ਕੈਨੇਡੀਅਨ ਪਾਸਪੋਰਟ ਹੋਰ ਤਾਕਤਵਰ ਹੋਇਆ
ਪਾਸਪੋਰਟ ਦੀ ਤਾਕਤ ਦੇ ਮਾਮਲੇ ਵਿਚ ਕੈਨੇਡਾ ਨੇ ਅਮਰੀਕਾ ਨੂੰ ਪਛਾੜ ਦਿਤਾ ਹੈ। ਜੀ ਹਾਂ, ਕੈਨੇਡੀਅਨ ਪਾਸਪੋਰਟ ਦੁਨੀਆਂ ਦਾ ਸੱਤਵਾਂ ਸਭ ਤੋਂ ਤਾਕਤਵਰ ਪਾਸਪੋਰਟ ਬਣ ਕੇ ਉਭਰਿਆ ਹੈ ਜਦਕਿ ਅਮਰੀਕਾ ਨੂੰ ਦਰਜਾਬੰਦੀ ਵਿਚ ਅੱਠਵਾਂ ਸਥਾਨ ਹਾਸਲ ਹੋਇਆ ਹੈ।
By : Upjit Singh
ਟੋਰਾਂਟੋ : ਪਾਸਪੋਰਟ ਦੀ ਤਾਕਤ ਦੇ ਮਾਮਲੇ ਵਿਚ ਕੈਨੇਡਾ ਨੇ ਅਮਰੀਕਾ ਨੂੰ ਪਛਾੜ ਦਿਤਾ ਹੈ। ਜੀ ਹਾਂ, ਕੈਨੇਡੀਅਨ ਪਾਸਪੋਰਟ ਦੁਨੀਆਂ ਦਾ ਸੱਤਵਾਂ ਸਭ ਤੋਂ ਤਾਕਤਵਰ ਪਾਸਪੋਰਟ ਬਣ ਕੇ ਉਭਰਿਆ ਹੈ ਜਦਕਿ ਅਮਰੀਕਾ ਨੂੰ ਦਰਜਾਬੰਦੀ ਵਿਚ ਅੱਠਵਾਂ ਸਥਾਨ ਹਾਸਲ ਹੋਇਆ ਹੈ। ਪਹਿਲੇ ਸਥਾਨ ’ਤੇ ਸਿੰਗਾਪੁਰ ਕਾਇਮ ਹੈ ਜਦਕਿ ਦੂਜਾ ਸਥਾਨ ਸਾਂਝੇ ਤੌਰ ’ਤੇ ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਸਪੇਨ ਨੂੰ ਮਿਲਿਆ ਹੈ। ਸਿੰਗਾਪੁਰ ਦੇ ਪਾਸਪੋਰਟ ਧਾਰਕਾਂ ਨੂੰ 195 ਮੁਲਕਾਂ ਦੇ ਵੀਜ਼ਾ ਮੁਕਤ ਸਫਰ ਦੀ ਸਹੂਲਤ ਮਿਲਦੀ ਹੈ ਜਦਕਿ ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਵਾਲੇ 192 ਮੁਲਕਾਂ ਦਾ ਵੀਜ਼ਾ ਮੁਕਤ ਸਫਰ ਕਰ ਸਕਦੇ ਹਨ।
ਅਮਰੀਕਾ ਨੂੰ ਪਛਾੜ ਕੇ 7ਵਾਂ ਦਰਜਾ ਹਾਸਲ ਕੀਤਾ
ਆਸਟ੍ਰੀਆ, ਫਿਨਲੈਂਡ, ਆਇਰਲੈਂਡ, ਲਗਜ਼ਮਬਰਗ, ਨੈਦਰਲੈਂਡਜ਼, ਸਾਊਥ ਕੋਰੀਆ ਅਤੇ ਸਵੀਡਨ ਦੇ ਲੋਕ 191 ਮੁਲਕਾਂ ਵਿਚ ਬਗੈਰ ਵੀਜ਼ਾ ਤੋਂ ਜਾ ਸਕਦੇ ਹਨ। ਚੌਥੇ ਸਥਾਨ ’ਤੇ ਬੈਲਜੀਅਮ, ਡੈਨਮਾਰਕ, ਨਿਊਜ਼ੀਲੈਂਡ, ਨੌਰਵੇਅ, ਸਵਿਟਜ਼ਰਲੈਂਡ ਅਤੇ ਯੂ.