Begin typing your search above and press return to search.

ਉਨਟਾਰੀਓ ਵਿਧਾਨ ਸਭਾ ਚੋਣਾਂ ਵਿਚ ਮੁਕਾਬਲਾ ਹੋਇਆ ਦਿਲਚਸਪ

ਉਨਟਾਰੀਓ ਵਿਚ ਚੋਣ ਪ੍ਰਚਾਰ ਆਰੰਭ ਹੋਣ ਮਗਰੋਂ ਸੱਤਾਧਾਰੀ ਪੀ.ਸੀ. ਪਾਰਟੀ ਦੀ ਲੀਡ ਵਿਚ ਕਮੀ ਆਈ ਹੈ ਅਤੇ ਬੌਨੀ ਕਰੌਂਬੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ 31 ਫ਼ੀ ਸਦੀ ਦੇ ਅੰਕੜੇ ਤੱਕ ਪੁੱਜ ਚੁੱਕੀ ਹੈ।

ਉਨਟਾਰੀਓ ਵਿਧਾਨ ਸਭਾ ਚੋਣਾਂ ਵਿਚ ਮੁਕਾਬਲਾ ਹੋਇਆ ਦਿਲਚਸਪ
X

Upjit SinghBy : Upjit Singh

  |  11 Feb 2025 6:43 PM IST

  • whatsapp
  • Telegram

ਟੋਰਾਂਟੋ : ਉਨਟਾਰੀਓ ਵਿਚ ਚੋਣ ਪ੍ਰਚਾਰ ਆਰੰਭ ਹੋਣ ਮਗਰੋਂ ਸੱਤਾਧਾਰੀ ਪੀ.ਸੀ. ਪਾਰਟੀ ਦੀ ਲੀਡ ਵਿਚ ਕਮੀ ਆਈ ਹੈ ਅਤੇ ਬੌਨੀ ਕਰੌਂਬੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ 31 ਫ਼ੀ ਸਦੀ ਦੇ ਅੰਕੜੇ ਤੱਕ ਪੁੱਜ ਚੁੱਕੀ ਹੈ। ਉਧਰ 19 ਫ਼ੀ ਸਦੀ ਲੋਕਾਂ ਨੇ ਐਨ.ਡੀ.ਪੀ. ਨੂੰ ਪਹਿਲੀ ਪਸੰਦ ਦੱਸਿਆ ਜਦਕਿ ਗਰੀਨ ਪਾਰਟੀ ਚਾਰ ਫ਼ੀ ਸਦੀ ਲੋਕਾਂ ਦੀ ਹਮਾਇਤ ਨਾਲ ਚੌਥੇ ਸਥਾਨ ’ਤੇ ਚੱਲ ਰਹੀ ਹੈ। ਸੀ.ਟੀ.ਵੀ. ਵੱਲੋਂ ਪ੍ਰਕਾਸ਼ਤ ਨੈਨੋਜ਼ ਰਿਸਰਚ ਦੇ ਸਰਵੇਖਣ ਮੁਤਾਬਕ ਪ੍ਰੀਮੀਅਰ ਡਗ ਫ਼ੋਰਡ ਦੀ ਪਾਰਟੀ ਨੂੰ 39.7 ਫ਼ੀ ਸਦੀ ਲੋਕਾਂ ਦੀ ਹਮਾਇਤ ਮਿਲ ਰਹੀ ਹੈ ਜਿਨ੍ਹਾਂ ਵਿਚ ਪੱਕੇ ਤੌਰ ’ਤੇ ਅਤੇ ਕੱਚੇ-ਪੱਕੇ ਤੌਰ ’ਤੇ ਵੋਟ ਪਾਉਣ ਦੇ ਇੱਛਕ ਲੋਕ ਸ਼ਾਮਲ ਹਨ।

