ਲਿਬਰਲ ਪਾਰਟੀ ਦੀ ਮੁੱਛ ਦਾ ਸਵਾਲ ਬਣੀ ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਸੀਟ
ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਹਲਕੇ ਵਿਚ ਹੋਣ ਵਾਲੀ ਜ਼ਿਮਨੀ ਚੋਣ ਲਿਬਰਲ ਪਾਰਟੀ ਦੀ ਮੁੱਛ ਦਾ ਸਵਾਲ ਬਣਦੀ ਮਹਿਸੂਸ ਹੋ ਰਹੀ ਹੈ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਘੱਟੋ ਘੱਟ 13 ਮੰਤਰੀ ਲਿਬਰਲ ਉਮੀਦਵਾਰ ਲੈਸਲੀ ਚਰਚ ਦੇ ਹੱਕ ਵਿਚ ਪ੍ਰਚਾਰ ਕਰ ਚੁੱਕੇ ਹਨ ਜਿਥੇ 24 ਜੂਨ ਨੂੰ ਵੋਟਾਂ ਪੈਣਗੀਆਂ।
By : Upjit Singh
ਟੋਰਾਂਟੋ : ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਹਲਕੇ ਵਿਚ ਹੋਣ ਵਾਲੀ ਜ਼ਿਮਨੀ ਚੋਣ ਲਿਬਰਲ ਪਾਰਟੀ ਦੀ ਮੁੱਛ ਦਾ ਸਵਾਲ ਬਣਦੀ ਮਹਿਸੂਸ ਹੋ ਰਹੀ ਹੈ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਘੱਟੋ ਘੱਟ 13 ਮੰਤਰੀ ਲਿਬਰਲ ਉਮੀਦਵਾਰ ਲੈਸਲੀ ਚਰਚ ਦੇ ਹੱਕ ਵਿਚ ਪ੍ਰਚਾਰ ਕਰ ਚੁੱਕੇ ਹਨ ਜਿਥੇ 24 ਜੂਨ ਨੂੰ ਵੋਟਾਂ ਪੈਣਗੀਆਂ। ਪ੍ਰਚਾਰ ਕਰਨ ਵਾਲੇ ਮੰਤਰੀਆਂ ਵਿਚ ਜਿਥੇ ਗਰੇਟਰ ਟੋਰਾਂਟੋ ਏਰੀਆ ਨਾਲ ਸਬੰਧਤ ਕ੍ਰਿਸਟੀਆ ਫਰੀਲੈਂਡ ਅਤੇ ਅਨੀਤਾ ਆਨੰਦ ਸ਼ਾਮਲ ਹਨ, ਉਥੇ ਹੀ ਬੀ.ਸੀ. ਨਾਲ ਸਬੰਧਤ ਹਰਜੀਤ ਸਿੰਘ ਸੱਜਣ ਅਤੇ ਫਰਾਂਸਵਾ ਫਿਲਿਪ ਸ਼ੈਂਪੇਨ ਵੀ ਪ੍ਰਚਾਰ ਕਰਦੇ ਦੇਖੇ ਗਏ।
ਇਹ ਸੀਟ 1990 ਦੇ ਦਹਾਕੇ ਤੋਂ ਲਿਬਰਲ ਪਾਰਟੀ ਦਾ ਗੜ੍ਹ ਰਹੀ ਹੈ। ਕੈਰੋਲਿਨ ਬੈਨੇਟ ਪਹਿਲੀ ਵਾਰ 1997 ਵਿਚ ਜਿੱਤੇ ਅਤੇ 2024 ਤੱਕ ਸੀਟ ’ਤੇ ਕਾਬਜ਼ ਰਹੇ। ਹੁਣ ਉਨ੍ਹਾਂ ਨੂੰ ਡੈਨਮਾਰਕ ਵਿਚ ਕੈਨੇਡੀਅਨ ਰਾਜਦੂਤ ਨਿਯੁਕਤ ਕਰ ਦਿਤਾ ਗਿਆ ਹੈ। 2011 ਵਿਚ ਜਦੋਂ ਲਿਬਰਲ ਪਾਰਟੀ ਸਿਰਫ 34 ਐਮ.ਪੀਜ਼ ਨਾਲ ਤੀਜੇ ਸਥਾਨ ’ਤੇ ਚਲੀ ਗਈ ਸੀ, ਉਦੋਂ ਵੀ ਕੈਰੋਲਿਨ ਬੈਨੇਟ ਨੇ ਇਹ ਸੀਟ ਅੱਠ ਫੀ ਸਦੀ ਵੋਟਾਂ ਦੇ ਫਰਕ ਨਾਲ ਜਿੱਤੀ। ਕੰਜ਼ਰਵੇਟਿਵ ਪਾਰਟੀ ਵੱਲੋਂ ਡੌਨ ਸਟੀਵਰਟ ਮੈਦਾਨ ਵਿਚ ਹਨ ਜਦਕਿ ਐਨ.ਡੀ.ਪੀ. ਨੇ ਅੰਮ੍ਰਿਤ ਪਰਹਾਰ ਨੂੰ ਉਮੀਦਵਾਰ ਬਣਾਇਆ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ 2021 ਦੀਆਂ ਚੋਣਾਂ ਵਿਚ ਲਿਬਰਲ ਪਾਰਟੀ ਵੱਡੇ ਫਰਕ ਨਾਲ ਜੇਤੂ ਰਹੀ ਪਰ ਜ਼ਿਮਨੀ ਚੋਣ ਵਿਚ ਹਾਰ ਦਾ ਖਤਰਾ ਮੰਡਰਾਅ ਰਿਹਾ ਹੈ।
ਲਿਬਰਲ ਪਾਰਟੀ ਦੀ ਮੁੱਛ ਦਾ ਸਵਾਲ ਬਣੀ ਟੋਰਾਂਟੋ-ਸੇਂਟ ਪੌਲ ਪਾਰਲੀਮਾਨੀ ਸੀਟਦੱਸ ਦੇਈਏ ਕਿ ਲੰਘੀਆਂ ਤਿੰਨ ਆਮ ਚੋਣਾਂ ਦੌਰਾਨ ਲਿਬਰਲ ਪਾਰਟੀ ਟੋਰਾਂਟੋ ਅਤੇ ਇਸ ਦੇ ਨਾਲ ਲਗਦੇ ਇਲਾਕੇ ਦੀਆਂ ਸਾਰੀਆਂ 25 ਸੀਟਾਂ ਜਿੱਤਦੀ ਆਈ ਹੈ। ਟੋਰਾਂਟੋ-ਸੇਂਟ ਪੌਲ ਵਿਖੇ ਹਾਰ ਹੋਈ ਤਾਂ ਸੱਤਾਧਾਰੀ ਪਾਰਟੀ ਵਾਸਤੇ ਵੱਡਾ ਝਟਕਾ ਹੋਵੇਗਾ। ਦੂਜੇ ਪਾਸੇ ਕੈਨੇਡੀਅਨ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਪਾਰਲੀਮਾਨੀ ਸੀਟ ਤੋਂ 84 ਉਮੀਦਵਾਰ ਚੋਣ ਲੜ ਰਹੇ ਹਨ।