Begin typing your search above and press return to search.

ਕੈਨੇਡੀਅਨ ਪੁਲਿਸ ਵੱਲੋਂ ਪੀੜਤ ਸਿੱਖਾਂ ਨੂੰ ਅੱਗੇ ਆਉਣ ਦਾ ਸੱਦਾ

ਭਾਰਤ ਵਿਰੁੱਧ ਪੜਤਾਲ ਕਰ ਰਹੀ ਕੈਨੇਡੀਅਨ ਪੁਲਿਸ ਨੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਆਪਣੇ ਨਾਲ ਵਾਪਰੀਆਂ ਘਟਨਾਵਾਂ ਬਾਰੇ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣ।

ਕੈਨੇਡੀਅਨ ਪੁਲਿਸ ਵੱਲੋਂ ਪੀੜਤ ਸਿੱਖਾਂ ਨੂੰ ਅੱਗੇ ਆਉਣ ਦਾ ਸੱਦਾ
X

Upjit SinghBy : Upjit Singh

  |  16 Oct 2024 5:42 PM IST

  • whatsapp
  • Telegram

ਔਟਵਾ : ਭਾਰਤ ਵਿਰੁੱਧ ਪੜਤਾਲ ਕਰ ਰਹੀ ਕੈਨੇਡੀਅਨ ਪੁਲਿਸ ਨੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਆਪਣੇ ਨਾਲ ਵਾਪਰੀਆਂ ਘਟਨਾਵਾਂ ਬਾਰੇ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣ। ਰੇਡੀਓ-ਕੈਨੇਡਾ ਨਾਲ ਇੰਟਰਵਿਊ ਦੌਰਾਨ ਆਰ.ਸੀ.ਐਮ.ਪੀ. ਦੇ ਕਮਿਸ਼ਨਰ ਮਾਈਕ ਡਹੀਮ ਨੇ ਕਿਹਾ ਕਿ ਜੇ ਲੋਕ ਅੱਗੇ ਆਉਣਗੇ ਤਾਂ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਦੂਜੇ ਪਾਸੇ ਬੀ.ਸੀ. ਦੀ ਸਿੱਖ ਜਥੇਬੰਦੀ ਵੱਲੋਂ ਵੈਨਕੂਵਰ ਅਤੇ ਟੋਰਾਂਟੋ ਦੇ ਭਾਰਤੀ ਕੌਂਸਲੇਟ ਪੱਕੇ ਤੌਰ ’ਤੇ ਬੰਦ ਕਰਨ ਦੀ ਮੰਗ ਕੀਤੀ ਹੈ ਜਦਕਿ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਵੱਲੋਂ ਆਰ.ਐਸ.ਐਸ. ’ਤੇ ਪਾਬੰਦੀ ਲਾਉਣ ਦਾ ਸੱਦਾ ਦਿਤਾ ਗਿਆ ਹੈ। ਆਰ.ਸੀ.ਐਮ.ਪੀ. ਦੇ ਕਮਿਸ਼ਨਰ ਨੇ ਅੱਗੇ ਕਿਹਾ ਕਿ ਲੋਕ ਸੁਰੱਖਿਅਤ ਮਹਿਸੂਸ ਕਰਨ ਲਈ ਕੈਨੇਡਾ ਆਉਂਦੇ ਹਨ ਅਤੇ ਲਾਅ ਐਨਫੋਰਸਮੈਂਟ ਅਫਸਰ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸੁਰੱਖਿਅਤ ਮਾਹੌਲ ਯਕੀਨੀ ਬਣਾਈਏ।

