Begin typing your search above and press return to search.

ਸਰੀ ਵਿਖੇ ਛੁਰੇਬਾਜ਼ੀ ਦਾ ਸ਼ੱਕੀ ਆਇਆ ਕਾਬੂ

ਬੀ.ਸੀ. ਦੇ ਸਰੀ ਵਿਖੇ 9 ਫ਼ਰਵਰੀ ਨੂੰ ਹੋਈ ਛੁਰੇਬਾਜ਼ੀ ਦੇ ਮਾਮਲੇ ਵਿਚ ਲੋੜੀਂਦਾ ਸਾਊਥ ਏਸ਼ੀਅਨ ਸਰੀ ਪੁਲਿਸ ਨੇ ਕਾਬੂ ਕਰ ਲਿਆ ਹੈ।

ਸਰੀ ਵਿਖੇ ਛੁਰੇਬਾਜ਼ੀ ਦਾ ਸ਼ੱਕੀ ਆਇਆ ਕਾਬੂ
X

Upjit SinghBy : Upjit Singh

  |  17 Feb 2025 6:37 PM IST

  • whatsapp
  • Telegram

ਸਰੀ : ਬੀ.ਸੀ. ਦੇ ਸਰੀ ਵਿਖੇ 9 ਫ਼ਰਵਰੀ ਨੂੰ ਹੋਈ ਛੁਰੇਬਾਜ਼ੀ ਦੇ ਮਾਮਲੇ ਵਿਚ ਲੋੜੀਂਦਾ ਸਾਊਥ ਏਸ਼ੀਅਨ ਸਰੀ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਫ਼ਿਲਹਾਲ ਸ਼ੱਕੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜਿਸ ਨੂੰ ਡੈਲਟਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਵਿਰੁੱਧ ਹਥਿਆਰ ਨਾਲ ਹਮਲਾ ਕਰਨ ਅਤੇ ਹਮਲਾ ਕਰਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਇਥੇ ਦਸਣਾ ਬਣਦਾ ਹੈ ਕਿ ਸ਼ੱਕੀ ਵੱਲੋਂ ਕਥਿਤ ਤੌਰ ’ਤੇ ਬਗੈਰ ਕਿਸੇ ਭੜਕਾਹਟ ਤੋਂ ਕੀਤੇ ਗਏ ਹਮਲਿਆਂ ਦੌਰਾਨ ਜ਼ਖਮੀ ਇਕ ਸ਼ਖਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪੁਲਿਸ ਮੁਤਾਬਕ ਪਹਿਲੀ ਵਾਰਦਾਤ 9 ਫ਼ਰਵਰੀ ਨੂੰ ਸਵੇਰੇ ਤਕਰੀਬਨ 11.30 ਵਜੇ 120 ਸਟ੍ਰੀਟ ਦੇ 6400 ਬਲਾਕ ਵਿਖੇ ਇਕ ਕਾਰੋਬਾਰੀ ਅਦਾਰੇ ਵਿਚ ਵਾਪਰੀ ਜਿਥੇ ਦੋ ਜਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਸਾਊਥ ਏਸ਼ੀਅਨ ਨੌਜਵਾਨ ਨੂੰ ਡੈਲਟਾ ਤੋਂ ਕੀਤਾ ਗ੍ਰਿਫ਼ਤਾਰ

ਸ਼ੱਕੀ ਵੱਲੋਂ ਘਸੁੰਨ-ਮੁੱਕੇ ਚਲਾਉਣ ਤੋਂ ਇਲਾਵਾ ਹਥਿਆਰ ਦੀ ਵਰਤੋਂ ਵੀ ਕੀਤੀ ਗਈ ਅਤੇ ਵਾਰਦਾਤ ਮਗਰੋਂ ਫਰਾਰ ਹੋ ਗਿਆ। ਪੀੜਤਾਂ ਵਿਚੋਂ ਇਕ ਕਾਰੋਬਾਰੀ ਅਦਾਰੇ ਦਾ ਮੁਲਾਜ਼ਮ ਸੀ ਜਦਕਿ ਦੂਜਾ ਖਰੀਦਾਰੀ ਕਰਨ ਆਇਆ ਗਾਹਕ ਸੀ ਜਿਸ ਵੱਲੋਂ ਝਗੜਾ ਰੋਕਣ ਦਾ ਯਤਨ ਕੀਤਾ ਗਿਆ ਪਰ ਸ਼ੱਕੀ ਨੇ ਉਸ ਉਤੇ ਵੀ ਵਾਰ ਕਰਨੇ ਸ਼ੁਰੂ ਕਰ ਦਿਤੇ। ਕਾਰੋਬਾਰੀ ਅਦਾਰੇ ਦੇ ਮੁਲਾਜ਼ਮ ਨੂੰ ਬਚਾਉਣ ਦੇ ਯਤਨ ਦੌਰਾਨ ਗਾਹਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸਰੀ ਪੁਲਿਸ ਮੁਤਾਬਕ ਸ਼ੱਕੀ ਨੂੰ 64 ਐਵੇਨਿਊ ਤੋਂ 121 ਸਟ੍ਰੀਟ ਵੱਲ ਜਾਂਦਿਆਂ ਦੇਖਿਆ ਗਿਆ ਅਤੇ ਜਨਰਨ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਇਲਾਕੇ ਦਾ ਚੱਪਾ ਚੱਪਾ ਛਾਣ ਦਿਤਾ ਗਿਆ ਪਰ ਸ਼ਹਿਰ ਵਿਚੋਂ ਫ਼ਰਾਰ ਹੋਣ ਮਗਰੋਂ ਸੂਬੇ ਦੇ ਹੋਰਨਾਂ ਪੁਲਿਸ ਮਹਿਕਮਿਆਂ ਤੋਂ ਮਦਦ ਮੰਗੀ ਗਈ। ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਜੇ ਕਿਸੇ ਨੂੰ ਸ਼ੱਕੀ ਨਜ਼ਰ ਆਏ ਤਾਂ ਉਸ ਦੇ ਨੇੜੇ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਤੁਰਤ 911 ’ਤੇ ਕਾਲ ਕਰਦਿਆਂ ਪੁਲਿਸ ਨੂੰ ਇਤਲਾਹ ਦਿਤੀ ਜਾਵੇ।

Next Story
ਤਾਜ਼ਾ ਖਬਰਾਂ
Share it