ਕੇ. ਦੇ ਪਾਸਪੋਰਟ ਆਉਂਦੇ ਹਨ ਜਿਥੋਂ ਦੇ ਲੋਕਾਂ ਨੂੰ 190 ਮੁਲਕਾਂ ਵਿਚ ਵੀਜ਼ਾ ਮੁਕਤ ਸਫਰ ਦੀ ਸਹੂਲਤ ਮਿਲੀ ਹੋਈ ਹੈ। ਪੰਜਵੇਂ ਸਥਾਨ ’ਤੇ ਆਸਟ੍ਰੇਲੀਆ ਅਤੇ ਪੁਰਤਗਾਲ ਆਉਂਦੇ ਹਨ ਜਿਨ੍ਹਾਂ ਦੇ ਲੋਕ 189 ਮੁਲਕਾਂ ਤੱਕ ਬਗੈਰ ਵੀਜ਼ਾ ਸਫਰ ਕਰ ਸਕਦੇ ਹਨ। ਸੱਤਵੇਂ ਨੰਬਰ ’ਤੇ ਕੈਨੇਡਾ, ਚੈਕ ਰਿਪਬਲਿਕ, ਹੰਗਰੀ ਅਤੇ ਮਾਲਟਾ ਆਉਂਦੇ ਹਨ ਜਿਨ੍ਹਾਂ ਦੇ ਨਾਗਰਿਕਾਂਨੂੰ 187 ਮੁਲਕਾਂ ਵਿਚ ਬਗੈਰ ਵੀਜ਼ਾ ਤੋਂ ਜਾਣ ਦੀ ਸਹੂਲਤ ਮਿਲੀ ਹੋਈ ਹੈ।
ਸਿੰਗਾਪੁਰ ਦਾ ਪਾਸਪੋਰਟ ਪਹਿਲੇ ਸਥਾਨ ’ਤੇ ਕਾਇਮ
ਅਮਰੀਕਾ ਦਾ ਨੰਬਰ ਅੱਠਵਾਂ ਬਣਦਾ ਹੈ ਜਿਸ ਦੇ ਨਾਗਰਿਕ 182 ਮੁਲਕਾਂ ਤੱਕ ਵੀਜ਼ਾ ਮੁਕਤ ਸਫਰ ਕਰ ਸਕਦੇ ਹਨ। ਭਾਰਤ ਦਾ ਜ਼ਿਕਰ ਕੀਤਾ ਜਾਵੇ ਤਾਂ ਪਾਸਪੋਰਟ ਦੇ ਮਾਮਲੇ ਵਿਚ ਦਰਜਾਬੰਦੀ ਮਜ਼ਬੂਤ ਹੋਈ ਹੈ। ਪਿਛਲੇ ਸਾਲ ਭਾਰਤੀ ਪਾਸਪੋਰਟ ਨੂੰ 84ਵਾਂ ਸਥਾਨ ਹਾਸਲ ਸੀ ਜਦਕਿ ਇਸ ਵਾਰ 82ਵਾਂ ਸਥਾਨ ਮਿਲਿਆ ਹੈ। ਭਾਰਤੀ ਲੋਕ 58 ਮੁਲਕਾਂ ਵਿਚ ਵੀਜ਼ਾ ਮੁਕਤ ਸਫਰ ਕਰ ਸਕਦੇ ਹਨ। ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦਾ ਜ਼ਿਕਰ ਕੀਤਾ ਜਾਵੇ ਤਾਂ ਉਥੋਂ ਦੇ ਲੋਕਾਂ ਦੁਨੀਆਂ ਦਾ ਚੌਥਾ ਸਭ ਤੋਂ ਕਮਜ਼ੋਰ ਪਾਸਪੋਰਟ ਹੈ। ਪਾਕਿਸਤਾਨ ਦੇ ਪਾਸਪੋਰਟ ਨੂੰ 100ਵਾਂ ਦਰਜਾ ਦਿਤਾ ਗਿਆ ਹੈ ਅਤੇ ਇਥੋਂ ਦੇ ਵਸਨੀਕ 33 ਦੇਸ਼ਾਂ ਵਿਚ ਵੀਜ਼ਾ ਮੁਕਤ ਸਫਰ ਕਰ ਸਕਦੇ ਹਨ।
ਭਾਰਤ ਨੂੰ ਦਰਜਾਬੰਦ ਵਿਚ 82ਵਾਂ ਸਥਾਨ ਮਿਲਿਆ
ਇਸ ਦੇ ਉਲਟ ਤਕਰੀਬਨ ਢਾਈ ਸਾਲ ਤੋਂ ਜੰਗ ਵਿਚ ਉਲਝਿਆ ਹੋਣ ਦੇ ਬਾਵਜੂਦ ਯੂਕਰੇਨ ਦਾ ਪਾਸਪੋਰਟ ਨਾ ਸਿਰਫ ਭਾਰਤ ਸਗੋਂ ਰੂਸ ਦੇ ਪਾਸਪੋਰਟ ਤੋਂ ਵੀ ਜ਼ਿਆਦਾ ਤਾਕਤਵਰ ਹੈ। ਹੈਨਲੀ ਐਂਡ ਪਾਰਟਨਰਜ਼ ਦੀ ਰੈਂਕਿੰਗ ਵਿਚ ਯੂਕਰੇਨੀ ਪਾਸਪੋਰਟ ਨੂੰ 30ਵਾਂ ਸਥਾਨ ਮਿਲਿਆ ਹੈ। ਇਥੋਂ ਦੇ ਨਾਗਰਿਕ 148 ਮੁਲਕਾਂ ਵਿਚ ਵੀਜ਼ਾ ਮੁਕਤ ਸਫਰ ਕਰ ਸਕਦੇ ਹਨ।