ਪੀ.ਸੀ. ਪਾਰਟੀ ਦੀ ਲੀਡ ਵਿਚ ਆਈ ਕਮੀ, ਲਿਬਰਲ ਪਾਰਟੀ ਹੋਈ ਮਜ਼ਬੂਤ

ਸਰਵੇਖਣ ਦੌਰਾਨ 9.4 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਯਕੀਨੀ ਤੌਰ ’ਤੇ ਕਹਿਣਾ ਮੁਸ਼ਕਲ ਹੈ ਕਿ ਕਿਹੜੀ ਪਾਰਟੀ ਨੂੰ ਵੋਟ ਪਾਉਣਗੇ। ਸਰਵੇਖਣ ਦੇ ਅੰਕੜਿਆਂ ਮੁਤਾਬਕ ਟੋਰਾਂਟੋ ਵਿਚ ਮੁਕਾਬਲਾ ਹੋਰ ਵੀ ਦਿਲਚਸਪ ਮੰਨਿਆ ਜਾ ਰਿਹਾ ਹੈ ਜਿਥੇ 36.2 ਫ਼ੀ ਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਪੀ.ਸੀ. ਪਾਰਟੀ ਨੂੰ ਵੋਟ ਪਾਉਣਗੇ ਜਦਕਿ 34.3 ਫ਼ੀ ਸਦੀ ਲਿਬਰਲ ਪਾਰਟੀ ਦੇ ਹੱਕ ਵਿਚ ਭੁਗਤਣ ਦੀ ਗੱਲ ਕਰ ਰਹੇ ਹਨ। ਇਸੇ ਤਰ੍ਹਾਂ ਐਨ.ਡੀ.ਪੀ. ਨੂੰ ਪਹਿਲੀ ਪਸੰਦ ਦੱਸਣ ਵਾਲਿਆਂ ਦੀ ਗਿਣਤੀ 24.3 ਫ਼ੀ ਸਦੀ ਦਰਜ ਕੀਤੀ ਗਈ। ਇਸ ਦੇ ਉਲਟ ਗਰੇਟਰ ਟੋਰਾਂਟੋ ਏਰੀਆ ਵਿਚ 48 ਫੀ ਸਦੀ ਲੋਕਾਂ ਨੇ ਪੀ.ਸੀ. ਪਾਰਟੀ ਦਾ ਪੱਖ ਲਿਆ ਜਦਕਿ ਲਿਬਰਲ ਪਾਰਟੀ 10 ਫ਼ੀ ਸਦੀ ਪੱਛੜੀ ਹੋਈ ਨਜ਼ਰ ਆਈ। ਉਨਟਾਰੀਓ ਦੇ ਤਰਜੀਹੀ ਪ੍ਰੀਮੀਅਰ ਵਜੋਂ ਡਗ ਫ਼ੋਰਡ ਦੀ ਚੜ੍ਹਤ ਬਰਕਰਾਰ ਹੈ ਅਤੇ ਸਰਵੇਖਣ ਦੌਰਾਨ 39 ਫ਼ੀ ਸਦੀ ਲੋਕਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਜਦਕਿ 26 ਫ਼ੀ ਸਦੀ ਲੋਕ ਲਿਬਰਲ ਆਗੂ ਬੌਨੀ ਕਰੌਂਬੀ ਨੂੰ ਸੂਬੇ ਦੀ ਪ੍ਰੀਮੀਅਰ ਦੇਖਣਾ ਚਾਹੁੰਦੇ ਹਨ।

9.4 ਫ਼ੀ ਸਦੀ ਅਣਇੱਛਕ ਵੋਟਰ ਕਰ ਸਕਦੇ ਨੇ ਨਵੀਂ ਸਰਕਾਰ ਦਾ ਫ਼ੈਸਲਾ : ਸਰਵੇਖਣ

ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੂੰ ਪ੍ਰੀਮੀਅਰ ਵਜੋਂ ਪਸੰਦ ਕਰਨ ਵਾਲਿਆਂ ਦੀ ਗਿਣਤੀ 15 ਫ਼ੀ ਸਦੀ ਅਤੇ ਗਰੀਨ ਪਾਰਟੀ ਦੇ ਮਾਈਕ ਸ਼ਰੀਨਰ ਨੂੰ ਪਹਿਲੀ ਪਸੰਦ ਦੱਸਣ ਵਾਲਿਆਂ ਦਾ ਅੰਕੜਾ ਪੰਜ ਫ਼ੀ ਸਦੀ ਦਰਜ ਕੀਤਾ ਗਿਆ। ਨੈਨੋਜ਼ ਰਿਸਰਚ ਦੇ ਨਿਕ ਨੈਨੋਜ਼ ਨੇ ਦੱਸਿਆ ਕਿ ਸਰਵੇਖਣ ਦੇ ਨਤੀਜਿਆਂ ਵਿਚ ਤਿੰਨ ਫੀ ਸਦੀ ਤਰੁਟੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਜੋ 7 ਫ਼ਰਵਰੀ ਤੋਂ 9 ਫ਼ਰਵਰੀ ਦਰਮਿਆਨ ਕੀਤਾ ਗਿਆ। ਇਕ ਵੱਖਰੇ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਸੱਤਾਧਾਰੀ ਪੀ.ਸੀ. ਪਾਰਟੀ ਟੋਰਾਂਟੋ ਅਤੇ ਹੈਮਿਲਟਨ ਇਲਾਕੇ ਨੂੰ ਵਧੇਰੇ ਤਰਜੀਹ ਦੇ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਵਿਧਾਨ ਸਭਾ ਲਈ 27 ਜਨਵਰੀ ਨੂੰ ਵੋਟਾਂ ਪੈਣਗੀਆਂ।

Next Story
ਤਾਜ਼ਾ ਖਬਰਾਂ
Share it