Begin typing your search above and press return to search.

Canada : ਰਾਜਸਥਾਨੀ ਭਾਈਚਾਰੇ ਵੱਲੋਂ ਬ੍ਰੈਂਪਟਨ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਗੰਗੌਰ ਸਮਾਗਮ

ਇਸ ਸਮਾਗਮ ਵਿੱਚ ਭਾਰਤੀ ਭਾਈਚਾਰੇ ਤੋਂ ਇਲਾਵਾ ਰਾਜਸਥਾਨੀ ਭਾਈਚਾਰੇ ਨਾਲ ਸਬੰਧਤ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕਰਕੇ ਵਿਦੇਸ਼ ਰਹਿੰਦੇ ਹੋਏ ਵੀ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਦਾ ਪ੍ਰਗਟਾਵਾ ਕੀਤਾ

Canada : ਰਾਜਸਥਾਨੀ ਭਾਈਚਾਰੇ ਵੱਲੋਂ ਬ੍ਰੈਂਪਟਨ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਗੰਗੌਰ ਸਮਾਗਮ
X

GillBy : Gill

  |  25 March 2026 10:10 AM IST

  • whatsapp
  • Telegram

ਰਾਜਸਥਾਨੀ ਭਾਈਚਾਰੇ ਤੋਂ ਇਲਾਵਾ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਚ ਕੀਤੀ ਸ਼ਮੂਲੀਅਤ

ਵੈਨਕੂਵਰ, 24 ਮਾਰਚ (ਮਲਕੀਤ ਸਿੰਘ) – ਕੈਨੇਡਾ ਦੇ ਓਨਟਾਰਿਓ ਸੂਬੇ ਦੇ ਬ੍ਰੈਂਪਟਨ ਸ਼ਹਿਰ ਵਿੱਚ ਟ੍ਰਿਵੇਣੀ ਮੰਦਰ ਵਿਖੇ ਰਾਣਾ ਕੈਨੇਡਾ ਵੱਲੋਂ ਗੰਗੌਰ ਤਿਉਹਾਰ ਦੇ ਮੌਕੇ ਤੇ ਇੱਕ ਰੰਗਾ ਰੰਗ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਰਾਜਸਥਾਨੀ ਸੰਸਕ੍ਰਿਤੀ ਅਤੇ ਰਵਾਇਤਾਂ ਦੀ ਖੂਬਸੂਰਤ ਝਲਕ ਵੇਖਣ ਨੂੰ ਮਿਲੀ।

ਇਸ ਸਮਾਗਮ ਵਿੱਚ ਭਾਰਤੀ ਭਾਈਚਾਰੇ ਤੋਂ ਇਲਾਵਾ ਰਾਜਸਥਾਨੀ ਭਾਈਚਾਰੇ ਨਾਲ ਸਬੰਧਤ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕਰਕੇ ਵਿਦੇਸ਼ ਰਹਿੰਦੇ ਹੋਏ ਵੀ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਦਾ ਪ੍ਰਗਟਾਵਾ ਕੀਤਾ

ਰਾਣਾ ਕੈਨੇਡਾ ਦੇ ਡਾਇਰੈਕਟਰ ਰਵੀ ਸਿੰਘ ਗੋਦਾਰਾ ਨੇ ਦੱਸਿਆ ਕਿ ਗੰਗੌਰ ਰਾਜਸਥਾਨੀ ਸੰਸਕ੍ਰਿਤੀ ਦਾ ਇੱਕ ਪ੍ਰਾਚੀਨ ਅਤੇ ਮਹੱਤਵਪੂਰਨ ਤਿਉਹਾਰ ਹੈ, ਜੋ ਹੋਲੀ ਤੋਂ ਬਾਅਦ ਸ਼ੁਰੂ ਹੋ ਕੇ ਗੰਗੌਰ ਤੱਕ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਨੂੰ ਸਮਰਪਿਤ ਹੈ ਅਤੇ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ, ਪ੍ਰੇਮ ਅਤੇ ਭਗਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਇਸ ਸਮਾਗਮ ਵਿੱਚ ਬਰੈਮਟਨ ਤੋਂ ਇਲਾਵਾ ਨਿਆਗਰਾ ਫਾਲਸ ਅਤੇ ਸਡਬਰੀ ਵਰਗੀਆਂ ਦੂਰ-ਦਰਾਜ ਥਾਵਾਂ ਤੋਂ ਵੀ ਰਾਜਸਥਾਨੀ ਭਾਈਚਾਰੇ ਦੇ ਲੋਕਾਂ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ

