Begin typing your search above and press return to search.

‘ਕੈਨੇਡਾ ਵਿਚ ਵੋਟਾਂ ਦੀ ਮੁੜ ਗਿਣਤੀ ਦੌਰਾਨ ਹੋ ਸਕਦੈ ਘਪਲਾ’

ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਸੱਤਾਧਾਰੀ ਧਿਰ ’ਤੇ ਵੋਟਾਂ ਦੀ ਗਿਣਤੀ ਵਿਚ ਘਪਲਾ ਕਰਨ ਦੇ ਯਤਨਾਂ ਦਾ ਸੰਗੀਨ ਦੋਸ਼ ਲਾਇਆ ਹੈ।

‘ਕੈਨੇਡਾ ਵਿਚ ਵੋਟਾਂ ਦੀ ਮੁੜ ਗਿਣਤੀ ਦੌਰਾਨ ਹੋ ਸਕਦੈ ਘਪਲਾ’
X

Upjit SinghBy : Upjit Singh

  |  9 May 2025 6:02 PM IST

  • whatsapp
  • Telegram

ਟੋਰਾਂਟੋ : ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਸੱਤਾਧਾਰੀ ਧਿਰ ’ਤੇ ਵੋਟਾਂ ਦੀ ਗਿਣਤੀ ਵਿਚ ਘਪਲਾ ਕਰਨ ਦੇ ਯਤਨਾਂ ਦਾ ਸੰਗੀਨ ਦੋਸ਼ ਲਾਇਆ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਫੰਡਰੇਜ਼ਿੰਗ ਨਾਲ ਸਬੰਧਤ ਕੰਜ਼ਰਵੇਟਿਵ ਪਾਰਟੀ ਦੀ ਇਕ ਈਮੇਲ ਵਿਚ ਸਿੱਧੇ ਤੌਰ ’ਤੇ ਕਿਹਾ ਗਿਆ ਹੈ ਕਿ ਲਿਬਰਲ ਪਾਰਟੀ ਮੁਕੰਮਲ ਬਹੁਮਤ ਹਾਸਲ ਕਰਨਾ ਚਾਹੁੰਦੀ ਹੈ ਅਤੇ ਇਸ ਮਕਸਦ ਨੂੰ ਪੂਰਾ ਕਰਨ ਹਿਤ ਵੋਟਾਂ ਦੀ ਮੁੜ ਗਿਣਤੀ ਵਾਲੇ ਹਲਕਿਆਂ ਵਿਚ ਗੜਬੜ ਹੋ ਸਕਦੀ ਹੈ। ਈਮੇਲ ਵਿਚ ਚਿਤਾਵਨੀ ਦਿਤੀ ਗਈ ਹੈ ਕਿ ਜੇ ਅਸੀਂ ਜਲਦ ਕੋਈ ਕਾਰਵਾਈ ਨਾ ਕੀਤੀ ਤਾਂ ਲਿਬਰਲ ਪਾਰਟੀ ਬਹੁਮਤ ਦੇ ਨੇੜੇ ਪੁੱਜ ਜਾਵੇਗੀ ਅਤੇ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ। ਦੱਸ ਦੇਈਏ ਕਿ ਕੈਨੇਡੀਅਨ ਕਾਨੂੰਨ ਮੁਤਾਬਕ ਜਿੱਤ-ਹਾਰ ਦਾ ਫ਼ਰਕ 0.1 ਫੀ ਸਦੀ ਜਾਂ ਘੱਟ ਹੋਣ ਦੀ ਸੂਰਤ ਵਿਚ ਮੁੜ ਗਿਣਤੀ ਲਾਜ਼ਮੀ ਹੋ ਜਾਂਦੀ ਹੈ ਅਤੇ ਕੋਈ ਉਮੀਦਵਾਰ ਵੀ ਜੁਡੀਸ਼ੀਅਲ ਰਿਕਾਊਂਟ ਦੀ ਗੁਜ਼ਾਰਿਸ਼ ਕਰ ਸਕਦਾ ਹੈ।

