ ਰਿਪੋਰਟ ਮੁਤਾਬਕ ਕੈਨੇਡਾ ਦੀ 60 ਫੀ ਸਦੀ ਆਬਾਦੀ ਤਿੰਨ ਘੱਟ ਆਮਦਨ ਵਾਲੇ ਵਰਗਾਂ ’ਤੇ ਆਧਾਰਤ ਹੈ ਜਿਨ੍ਹਾਂ ਦੇ ਸਿਰ ’ਤੇ ਕੁਲ ਕਰਜ਼ੇ ਦਾ 45 ਫੀ ਸਦੀ ਰਕਮ ਚੜ੍ਹੀ ਹੋਈ ਹੈ ਜਦਕਿ ਕੈਨੇਡੀਅਨ ਪਰਵਾਰਾਂ ਦੀ ਕੁਲ ਆਮਦਨ ਵਿਚ ਇਨ੍ਹਾਂ ਤਿੰਨ ਵਰਗਾਂ ਦੀ ਹਿੱਸੇਦਾਰੀ ਸਿਰਫ 35 ਫੀ ਸਦੀ ਬਣਦੀ ਹੈ।

ਆਮਦਨ ਦਾ 20 ਫੀ ਸਦੀ ਹਿੱਸਾ ਵਿਆਜ ਦੀ ਅਦਾਇਗੀ ਵਿਚ ਜਾ ਰਿਹਾ

ਭਾਵੇਂ ਜ਼ਿਆਦਾਤਰ ਕਰਜ਼ਾ ਅਮੀਰ ਕੈਨੇਡੀਅਨਜ਼ ਨੇ ਲਿਆ ਹੋਇਆ ਪਰ ਉਨ੍ਹਾਂ ਕੋਲ ਆਪਣੀ ਜਾਇਦਾਦ ਅਤੇ ਨਿਵੇਸ਼ ਵੀ ਬਹੁਤ ਜ਼ਿਆਦਾ ਹੈ। ਰਿਪੋਰਟ ਕਹਿੰਦੀ ਹੈ ਕਿ ਅਮੀਰ ਲੋਕਾਂ ਨੇ 2023 ਵਿਚ ਔਸਤ ਆਧਾਰ ’ਤੇ 35 ਹਜ਼ਾਰ ਡਾਲਰ ਸਾਲਾਨਾ ਦੀ ਬੱਚਤ ਕੀਤੀ ਜਦਕਿ ਦੂਜੇ ਪਾਸੇ ਸਾਧਾਰਣ ਲੋਕਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲ ਰਿਹਾ ਹੈ। ਵਿਆਜ ਦਰਾਂ ਦੇ ਨਾਲ-ਨਾਲ ਮਹਿੰਗਾਈ ਵਿਚ ਵਾਧੇ ਨੇ ਦੂਹਰੀ ਮਾਰ ਮਾਰੀ ਅਤੇ ਸਾਧਾਰਣ ਲੋਕਾਂ ਨੂੰ ਜ਼ਿੰਦਗੀ ਅੱਗੇ ਵਧਾਉਣ ਲਈ ਵੱਧ ਖਰਚਾ ਕਰਨਾ ਪੈ ਰਿਹਾ ਹੈ। ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਇਕ ਚੌਥਾਈ ਫੀ ਸਦੀ ਕਟੌਤੀ ਦਾ ਬਹੁਤਾ ਅਸਰ ਮਹਿਸੂਸ ਨਾ ਹੋਇਆ ਅਤੇ ਫਿਲਹਾਲ ਮੁਸ਼ਕਲਾਂ ਦਾ ਦੌਰ ਜਾਰੀ ਹੈ।