ਸਮਾਗਮ ਦੌਰਾਨ ਗੰਗੌਰ ਦੀ ਪਰੰਪਰਾਗਤ ਝਾਂਕੀ ਪੇਸ਼ ਕੀਤੀ ਗਈ ਅਤੇ ਇਸਰ-ਗੌਰ ਦੀ ਪੂਜਾ ਕੀਤੀ ਗਈ। ਬੱਚਿਆਂ ਲਈ ਸ਼ਲੋਕ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਨੰਨੇ ਭਾਗੀਦਾਰਾਂ ਨੇ ਸੰਸਕ੍ਰਿਤ ਦੇ ਭਜਨ-ਸ਼ਲੋਕ ਪੇਸ਼ ਕਰਕੇ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਹਿਣ ਦਾ ਸਬੂਤ ਦਿੱਤਾ ਇਸ ਤੋਂ ਇਲਾਵਾ ਸਰਵੋਤਮ ਪਰੰਪਰਾਗਤ ਵਸਤਰ ਮੁਕਾਬਲੇ ਵਿੱਚ ਪ੍ਰਿਯੰਕਾ, ਰਿੱਧੀ ਅਗਰਵਾਲ ਅਤੇ ਰੇਖਾ ਨੂੰ ਜੇਤੂ ਘੋਸ਼ਿਤ ਕੀਤਾ ਗਿਆ।

ਸਮਾਗਮ ਦੌਰਾਨ ਰਾਜਸਥਾਨੀ ਲੋਕ ਗੀਤ ਅਤੇ ਨਾਚ ਪੇਸ਼ਕਾਰੀਆਂ ਨੇ ਮਹੌਲ ਨੂੰ ਰੰਗੀਨ ਅਤੇ ਉਤਸ਼ਾਹਪੂਰਨ ਬਣਾਇਆ। ਅਖੀਰ ਚ ਸਾਰਿਆਂ ਨੂੰ ਪ੍ਰਸਾਦ ਵੰਡਿਆ ਗਿਆ।

ਸੰਸਥਾ ਦੇ ਆਯੋਜਕਾਂ ਨੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿਹਾ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਭਾਈਚਾਰੇ ਦੀ ਪਛਾਣ ਨੂੰ ਬਰਕਰਾਰ ਰੱਖਣ ਅਤੇ ਆਪਸੀ ਨਾਤੇ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਉਤਸ਼ਾਹਿਤ ਕਰਦੇ ਹਨ।

ਫੋਟੋ ਕੈਪਸ਼ਨ: ਬ੍ਰੈਂਪਟਨ ਦੇ ਟ੍ਰਿਵੇਣੀ ਮੰਦਰ ਵਿੱਚ ਆਯੋਜਿਤ ਗੰਗੌਰ ਸਮਾਗਮ ਦੌਰਾਨ ਰਾਜਸਥਾਨੀ ਭਾਈਚਾਰੇ ਵੱਲੋਂ ਆਯੋਜਿਤ ਸਮਾਗਮ ਦੀਆਂ ਵੱਖ ਵੱਖ ਤਸਵੀਰਾਂ

Next Story
ਤਾਜ਼ਾ ਖਬਰਾਂ
Share it