ਐਮ ਪੀ ਸੋਨਿਆ ਸਿੱਧੂ ਦੇ ਬਾਰਬੀਕਿਉ'ਚ ਲੋਕਾਂ ਦੇ ਇਕੱਠ ਨੇ ਤੋੜੇ ਰਿਕਾਰਡ
ਪ੍ਰੋਗਰਾਮ 'ਚ ਲੋਕਾਂ ਨੂੰ ਮਿਿਲਆ ਫ੍ਰੀ ਫੂਡ, ਬੱਚਿਆਂ ਨੇ ਆਨੰਦ ਮਾਣਿਆ
By : Sandeep Kaur
ਬਰੈਂਪਟਨ ਸਾਊਥ ਤੋਂ ਐੱਮਪੀ ਸੋਨੀਆ ਸਿੱਧੂ ਵੱਲੋਂ 28 ਜੁਲਾਈ ਨੂੰ ਆਪਣੇ ਇਲਾਕੇ ਦੇ ਲੋਕਾਂ ਲਈ ਕਮਿਊਨਿਟੀ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ, ਜਿਸ 'ਚ ਲੋਕਾਂ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਪ੍ਰੋਗਰਾਮ ਦੁਪਹਿਰ ਦੇ 2 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 5 ਵਜੇ ਤੱਕ ਚਲਿਆ ਅਤੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਿਲਆ। ਵੱਖ-ਵੱਖ ਕਮਿਊਨਿਟੀ ਦੇ ਲੋਕ ਬਾਰਬੀਕਿਊ ਦਾ ਹਿੱਸਾ ਬਣੇ। ਇਸ ਪ੍ਰੋਗਰਾਮ 'ਚ ਲੋਕਾਂ ਲਈ ਫ੍ਰੀ ਫੂਡ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸਨ। ਸੋਨੀਆ ਸਿੱਧੂ ਵੱਲੋਂ ਖੁਦ ਲੋਕਾਂ ਨੂੰ ਖਾਣਾ ਪਰੋਸਿਆ ਗਿਆ। ਪਾਰਕ 'ਚ ਆਈਸ-ਕ੍ਰੀਮ ਟਰੱਕ ਵੀ ਸੀ ਜਿਸ 'ਤੇ ਬੱਚਿਆਂ ਅਤੇ ਬਜ਼ੁਰਗਾਂ ਦੀ ਬਹੁਤ ਭੀੜ ਲੱਗੀ ਹੋਈ ਸੀ। ਬੱਚਿਆਂ ਲਈ ਫੇਸ ਪੇਂਟਿੰਗ ਦਾ ਵੀ ਸਟਾਲ ਲਗਾਇਆ ਗਿਆ ਸੀ ਜਿਸ 'ਚ ਬੱਚਿਆਂ ਦੇ ਮੂੰਹ 'ਤੇ ਵੱਖ-ਵੱਖ ਤਰ੍ਹਾਂ ਦੀ ਪੇਂਟਿੰਗ ਬਣਾਈ ਗਈ। ਔਰਤਾਂ ਲਈ ਫ੍ਰੀ ਮਹਿੰਦੀ ਸੀ। ਇਸ ਮੌਕੇ 'ਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਐੱਮਪੀ ਰੂਬੀ ਸਹੋਤਾ, ਐੱਮਪੀ ਮਨਿੰਦਰ ਸਿੱਧੂ, ਐੱਮਪੀ ਸ਼ਫਕਤ ਅਲੀ, ਐੱਮਪੀ ਰੀਚੀ ਵਾਲਡੇਜ਼ ਵੀ ਪਹੁੰਚੇ। ਅਖੀਰ 'ਚ ਸੋਨੀਆ ਸਿੱਧੂ ਨੇ ਕਮਿਊਨਿਟੀ ਬਾਰਬੀਕਿਊ 'ਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਬਾਰਬੀਕਿਊ ਦਾ ਪੂਰਾ ਪ੍ਰਬੰਧ ਉਨ੍ਹਾਂ ਦੀ ਵਲੰਟੀਅਰ ਟੀਮ ਵੱਲੋਂ ਕੀਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਆਪਣੇ ਸਾਰੇ ਵਲੰਟੀਅਰਸ ਦਾ ਤਹਿ-ਦਿਲੋਂ ਧੰ,ਨਵਾਦ ਕੀਤਾ ਗਿਆ।