ਆਉਂਦੇ 18 ਮਹੀਨੇ ਦੌਰਾਨ ਹੋਰ ਵਿਗੜਨਗੇ ਹਾਲਾਤ

ਪਿਛਲੇ ਸਾਲ ਖਪਤਕਾਰਾਂ ਦੇ ਖਰਚ ਕਰਨ ਦੀ ਤਾਕਤ ਘਟੀ ਅਤੇ ਮਾਰਚ 2024 ਤੱਕ ਲਗਾਤਾਰ ਪੰਜ ਮਹੀਨੇ ਕਰਜ਼ੇ ਦੀ ਪੰਡ ਵਜ਼ਨੀ ਹੁੰਦੀ ਆਈ। ਕਰਜ਼ੇ ਦੀ ਅਦਾਇਗੀ ਤੋਂ ਹੱਥ ਖੜ੍ਹੇ ਕਰਨ ਵਾਲੇ ਲੋਕਾਂ ਦੀ ਗਿਣਤੀ ਫਿਲਹਾਲ ਸਥਿਰ ਮੰਨੀ ਜਾ ਰਹੀ ਹੈ ਪਰ ਆਉਂਦੇ 18 ਮਹੀਨੇ ਦੌਰਾਨ ਆਰਥਿਕ ਦਬਾਅ ਹੋਰ ਵਧੇਗਾ ਜਦੋਂ ਲੋਕ ਆਪਣੇ ਮੌਰਗੇਜ ਰੀਨਿਊ ਕਰਵਾਉਣਗੇ। ਬੈਂਕ ਆਫ ਕੈਨੇਡਾ ਵੱਲੋਂ ਭਵਿੱਖ ਵਿਚ ਵਿਆਜ ਦਰਾਂ ਘਟਾਉਣ ਦਾ ਕਦਮ ਕੁਝ ਰਾਹਤ ਦੇ ਸਕਦਾ ਹੈ ਪਰ ਫਿਰ ਵੀ ਆਮਦਨ ਵਿਚ ਵਾਧਾ ਹੀ ਕਰਜ਼ੇ ਦੀ ਅਦਾਇਗੀ ਦਾ ਇਕੋ ਇਕ ਰਾਹ ਹੋਵੇਗਾ। ਕਰਜ਼ਾ ਲਾਹੁਣ ਦੇ ਯਤਨਾਂ ਦੌਰਾਨ ਅਮੀਰਾਂ ਅਤੇ ਗਰੀਬਾਂ ਵਿਚਲਾ ਪਾੜਾ ਹੋਰ ਵਧ ਗਿਆ ਹੈ ਅਤੇ ਸਿਰਫ 35 ਫੀ ਸਦੀ ਆਮਦਨ ’ਤੇ ਚੱਲ ਰਹੀ 60 ਫੀ ਸਦੀ ਆਬਾਦੀ ਭਵਿੱਖ ਦੇ ਵਿੱਤੀ ਝਟਕੇ ਬਰਦਾਸ਼ਤ ਨਹੀਂ ਕਰ ਸਕੇਗੀ। ਇਸੇ ਦੌਰਾਨ ਕੌਮਾਂਤਰੀ ਮੁਦਰਾ ਕੋਸ਼ ਦੇ ਅੰਕੜੇ ਦੱਸ ਰਹੇ ਹਨ ਕਿ ਕੈਨੇਡਾ ਵਿਚ ਵਿਦੇਸ਼ੀ ਨਿਵੇਸ਼ਕਾਂ ਦੀ ਦਿਲਚਸਪੀ ਵਧੀ ਹੈ। ਦੁਨੀਆਂ ਦੀਆਂ ਅੱਠ ਪ੍ਰਮੁੱਖ ਕਰੰਸੀਆਂ ਵਿਚ ਕੈਨੇਡੀਅਨ ਡਾਲਰ ਪੰਜਵੇਂ ਸਥਾਨ ’ਤੇ ਚੱਲ ਰਿਹਾ ਹੈ ਅਤੇ ਯੂ.ਐਸ. ਡਾਲਰ ਸਿਖਰ ’ਤੇ ਕਾਇਮ ਹੈ। ਦੂਜੀ ਸਭ ਤੋਂ ਅਹਿਮ ਕਰੰਸੀ ਯੂਰੋ ਅਤੇ ਤੀਜੀ ਜਾਪਾਨ ਯੈਨ ਮੰਨੀ ਗਈ ਹੈ। ਚੌਥਾ ਸਥਾਨ ਬਰਤਾਨੀਆ ਦੇ ਪਾਊਂਡ ਸਟਰÇਲੰਗ ਨੂੰ ਮਿਲਿਆ ਹੈ। ਚਾਇਨੀਜ਼, ਆਸਟ੍ਰੇਲੀਅਨ ਅਤੇ ਸਵਿਸ ਕਰੰਸੀ ਕੈਨੇਡੀਅਨ ਡਾਲਰ ਤੋਂ ਪਿੱਛੇ ਚੱਲ ਰਹੀਆਂ ਹਨ।

Next Story
ਤਾਜ਼ਾ ਖਬਰਾਂ
Share it