Begin typing your search above and press return to search.

ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਲਈ ਜ਼ੋਰ ਅਜ਼ਮਾਇਸ਼ ਸ਼ੁਰੂ

ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਲਈ ਜ਼ੋਰ-ਅਜ਼ਮਾਇਸ਼ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਵਿਵਾਦਾਂ ਦਾ ਸਿਲਸਿਲਾ ਵੀ ਆਰੰਭ ਹੋ ਗਿਆ ਹੈ।

ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਲਈ ਜ਼ੋਰ ਅਜ਼ਮਾਇਸ਼ ਸ਼ੁਰੂ
X

Upjit SinghBy : Upjit Singh

  |  11 Jan 2025 3:36 PM IST

  • whatsapp
  • Telegram

ਔਟਵਾ : ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਲਈ ਜ਼ੋਰ-ਅਜ਼ਮਾਇਸ਼ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਵਿਵਾਦਾਂ ਦਾ ਸਿਲਸਿਲਾ ਵੀ ਆਰੰਭ ਹੋ ਗਿਆ ਹੈ। ਬੀ.ਸੀ. ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ’ਤੇ ਕੰਜ਼ਰਵੇਟਿਵ ਪਾਰਟੀ ਦੀ ਮੈਂਬਰ ਹੋਣ ਦੇ ਦੋਸ਼ ਲੱਗ ਰਹੇ ਹਨ ਪਰ ਉਨ੍ਹਾਂ ਵੱਲੋਂ ਦੋਸ਼ਾਂ ਨੂੰ ਰੱਦ ਕਰ ਦਿਤਾ ਗਿਆ। ਦੂਜੇ ਪਾਸੇ 30 ਲਿਬਰਲ ਐਮ.ਪੀ. ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਦੀ ਹਮਾਇਤ ਵਿਚ ਨਿੱਤਰ ਆਏ ਜਿਨ੍ਹਾਂ ਵੱਲੋਂ ਅਗਲੇ ਹਫ਼ਤੇ ਦਾਅਵੇਦਾਰੀ ਪੇਸ਼ ਕੀਤੀ ਜਾਵੇਗੀ।

ਕ੍ਰਿਸਟੀ ਕਲਾਰਕ ’ਤੇ ਲੱਗੇ ਕੰਜ਼ਰਵੇਟਿਵ ਪਾਰਟੀ ਦੀ ਮੈਂਬਰ ਹੋਣ ਦੇ ਦੋਸ਼

ਕ੍ਰਿਸਟੀ ਕਲਾਰਕ ਨੇ ਕਿਹਾ ਕਿ ਜੇ ਉਹ ਲਿਬਰਲ ਆਗੂ ਚੁਣੇ ਗਏ ਅਤੇ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠਣ ਵਿਚ ਸਫ਼ਲ ਰਹੇ ਤਾਂ ਕਾਰਬਨ ਟੈਕਸ ਖਤਮ ਕਰ ਦੇਣਗੇ। ਕ੍ਰਿਸਟੀ ਕਲਾਰਕ ਮੁਤਾਬਕ ਟਰੂਡੋ ਦਾ ਕਾਰਬਨ ਟੈਕਸ ਕੰਮ ਨਹੀਂ ਕਰ ਰਿਹਾ ਅਤੇ ਇਸ ਦੀ ਕੋਈ ਜ਼ਰੂਰਤ ਨਹੀਂ। ਦੱਸ ਦੇਈਏ ਕਿ ਸਾਲ 2008 ਵਿਚ ਬੀ.ਸੀ. ਦੇ ਉਸ ਵੇਲੇ ਦੇ ਪ੍ਰੀਮੀਅਰ ਗੌਰਡਨ ਕੈਂਪਬੈਲ ਵੱਲੋਂ ਕਾਰਬਨ ਟੈਕਸ ਲਾਇਆ ਗਿਆ ਅਤੇ ਪ੍ਰੀਮੀਅਰ ਦੀ ਕੁਰਸੀ ਸੰਭਾਲਣ ਮਗਰੋਂ ਕ੍ਰਿਸਟੀ ਕਲਾਰਕ ਨੇ ਇਹ ਟੈਕਸ ਬੰਦ ਕਰ ਦਿਤਾ। 2012 ਵਿਚ 30 ਡਾਲਰ ਪ੍ਰਤੀ ਟਨ ਦੇ ਹਿਸਾਬ ਨਾਲ ਟੈਕਸ ਲਾਇਆ ਜਾ ਰਿਹਾ ਸੀ ਜੋ ਇਸ ਵੇਲੇ 80 ਡਾਲਰ ਪ੍ਰਤੀ ਟਨ ਚੱਲ ਰਿਹਾ ਹੈ ਅਤੇ ਆਉਂਦੇ ਅਪ੍ਰੈਲ ਮਹੀਨੇ ਦੌਰਾਨ 95 ਡਾਲਰ ਪ੍ਰਤੀ ਟਨ ਹੋ ਜਾਵੇਗਾ।