ਜਗਮੀਤ ਸਿੰਘ ਨੇ ਆਰ.ਐਸ.ਐਸ. ਪਾਬੰਦੀ ਮੰਗੀ

ਪੁਲਿਸ ਕਮਿਸ਼ਨਰ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੀ ਸੁਰੱਖਿਆ ਪ੍ਰਤੀ ਚਿੰਤਤ ਹੋਣਾ ਚਾਹੀਦਾ ਹੈ ਤਾਂ ਉਨ੍ਹਾਂ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਪੁਲਿਸ ਉਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ।’’ ਇਥੇ ਦਸਣਾ ਬਣਦਾ ਹੈ ਕਿ ਅੱਠ ਜਣਿਆਂ ਵਿਰੁੱਧ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ ਜਦਕਿ 22 ਜਣਿਆਂ ਵਿਰੁੱਧ ਜਬਰੀ ਵਸੂਲੀ ਦੇ ਦੋਸ਼ ਲਾਏ ਗਏ। ਆਰ.ਸੀ.ਐਮ.ਪੀ. ਵੱਲੋਂ ਸਤੰਬਰ 2023 ਮਗਰੋਂ 13 ਕੈਨੇਡੀਅਨਜ਼ ਨੂੰ ਚਿਤਾਵਨੀ ਦਿਤੀ ਜਾ ਚੁੱਕੀ ਹੈ ਜੋ ਭਾਰਤੀ ਏਜੰਟਾਂ ਦਾ ਨਿਸ਼ਾਨਾ ਹੋ ਸਕਦੇ ਹਨ। ਇਨ੍ਹਾਂ ਵਿਚੋਂ ਕਈਆਂ ਨੂੰ ਵਾਰ ਵਾਰ ਧਮਕੀਆਂ ਆ ਚੁੱਕੀਆਂ ਹਨ। ਹਰਦੀਪ ਸਿੰਘ ਨਿੱਜਰ ਕਤਲਕਾਂਡ ਨਾਲ ਹੁਣ ਸੁਖਦੂਲ ਸਿੰਘ ਗਿੱਲ ਉਰਫ ਸੁੱਖਾ ਦੁਨੇਕੇ ਦੀ ਹੱਤਿਆ ਦੀ ਵਾਰਦਾਤ ਵੀ ਜੁੜਦੀ ਨਜ਼ਰ ਆ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ ਭਾਰਤ ਸਰਕਾਰ ’ਤੇ ਦੋਸ਼ ਲਾਏ ਜਾਣ ਤੋਂ ਦੋ ਦਿਨ ਬਾਅਦ ਵਿੰਨੀਪੈਗ ਵਿਖੇ ਸੁੱਖਾ ਦੁਨੇਕੇ ਦਾ ਕਤਲ ਕਰ ਦਿਤਾ ਗਿਆ। ਸੁੱਖਾ ਦੁਨੇਕੇ ਨੂੰ ਭਾਰਤ ਦੀ ਕੌਮੀ ਜਾਂਚ ਏਜੰਸੀ ਵੱਲੋਂ ਉਸੇ ਖਾਲਿਸਤਾਨ ਟਾਈਗਰ ਫੋਰਸ ਦਾ ਮੈਂਬਰ ਦੱਸਿਆ ਗਿਆ ਸਿ ਦਾ ਮੈਂਬਰ ਹੋਣ ਦੇ ਦੋਸ਼ ਹਰਦੀਪ ਸਿੰਘ ਨਿੱਜਰ ’ਤੇ ਲੱਗੇ ਚੁੱਕੇ ਸਨ। ਸੁੱਖਾ ਦੁਨੇਕੇ ਦੇ ਕਤਲ ਤੋਂ ਛੇ ਹਫ਼ਤੇ ਬਾਅਦ ਐਡਮਿੰਟਨ ਵਿਖੇ ਹਰਪ੍ਰੀਤ ਉਪਲ ਅਤੇ ਉਸ ਦੇ 11 ਸਾਲ ਦੇ ਬੇਟੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ। ਹਾਲਾਂਕਿ ਇਸ ਮਾਮਲੇ ਵਿਚ ਗਿਰੋਹਾਂ ਦੀ ਆਪਸੀ ਦੁਸ਼ਮਣੀ ਨੂੰ ਜ਼ਿੰਮੇਵਾਰ ਮੰਨਿਆ ਗਿਆ। ਇਸ ਤੋਂ ਪਹਿਲਾਂ ਜੁਲਾਈ 2022 ਵਿਚ ਕਨਿਸ਼ਕ ਜਹਾਜ਼ ਕਾਂਡ ਵਿਚੋਂ ਬਰੀ ਹੋੲੋ ਰਿਪੂਦਮਨ ਸਿੰਘ ਮਲਿਕ ਦਾ ਕਤਲ ਕਰ ਦਿਤਾ ਗਿਆ। ਸੀ.ਬੀ.ਸੀ. ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਰਿਪੂਦਮਨ ਸਿੰਘ ਮਲਿਕ ਦਾ ਮਾਮਲਾ ਵੀ ਨਿੱਜਰ ਕਤਲਕਾਂਡ ਨਾਲ ਸਬੰਧਤ ਹੋ ਸਕਦਾ ਹੈ ਪਰ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਟਰੂਡੋ ਸਰਕਾਰ ਨੂੰ ਭਾਰਤੀ ਡਿਪਲੋਮੈਟਸ ’ਤੇ ਸਖ਼ਤ ਪਾਬੰਦੀਆਂ ਲਾਉਣੀਆਂ ਚਾਹੀਦੀਆਂ ਹਨ ਅਤੇ ਆਰ.ਐਸ.ਐਸ. ਨੂੰ ਅਤਿਵਾਦੀ ਜਥੇਬੰਦੀ ਕਰਾਰ ਦਿੰਦਿਆਂ ਪਾਬੰਦੀਸ਼ੁਦਾ ਜਥੇਬੰਦੀਆਂ ਦੀ ਸੂਚੀ ਵਿਚ ਪਾ ਦੇਣੀ ਚਾਹੀਦੀ ਹੈ। ਇਸੇ ਦੌਰਾਨ ਸਰੀ ਦੇ ਗੁਰੂ ਨਾਨਕ ਸਿੱਖ ਗੁਰਦਵਾਰਾ ਦੀ ਮੈਨੇਜਮੈਂਟ ਵੱਲੋਂ ਫ਼ੈਡਰਲ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਵੈਨਕੂਵਰ ਅਤੇ ਟੋਰਾਂਟੋ ਵਿਖੇ ਸਥਿਤ ਭਾਰਤੀ ਕੌਂਸਲੇਟ ਪੱਕੇ ਤੌਰ ’ਤੇ ਬੰਦ ਕਰ ਦਿਤੇ ਜਾਣ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਆਗੂਆਂ ਨੇ ਦੰਸਿਆ ਕਿ 18 ਅਕਤੂਬਰ ਨੂੰ ਵੈਨਕੂਵਰ ਅਤੇ ਟੋਰਾਂਟੋ ਵਿਖੇ ਭਾਰਤੀ ਕੌਂਸਲੇਟਸ ਦੇ ਬਾਹਰ ਰੋਸ ਵਿਖਾਵੇ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it