Begin typing your search above and press return to search.

ਕੈਨੇਡਾ ਵਿਚ ਸਿੱਖਾਂ ਵੱਲੋਂ ਮੁੜ ਵੱਡੇ ਇਕੱਠ

ਕੈਨੇਡਾ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਹੋ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਬੀ.ਸੀ. ਦੇ ਸਰੀ ਅਤੇ ਐਲਬਰਟਾ ਦੇ ਕੈਲਗਰੀ ਵਿਖੇ ਵੱਡੇ ਇਕੱਠ ਕੀਤੇ ਗਏ

ਕੈਨੇਡਾ ਵਿਚ ਸਿੱਖਾਂ ਵੱਲੋਂ ਮੁੜ ਵੱਡੇ ਇਕੱਠ
X

Upjit SinghBy : Upjit Singh

  |  15 Dec 2025 7:00 PM IST

  • whatsapp
  • Telegram

ਕੈਲਗਰੀ : ਕੈਨੇਡਾ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਹੋ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਬੀ.ਸੀ. ਦੇ ਸਰੀ ਅਤੇ ਐਲਬਰਟਾ ਦੇ ਕੈਲਗਰੀ ਵਿਖੇ ਵੱਡੇ ਇਕੱਠ ਕੀਤੇ ਗਏ। ਸਰੀ ਦੇ ਟਾਊਨ ਹਾਲ ਤੋਂ ਕੁਝ ਘੰਟੇ ਪਹਿਲਾਂ ਐਕਟੌਰਸ਼ਨ ਨਾਲ ਸਬੰਧਤ ਗੋਲੀਆਂ ਚੱਲੀਆਂ ਅਤੇ ਸਿੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਡੂੰਘੀ ਚਿੰਤਾ ਜ਼ਾਹਰ ਕੀਤੀ ਕਿ ਭਾਈਚਾਰੇ ਵਿਰੁੱਧ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਦੇ ਐਲਬਰਟਾ ਰੀਜਨ ਦੇ ਪ੍ਰਧਾਨ ਜਸਕਰਨ ਸੰਧੂ ਨੇ ਸਪੱਸ਼ਟ ਲਫ਼ਜ਼ਾਂ ਵਿਚ ਕਿਹਾ ਕਿ ਹਿੰਸਾ ਤੋਂ ਪੀੜਤ ਕਮਿਊਨਿਟੀਜ਼ ਦੇ ਮਾਮਲੇ ਵਿਚ ਸਿੱਖਾਂ ਨੂੰ ਇਕ ਵੱਖਰੀ ਧਿਰ ਬਣਾ ਦਿਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਐਕਸਟੌਰਸ਼ਨ ਦਾ ਮਸਲਾ ਸਿਰਫ਼ ਕੈਲਗਰੀ ਜਾਂ ਐਡਮਿੰਟਨ ਤੱਕ ਸੀਮਤ ਨਹੀਂ ਸਗੋਂ ਕੌਮੀ ਪੱਧਰ ਜਾਂ ਉਸ ਤੋਂ ਵੀ ਅੱਗੇ ਫੈਲਿਆ ਹੋਇਆ ਹੈ।

