Begin typing your search above and press return to search.

ਸਰੀ ਦੀਆਂ ਸੜਕਾਂ ’ਤੇ ਹਿੰਸਾ ਦਾ ਨੰਗਾ ਨਾਚ

ਬੀ.ਸੀ. ਦੇ ਸਰੀ ਸ਼ਹਿਰ ਦੀਆਂ ਸੜਕਾਂ ’ਤੇ ਖੌਫ ਪੈਦਾ ਹੋ ਗਿਆ ਜਦੋਂ ਹਥਿਆਰਾਂ ਨਾਲ ਲੈਸ ਨੌਜਵਾਨਾਂ ਦੀ ਭੀੜ ਇਕ ਜਣੇ ਦਾ ਪਿੱਛਾ ਕਰਦੀ ਨਜ਼ਰ ਆਈ।

ਸਰੀ ਦੀਆਂ ਸੜਕਾਂ ’ਤੇ ਹਿੰਸਾ ਦਾ ਨੰਗਾ ਨਾਚ
X

Upjit SinghBy : Upjit Singh

  |  19 March 2025 5:37 PM IST

  • whatsapp
  • Telegram

ਸਰੀ : ਬੀ.ਸੀ. ਦੇ ਸਰੀ ਸ਼ਹਿਰ ਦੀਆਂ ਸੜਕਾਂ ’ਤੇ ਖੌਫ ਪੈਦਾ ਹੋ ਗਿਆ ਜਦੋਂ ਹਥਿਆਰਾਂ ਨਾਲ ਲੈਸ ਨੌਜਵਾਨਾਂ ਦੀ ਭੀੜ ਇਕ ਜਣੇ ਦਾ ਪਿੱਛਾ ਕਰਦੀ ਨਜ਼ਰ ਆਈ। ਆਰ.ਸੀ.ਐਮ.ਪੀ. ਦੇ ਸਰੀ ਪ੍ਰੋਵਿਨਸ਼ੀਅਲ ਆਪ੍ਰੇਸ਼ਨਜ਼ ਸਪੋਰਟ ਯੂਨਿਟ ਨੇ ਗਿਲਫਰਡ ਏਰੀਆ ਵਿਚ ਕਾਰਵਾਈ ਕਰਦਿਆਂ ਕਈ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਕੋਲੋਂ ਹਥਿਆਰ ਜ਼ਬਤ ਕੀਤੇ ਗਏ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਬਾਅਦ ਦੁਪਹਿਰ ਤਕਰੀਬਨ 3 ਵਜੇ ਹਥਿਆਰਾਂ ਨਾਲ ਲੈਸ ਭੀੜ ਤੋਂ ਬਚਣ ਲਈ ਦੌੜ ਰਹੇ ਸ਼ਖਸ ਵੱਲੋਂ ਐਮਰਜੰਸੀ ਨੰਬਰ ’ਤੇ ਫੋਨ ਕਰਦਿਆਂ ਹਾਲਾਤ ਬਾਰੇ ਇਤਲਾਹ ਦਿਤੀ ਗਈ।

ਹਥਿਆਰਬੰਦ ਭੀੜ ਵੱਲੋਂ ਇਕ ਜਣੇ ਦਾ ਪਿੱਛਾ

149 ਸਟ੍ਰੀਟ ਅਤੇ 104 ਐਵੇਨਿਊ ਇਲਾਕੇ ਵਿਚ ਪੁਲਿਸ ਅਫਸਰ ਪੁੱਜੇ ਤਾਂ ਪਿੱਛਾ ਕਰ ਰਹੇ ਨੌਜਵਾਨਾਂ ਵਿਚੋਂ ਕੁਝ ਗਿਲਫਰਡ ਟਾਊਨ ਸੈਂਟਰ ਵਿਚ ਦਾਖਲ ਹੋ ਗਏ ਜਦਕਿ ਕੁਝ ਇਧਰ ਉਧਰ ਖਿੰਡ ਗਏ। ਸਰੀ ਪੁਲਿਸ, ਲੋਅਰ ਮੇਨਲੈਂਡ ਇੰਟੈਗ੍ਰੇਟਿਡ ਪੋਲਿਸ ਡੌਗ ਸਰਵਿਸ ਅਤੇ ਹੈਲੀਕਾਪਟਰ ਦੀ ਮਦਦ ਨਾਲ ਕਈ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਢਲੀ ਪੜਤਾਲ ਮਗਰੋਂ ਕੁਝ ਨੂੰ ਰਿਹਾਅ ਕਰ ਦਿਤਾ ਗਿਆ ਅਤੇ ਘੱਟੋ ਘੱਟਇਕ ਏਅਰਸੌਫਟ ਗੰਨ ਅਤੇ ਬੀਅਰ ਸਪ੍ਰੇਅ ਦਾ ਇਕ ਕੈਨ ਬਰਾਮਦ ਕੀਤਾ ਗਿਆ।

ਪੁਲਿਸ ਨੇ ਕਈ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

ਪੁਲਿਸ ਦਾ ਮੰਨਣਾ ਹੈ ਕਿ ਨੌਜਵਾਨਾਂ ਵੱਲੋਂ ਹਥਿਆਰ ਇਧਰ ਉਧਰ ਕਰ ਦਿਤੇ ਗਏ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਜਾਂਚਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਝਗੜੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ ਸਰੀ ਪੁਲਿਸ ਸਰਵਿਸ ਨਾਲ 604 599 0502 ’ਤੇ ਸੰਪਰਕ ਕਰਨ ਅਤੇ ਫਾਈਲ 2025-14606 ਦਾ ਜ਼ਿਕਰ ਕੀਤਾ ਜਾਵੇ।

Next Story
ਤਾਜ਼ਾ ਖਬਰਾਂ
Share it