ਮਾਰਕ ਕਾਰਨੀ ਦੇ ਹੱਕ ਵਿਚ ਨਿੱਤਰੇ 30 ਲਿਬਰਲ ਐਮ.ਪੀ.

ਬੀ.ਸੀ. ਦੀ ਸਾਬਕਾ ਪ੍ਰੀਮੀਅਰ ਨੇ ਦੱਸਿਆ ਕਿ 2022 ਦੀ ਕੰਜ਼ਰਵੇਟਿਵ ਲੀਡਰਸ਼ਿਪ ਦੌੜ ਵੇਲੇ ਉਨ੍ਹਾਂ ਵੱਲੋਂ ਜੀਨ ਚਾਰੈਸਟ ਦੀ ਹਮਾਇਤ ਇਸ ਕਰ ਕੇ ਕੀਤੀ ਗਈ ਸੀ ਕਿਉਂਕਿ ਪਿਅਰੇ ਪੌਇਲੀਐਵ ਨੂੰ ਹਰਾਉਣਾ ਚਾਹੁੰਦੇ ਸਨ ਪਰ ਕਦੇ ਵੀ ਕੰਜ਼ਰਵੇਟਿਵ ਪਾਰਟੀ ਦੀ ਮੈਂਬਰਸ਼ਿਪ ਹਾਸਲ ਨਹੀਂ ਕੀਤੀ। ਉਧਰ ਕੰਜ਼ਰਵੇਟਿਵ ਪਾਰਟੀ ਨੇ ਕ੍ਰਿਸਟੀ ਕਲਾਰਕ ਦੇ ਦਾਅਵੇ ਨੂੰ ਥੋਥਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਕ੍ਰਿਸਟੀ ਕਲਾਰਕ ਦੀ ਮੈਂਬਰਸ਼ਿਪ ਦੇ ਦਸਤਾਵੇਜ਼ ਮੌਜੂਦ ਹਨ। ਦੱਸ ਦੇਈਏ ਕਿ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਦੀਆਂ ਸ਼ਰਤਾਂ ਵਿਚ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ ਗਿਆ ਹੈ ਕਿ ਉਮੀਦਵਾਰ ਕਿਸੇ ਹੋਰ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਹੋਣਾ ਚਾਹੀਦਾ।

ਮੈਲਨੀ ਜੌਲੀ ਵੱਲੋਂ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਤੋਂ ਨਾਂਹ

ਇਸੇ ਦੌਰਾਨ 30 ਲਿਬਰਲ ਐਮ.ਪੀਜ਼ ਦੀ ਜ਼ੋਰਦਾਰ ਹਮਾਇਤ ਨਾਲ ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਵਿੱਤ ਮੰਤਰੀ ਡੌਮੀਨਿਕ ਲਾਬਲੈਂਕ ਵੀ ਉਨ੍ਹਾਂ ਦੇ ਹੱਕ ਵਿਚ ਨਿੱਤਰ ਚੁੱਕੇ ਹਨ। ਇਸੇ ਦੌਰਾਨ ਵਿਦੇਸ਼ ਮੰਤਰੀ ਮੈਲਨੀ ਜੌਲੀ ਨੇ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦਾ ਇਰਾਦਾ ਛੱਡ ਦਿਤਾ ਅਤੇ ਫਿਲਹਾਲ ਦੋ ਆਗੂਆਂ ਚੰਦਰਾ ਆਰਿਆ ਅਤੇ ਫਰੈਂਕ ਬੇਅਲਿਸ ਵੱਲੋਂ ਹੀ ਦੌੜ ਵਿਚ ਸ਼ਾਮਲ ਹੋਣ ਦੀ ਤਸਦੀਕ ਕੀਤੀ ਗਈ ਹੈ।

Next Story
ਤਾਜ਼ਾ ਖਬਰਾਂ
Share it