Begin typing your search above and press return to search.

Ontario ਦੇ budget ਵਿਚ ਟੈਕਸ ਰਿਆਇਤਾਂ ਦੇ ਤੋਹਫ਼ੇ

ਉਨਟਾਰੀਓ ਦੀ ਡਗ ਫ਼ੋਰਡ ਸਰਕਾਰ ਨੇ 13.8 ਅਰਬ ਡਾਲਰ ਦੇ ਘਾਟੇ ਵਾਲਾ ਬਜਟ ਪੇਸ਼ ਕਰਦਿਆਂ ਹੋਮ ਅਤੇ ਪੋਸਟ ਸੈਕੰਡਰੀ ਐਜੁਕੇਸ਼ਨ ਵਾਸਤੇ ਨਵੇਂ ਖਰਚਿਆਂ ਦਾ ਐਲਾਨ ਕੀਤਾ ਗਿਆ ਹੈ

Ontario ਦੇ budget ਵਿਚ ਟੈਕਸ ਰਿਆਇਤਾਂ ਦੇ ਤੋਹਫ਼ੇ
X

Upjit SinghBy : Upjit Singh

  |  27 March 2026 6:50 PM IST

  • whatsapp
  • Telegram

ਟੋਰਾਂਟੋ : ਉਨਟਾਰੀਓ ਦੀ ਡਗ ਫ਼ੋਰਡ ਸਰਕਾਰ ਨੇ 13.8 ਅਰਬ ਡਾਲਰ ਦੇ ਘਾਟੇ ਵਾਲਾ ਬਜਟ ਪੇਸ਼ ਕਰਦਿਆਂ ਹੋਮ ਅਤੇ ਪੋਸਟ ਸੈਕੰਡਰੀ ਐਜੁਕੇਸ਼ਨ ਵਾਸਤੇ ਨਵੇਂ ਖਰਚਿਆਂ ਦਾ ਐਲਾਨ ਕੀਤਾ ਗਿਆ ਹੈ ਜਦਕਿ ਨਵੇਂ ਘਰ ਖਰੀਦਣ ਵਾਲਿਆਂ ਛੋਟੇ ਕਾਰੋਬਾਰੀਆਂ ਨੂੰ ਟੈਕਸ ਰਿਆਇਤਾਂ ਦਾ ਤੋਹਫ਼ਾ ਦਿਤਾ ਗਿਆ ਹੈ। 244.2 ਅਰਬ ਡਾਲਰ ਦਾ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਪੀਟਰ ਬੈਥਲਨਫ਼ੌਲਵੀ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਦਰਪੇਸ਼ ਆਰਥਿਕ ਅਤੇ ਕਾਰੋਬਾਰੀ ਚਿੰਤਾਵਾਂ ਸਾਡੇ ਬੂਹੇ ’ਤੇ ਪੁੱਜ ਚੁੱਕੀਆਂ ਹਨ ਪਰ ਸੂਬੇ ਦੇ ਲੋਕਾਂ ਦੀ ਹਿਫ਼ਾਜ਼ ਸਰਕਾਰ ਦਾ ਫਰਜ਼ ਹੈ। ‘ਏ ਪਲੈਨ ਟੂ ਪ੍ਰੋਟੈਕਟ ਉਨਟਾਰੀਓ’ ਸਿਰਲੇਖ ਵਾਲੇ ਬਜਟ ਮੁਤਾਬਕ ਵਿੱਤੀ ਘਾਟਾ ਲੰਮਾ ਸਮਾਂ ਬਰਦਾਸ਼ਤ ਕਰਨਾ ਹੋਵੇਗਾ ਕਿਉਂਕਿ ਇਸ ਵੇਲੇ ਅਰਥਚਾਰੇ ਨੂੰ ਹੁਲਾਰੇ ਦੇਣ ਲਈ ਸਰਕਾਰੀ ਖਰਚਿਆਂ ਨੂੰ ਵਧਾਇਆ ਜਾ ਰਿਹਾ ਹੈ।

ਵਿੱਤ ਮੰਤਰੀ ਨੇ ਪੇਸ਼ ਕੀਤਾ 244.2 ਅਰਬ ਡਾਲਰ ਦਾ ਬਜਟ

ਹੈਲਥ ਕੇਅਰ ਅਤੇ ਐਜੁਕੇਸ਼ਨ ਵਰਗੇ ਖੇਤਰਾਂ ਨੂੰ ਬਚਾਉਣਾ ਬੇਹੱਦ ਲਾਜ਼ਮੀ ਹੈ। ਇਸੇ ਮਕਸਦ ਤਹਿਤ ਕੁਲ ਬਜਟ ਵਿਚੋਂ 101.2 ਅਰਬ ਡਾਲਰ ਹੈਲਥ ਕੇਅਰ ਵਾਸਤੇ ਰੱਖੇ ਗਏ ਹਨ ਜਦਕਿ 40.8 ਅਰਬ ਡਾਲਰ ਸਿੱਖਿਆ ਖੇਤਰ ਵਿਚ ਖਰਚ ਕੀਤੇ ਜਾਣਗੇ। ਹਰ ਵਸੀਲਾ ਵਰਤਣ ਤੋਂ ਬਾਅਦ ਵੀ 2027-28 ਦੌਰਾਨ ਬਜਟ ਘਾਟਾ 6.1 ਅਰਬ ਡਾਲਰ ਰਹਿ ਸਕਦਾ ਹੈ ਪਰ 2028-29 ਦੌਰਾਨ 600 ਮਿਲੀਅਨ ਡਾਲਰ ਦਾ ਸਰਪਲੱਸ ਹਾਸਲ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਉਨਟਾਰੀਓ ਦੇ ਜੀ.ਡੀ.ਪੀ. ਦੇ ਮੁਕਾਬਲੇ ਕਰਜ਼ੇ ਦੀ ਦਰ 37.7 ਫ਼ੀ ਸਦੀ ਬਣਦੀ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 1.2 ਫ਼ੀ ਸਦੀ ਘੱਟ ਬਣਦੀ ਹੈ। ਸੂਬਾ ਸਰਕਾਰ ਸਿਰ ਕੁਲ ਕਰਜ਼ਾ 485 ਅਰਬ ਡਾਲਰ ਦੱਸਿਆ ਜਾ ਰਿਹਾ ਹੈ ਅਤੇ ਅਗਲੇ ਵਿੱਤੀ ਵਰ੍ਹੇ ਦੌਰਾਨ ਅੱਧਾ ਖਰਬ ਦਾ ਅੰਕੜਾ ਪਾਰ ਕਰ ਜਾਵੇਗਾ।

Next Story
ਤਾਜ਼ਾ ਖਬਰਾਂ
Share it