ਕੈਨੇਡਾ ਵਿਚ ਕੱਚੇ ਟਰੱਕ ਡਰਾਈਵਰਾਂ ਦੀ ਆਈ ਸ਼ਾਮਤ
ਹਰਜਿੰਦਰ ਸਿੰਘ ਮਾਮਲਾ ਸਾਹਮਣੇ ਆਉਣ ਮਗਰੋਂ ਅਮਰੀਕਾ ਵਿਚ ਟਰੱਕ ਡਰਾਈਵਰਾਂ ਦਾ ਇੰਮੀਗ੍ਰੇਸ਼ਨ ਸਟੇਟਸ ਚੈੱਕ ਕਰਨ ਦਾ ਭੂਤ ਕੈਨੇਡਾ ਵਿਚ ਦਾਖਲ ਹੋ ਚੁੱਕਾ ਹੈ

By : Upjit Singh
ਵੈਨਕੂਵਰ : ਹਰਜਿੰਦਰ ਸਿੰਘ ਮਾਮਲਾ ਸਾਹਮਣੇ ਆਉਣ ਮਗਰੋਂ ਅਮਰੀਕਾ ਵਿਚ ਟਰੱਕ ਡਰਾਈਵਰਾਂ ਦਾ ਇੰਮੀਗ੍ਰੇਸ਼ਨ ਸਟੇਟਸ ਚੈੱਕ ਕਰਨ ਦਾ ਭੂਤ ਕੈਨੇਡਾ ਵਿਚ ਦਾਖਲ ਹੋ ਚੁੱਕਾ ਹੈ ਅਤੇ ਬੀ.ਸੀ. ਦੇ ਹੋਪ ਵਿਖੇ ਇੰਸਪੈਕਸ਼ਨ ਸਟੇਸ਼ਨ ’ਤੇ ਟਰੱਕ ਡਰਾਈਵਰਾਂ ਤੋਂ ਇੰਮੀਗ੍ਰੇਸ਼ਨ ਸਟੇਟਸ ਦੇ ਸਬੂਤ ਮੰਗੇ ਜਾ ਰਹੇ ਹਨ। ਜੀ ਹਾਂ, ਕੈਨੇਡੀਅਨ ਟ੍ਰਕਿੰਗ ਇੰਡਸਟਰੀ ਵਿਚ ਘੁਸਰ-ਮੁਸਰ ਸ਼ੁਰੂ ਹੋ ਚੁੱਕੀ ਹੈ ਪਰ ਫਿਲਹਾਲ ਕਿਸੇ ਹੋਰ ਸ਼ਹਿਰ ਤੋਂ ਅਜਿਹੀ ਰਿਪੋਰਟ ਸਾਹਮਣੇ ਨਹੀਂ ਆਈ।
ਇੰਸਪੈਕਸ਼ਨ ਸਟੇਸ਼ਨ ’ਤੇ ਮੰਗ ਜਾ ਰਹੇ ਇੰਮੀਗ੍ਰੇਸ਼ਨ ਸਟੇਟਸ ਦੇ ਸਬੂਤ
ਬੀ.ਸੀ. ਤੋਂ ਮਿਲੀ ਜਾਣਕਾਰੀ ਮੁਤਾਬਕ ਰਲ ਕੇ ਟਰੱਕ ਚਲਾਉਂਦੇ ਪਤੀ-ਪਤਨੀ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਨੇ ਰੋਕਿਆ ਇੰਮੀਗ੍ਰੇਸ਼ਨ ਦਸਤਾਵੇਜ਼ ਮੰਗੇ। ਦੋਹਾਂ ਕੋਲ ਦਸਤਾਵੇਜ਼ ਸਬੂਤ ਮੌਜੂਦ ਸਨ ਪਰ ਇਨ੍ਹਾਂ ਦੀ ਗੈਰਮੌਜੂਦਗੀ ਵਿਚ ਕਿਹੋ ਜਿਹਾ ਸਲੂਕ ਕੀਤਾ ਜਾਂਦਾ, ਇਹ ਦੱਸਣਾ ਮੁਸ਼ਕਲ ਹੈ। ਦੂਜੇ ਪਾਸੇ ਹਾਈਵੇਅ 401 ’ਤੇ ਇਕ ਟੈਂਕਰ ਹਾਦਸਾਗ੍ਰਸਤ ਹੋਣ ਮਗਰੋਂ ਆਵਾਜਾਈ ਬੰਦ ਹੋ ਗਈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਐਲਨ ਰੋਡ ਅਤੇ ਐਵੇਨਿਊ ਰੋਡ ਦਰਮਿਆਨ ਮੁਢਲੇ ਤੌਰ ’ਤੇ ਸਾਰੀਆਂ ਲੇਨਜ਼ ਬੰਦ ਹੋ ਗਈਆਂ ਪਰ ਕੁਝ ਸਮੇਂ ਬਾਅਦ ਪੂਰਬ ਵੱਲ ਜਾਣ ਵਾਲੀਆਂ ਲੇਨਜ਼ ਨੂੰ ਖੋਲ੍ਹ ਦਿਤਾ ਗਿਆ।


