Begin typing your search above and press return to search.
Canada news : ਨਸ਼ੇ ਦੀ ਹਾਲਤ ਚ ਕਾਬੂ ਕੀਤੇ ਡਰਾਈਵਰ ਦਾ ਨਿਵੇਕਲਾ ਬਿਆਨ 'ਅਖੇ ਸਵਾਦ ਟੈਸਟ ਕਰਨ ਲਈ ਪੀਤੀ ਸੀ ਦਾਰੂ' !
ਪ੍ਰਾਪਤ ਜਾਣਕਾਰੀ ਬੀਤੇ ਕੱਲ ਸਵੇਰੇ ਇਕ ਪੁਲਿਸ ਅਧਿਕਾਰੀ ਰੁਟੀਨ ਗਸ਼ਤ ਕਰ ਰਿਹਾ ਸੀ, ਜਦੋਂ ਉਸਨੇ ਇੱਕ ਵਾਹਨ ਨੂੰ ਸ਼ੱਕੀ ਢੰਗ ਨਾਲ ਚਲਦੇ ਵੇਖਿਆ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਵੱਲੋਂ ਵਾਹਨ ਨੂੰ

By : Gill
ਵੈਨਕੂਵਰ, 25 ਮਾਰਚ (ਮਲਕੀਤ ਸਿੰਘ) – ਨਾਰਥ ਵੈਨਕੂਵਰ ਵਿੱਚ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਹੇ ਇੱਕ ਡਰਾਈਵਰ ਨੂੰ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਮਗਰੋਂ ਡਰਾਈਵਰ ਨੇ ਪੁੱਛਗਿੱਛ ਦੌਰਾਨ ਹੈਰਾਨੀਜਨਕ ਬਿਆਨ ਦਿੰਦਿਆਂ ਕਿਹਾ ਕਿ ਉਸ ਨੇ ਸਿਰਫ਼ ਸ਼ਰਾਬ ਦਾ ਸਵਾਦ ਚੈੱਕ ਕਰਨ ਲਈ ਹੀ ਨਸ਼ਾ ਕੀਤਾ ਸੀ।
ਪ੍ਰਾਪਤ ਜਾਣਕਾਰੀ ਬੀਤੇ ਕੱਲ ਸਵੇਰੇ ਇਕ ਪੁਲਿਸ ਅਧਿਕਾਰੀ ਰੁਟੀਨ ਗਸ਼ਤ ਕਰ ਰਿਹਾ ਸੀ, ਜਦੋਂ ਉਸਨੇ ਇੱਕ ਵਾਹਨ ਨੂੰ ਸ਼ੱਕੀ ਢੰਗ ਨਾਲ ਚਲਦੇ ਵੇਖਿਆ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਵੱਲੋਂ ਵਾਹਨ ਨੂੰ ਰੋਕ ਕੇ ਡਰਾਈਵਰ ਦੀ ਜਾਂਚ ਕੀਤੀ ਗਈ ਤਾਂ ਉਸ ਵੱਲੋਂ ਡਰਾਈਵਿੰਗ ਦੌਰਾਨ ਨਸ਼ਾ ਕੀਤੇ ਜਾਣ ਦੀ ਪੁਸ਼ਟੀ ਹੋਈ
ਪੁਲਿਸ ਵੱਲੋਂ ਡਰਾਈਵਰ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਨਸ਼ੇ ਵਿੱਚ ਵਾਹਨ ਨਾ ਚਲਾਉਣ ਦੀ ਸਖ਼ਤ ਚੇਤਾਵਨੀ ਦਿੱਤੀ ਗਈ ਹੈ।
Next Story