ਕੰਜ਼ਰਵੇਟਿਵ ਪਾਰਟੀ ਨੇ ਸੱਤਾਧਾਰੀ ਧਿਰ ’ਤੇ ਲਾਇਆ ਵੱਡਾ ਦੋਸ਼

ਕੰਜ਼ਰਵੇਟਿਵ ਪਾਰਟੀ ਵੱਲੋਂ ਇਸ ਗੱਲ ਦਾ ਕੋਈ ਜਵਾਬ ਨਹੀਂ ਦਿਤਾ ਕਿ ਲਿਬਰਲ ਕਿਸ ਤਰੀਕੇ ਨਾਲ ਕਥਿਤ ਘਪਲਾ ਕਰ ਸਕਦੇ ਹਨ। ਦੂਜੇ ਪਾਸੇ ਇਕ ਅਹਿਮ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ 13 ਫੀ ਸਦੀ ਕੈਨੇਡੀਅਨਜ਼ ਨੂੰ ਚੋਣ ਨਤੀਜਿਆਂ ਉਤੇ ਬਿਲਕੁਲ ਯਕੀਨ ਨਹੀਂ। ਹਾਲਾਂਕਿ ਦੋ-ਤਿਹਾਈ ਲੋਕ ਚੋਣ ਨਤੀਜਿਆਂ ਨੂੰ ਬਿਲਕੁਲ ਦਰੁਸਤ ਮੰਨਦੇ ਹਨ। ਪਾਰਟੀਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਲਿਬਰਲ ਪਾਰਟੀ ਨਾਲ ਸਬੰਧਤ ਲੋਕਾਂ ਨੂੰ ਚੋਣ ਨਤੀਜਿਆਂ ਉਤੇ ਵੱਧ ਯਕੀਨ ਹੈ ਜਦਕਿ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ 25 ਫੀ ਸਦੀ ਲੋਕ ਚੋਣ ਨਤੀਜਿਆਂ ਉਤੇ ਯਕੀਨ ਨਹੀਂ ਕਰ ਰਹੇ। ਲੈਜਰ ਦੇ ਐਗਜ਼ੈਕਟਿਵ ਵਾਇਸ ਪ੍ਰੈਜ਼ੀਡੈਂਟ ਐਂਡਰਿਊ ਐਨਜ਼ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੀ ਈਮੇਲ ਵਿਚ ਵਰਤੀ ਗਈ ਭਾਸ਼ਾ ਬੇਹੱਦ ਮੰਦਭਾਗੀ ਹੈ ਪਰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਜਨਤਕ ਤੌਰ ’ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਜਿੱਤ ਪ੍ਰਵਾਨ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਉਤੇ ਲੋਕਾਂ ਦੇ ਘਟਦੇ ਵਿਸ਼ਵਾਸ ਦਾ ਮਸਲਾ ਸੁਲਝਾਉਣ ਲਈ ਹਰ ਪਾਰਟੀ ਨੂੰ ਹੰਭਲਾ ਮਾਰਨਾ ਹੋਵੇਗਾ।

13 ਫ਼ੀ ਸਦੀ ਲੋਕਾਂ ਨੂੰ ਚੋਣ ਨਤੀਜਿਆਂ ’ਤੇ ਯਕੀਨ ਨਹੀਂ : ਸਰਵੇਖਣ

ਇਸੇ ਦੌਰਾਨ ਲਿਬਰਲ ਪਾਰਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਚੋਣ ਪ੍ਰਕਿਰਿਆ ਬਾਰੇ ਸ਼ੱਕ ਦੇ ਬੀਜ ਬੀਜਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂਕਿ ਵੱਧ ਤੋਂ ਵੱਧ ਫੰਡ ਹਾਸਲ ਕਰ ਸਕੇ। ਇਥੇ ਦਸਣਾ ਬਣਦਾ ਹੈ ਕਿ ਵੋਟਾਂ ਵਾਲੇ ਦਿਨ ਮਿਲਟਨ ਈਸਟ-ਹਾਲਟਲ ਹਿਲਜ਼ ਸਾਊਥ ਦੀ ਸੀਟ ’ਤੇ ਕੰਜ਼ਰਵੇਟਿਵ ਪਾਰਟੀ ਦੇ ਪਰਮ ਗਿੱਲ ਨੂੰ ਜੇਤੂ ਕਰਾਰ ਦਿਤਾ ਗਿਆ ਪਰ ਵੈਲੀਡੇਸ਼ਨ ਪ੍ਰਕਿਰਿਆ ਮਗਰੋਂ ਲਿਬਰਲ ਉਮੀਦਵਾਰ ਜੇਤੂ ਐਲਾਨ ਦਿਤੀ ਗਈ। ਇਸ ਸੀਟ ’ਤੇ ਮੁੜ ਗਿਣਤੀ ਹੋ ਸਕਦੀ ਹੈ ਅਤੇ ਇਸ ਵਾਸਤੇ 250 ਡਾਲਰ ਫੀਸ ਅਦਾ ਕਰਨੀ ਹੋਵੇਗੀ।

Next Story
ਤਾਜ਼ਾ ਖਬਰਾਂ
Share it