ਭਾਈਚਾਰੇ ਵਿਰੁੱਧ ਘੜੀਆਂ ਜਾ ਰਹੀਆਂ ਸਾਜ਼ਿਸ਼ਾਂ : ਬੁਲਾਰੇ

ਟਾਊਨ ਹਾਲ ਵਿਚ ਲਿਬਰਲ, ਕੰਜ਼ਰਵੇਟਿਵ ਅਤੇ ਐਨ.ਡੀ.ਪੀ. ਦੇ ਐਮ.ਪੀਜ਼ ਸ਼ਾਮਲ ਹੋਏ ਜਦਕਿ ਸੂਬਾ ਵਿਧਾਨ ਸਭਾ ਦੇ ਮੈਂਬਰ ਵੀ ਪੁੱਜੇ ਹੋਏ ਸਨ। ਬੁਲਾਰਿਆਂ ਨੇ ਉਮੀਦ ਜ਼ਾਹਰ ਕੀਤੀ ਕਿ ਜਦੋਂ ਲੋਕ ਬੋਲਣਾ ਸ਼ੁਰੂ ਕਰਨਗੇ ਤਾਂ ਕਾਨੂੰਨ ਘਾੜੇ ਲਾਜ਼ਮੀ ਤੌਰ ’ਤੇ ਮਸਲਾ ਹੱਲ ਕਰਨ ਲਈ ਇਕ ਤੋਂ ਵੱਧ ਨਜ਼ਰੀਏ ਤਹਿਤ ਵਿਚਾਰ ਕਰਨਗੇ। ਉਧਰ ਕੈਲਗਰੀ ਪੁਲਿਸ ਅਤੇ ਐਡਮਿੰਟਨ ਪੁਲਿਸ ਵੱਲੋਂ ਲੰਘੀਆਂ ਗਰਮੀਆਂ ਦੌਰਾਨ ਸਾਊਥ ਏਸ਼ੀਅਨ ਭਾਈਚਾਰੇ ’ਤੇ ਆਧਾਰਤ ਟਾਊਨ ਹਾਲ ਕਰਵਾਏ ਜਾ ਚੁੱਕੇ ਹਨ ਅਤੇ ਬੀਤੇ ਸਤੰਬਰ ਮਹੀਨੇ ਦੌਰਾਨ ਜਾਰੀ ਰਿਪੋਰਟ ਕਹਿੰਦਾ ਹੈ ਕਿ ਐਕਟੌਰਸ਼ਨ ਨਾਲ ਸਬੰਧਤ ਅਪਰਾਧ ਨਵੇਂ ਨਹੀਂ ਪਰ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਨੇ ਹਾਲਾਤ ਗੰਭੀਰ ਬਣਾ ਦਿਤੇ। ਭਾਵੇਂ ਜ਼ਿਆਦਾਤਰ ਵਾਰਦਾਤਾਂ ਉਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਵਾਪਰੀਆਂ ਪਰ ਕੈਲਗਰੀ ਵਿਚ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਮਿਲ ਰਹੀਆਂ ਧਮਕੀਆਂ ਚਿੰਤਾਵਾਂ ਵਿਚ ਵਾਧਾ ਕਰ ਰਹੀਆਂ ਹਨ। ਉਧਰ ਐਲਬਰਟਾ ਦੇ ਨਿਆਂ ਮੰਤਰੀ ਮਿੱਕੀ ਆਮੇਰੀ ਨੇ ਕਿਹਾ ਕਿ ਸੂਬਾ ਸਰਕਾਰ ਨਵੀਂ ਸਾਈਬਰ ਕ੍ਰਾਈਮ ਟਾਸਕ ਫੋਰਸ ਬਣਾ ਰਹੀ ਹੈ।

ਸਰੀ ਅਤੇ ਕੈਲਗਰੀ ਵਿਖੇ ਟਾਊਨ ਹਾਲ ਦੌਰਾਨ ਐਮ.ਪੀ. ਅਤੇ ਵਿਧਾਇਕ ਵੀ ਪੁੱਜੇ

ਟਾਸਕ ਫ਼ੋਰਸ ਵੱਲੋਂ ਸੋਸ਼ਲ ਮੀਡੀਆ ਰਾਹੀਂ ਦਿਤੀਆਂ ਜਾਂਦੀਆਂ ਧਮਕੀਆਂ ਦਾ ਜੜ ਤੱਕ ਪੁੱਜਿਆ ਜਾਵੇਗਾ ਅਤੇ ਸ਼ੱਕੀਆਂ ਦੀ ਸ਼ਨਾਖ਼ਤ ਕਰਦਿਆਂ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਪਿਛਲੇ ਹਫ਼ਤੇ ਬਰੈਂਪਟਨ ਵਿਖੇ ਟਾਊਨ ਹਾਲ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਐਕਟੌਰਸ਼ਨ ਦੇ ਹਥਕੰਡੇ ਵਰਤਦਿਆਂ ਪੂਰੀ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਵੱਖਰੇ ਤੌਰ ’ਤੇ ਮਿਲ ਰਹੀਆਂ ਹਨ। ਇਕ ਪਾਸੇ ਕਾਰੋਬਾਰੀਆਂ ਤੋਂ ਲੱਖਾਂ ਡਾਲਰ ਮੰਗੇ ਜਾ ਰਹੇ ਹਨ ਜਦਕਿ ਦੂਜੇ ਪਾਸੇ ਸਿੱਖ ਕਾਰਕੁੰਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਕੈਲਗਰੀ ਵਾਲੇ ਟਾਊਨ ਹਾਲ ਵਿਚ ਡਬਲਿਊ.ਐਸ.ਓ. ਅਤੇ ਸਿੱਖ ਫੈਡਰੇਸ਼ਨ ਦਾ ਸਾਥ ਗੁਰਦਵਾਰਾ ਦਸਮੇਸ਼ ਕਲਚਰ ਸੈਂਟਰ ਵੱਲੋਂ ਦਿਤਾ ਗਿਆ।

Next Story
ਤਾਜ਼ਾ ਖਬਰਾਂ
Share it