Begin typing your search above and press return to search.

Canada ਵਿਚ ਆਰੰਭ ਹੋਇਆ Sikh ਵਿਰਾਸਤੀ ਮਹੀਨਾ

ਕੈਨੇਡਾ ਵਿਚ ਅੱਜ ਸਿੱਖ ਵਿਰਾਸਤੀ ਮਹੀਨਾ ਆਰੰਭ ਹੋ ਗਿਆ ਹੈ ਅਤੇ ਵੱਖ-ਵੱਖ ਰਾਜਾਂ ਵਿਚ ਵਸਦੇ ਭਾਈਚਾਰੇ ਵੱਲੋਂ ਸਿਲਸਿਲੇਵਾਰ ਸਮਾਗਮ ਉਲੀਕੇ ਗਏ ਹਨ

Canada ਵਿਚ ਆਰੰਭ ਹੋਇਆ Sikh ਵਿਰਾਸਤੀ ਮਹੀਨਾ
X

Upjit SinghBy : Upjit Singh

  |  1 April 2026 6:07 PM IST

  • whatsapp
  • Telegram

ਬਰੈਂਪਟਨ : ਕੈਨੇਡਾ ਵਿਚ ਅੱਜ ਸਿੱਖ ਵਿਰਾਸਤੀ ਮਹੀਨਾ ਆਰੰਭ ਹੋ ਗਿਆ ਹੈ ਅਤੇ ਵੱਖ-ਵੱਖ ਰਾਜਾਂ ਵਿਚ ਵਸਦੇ ਭਾਈਚਾਰੇ ਵੱਲੋਂ ਸਿਲਸਿਲੇਵਾਰ ਸਮਾਗਮ ਉਲੀਕੇ ਗਏ ਹਨ। ਪੀਲ ਆਰਟ ਗੈਲਰੀ, ਮਿਊਜ਼ੀਅਮ ਐਂਡ ਆਰਕਾਈਵਜ਼ ਵੱਲੋਂ ਸਿੱਖ ਹੈਰੀਟੇਜ ਮੰਥ ਫ਼ਾਊਂਡੇਸ਼ਨ ਨਾਲ ਭਾਈਵਾਲੀ ਤਹਿਤ ਬਰੈਂਪਟਨ ਦੇ ਡਾਊਨ ਟਾਊਨ ਵਿਖੇ ‘ਬਾਗੀ ਜਾਂ ਬਾਦਸ਼ਾਹ’ ਸਿਰਲੇਖ ਅਧੀਨ ਨਵੀਂ ਨੁਮਾਇਸ਼ ਲਾਈ ਜਾ ਰਹੀ ਹੈ ਜਿਸ ਰਾਹੀਂ ਸਿੱਖੀ ਦੇ ਇਤਿਹਾਸਕ ਪੜਾਅ ਦਰਸਾਉਣ ਦੇ ਯਤਨ ਕੀਤਾ ਜਾਣਗੇ। ਸਿੱਖ ਭਾਈਚਾਰਾ ਬਾਗੀ ਅਤੇ ਬਾਦਸ਼ਾਹ ਦੋਹਾਂ ਪੜਾਵਾਂ ਵਿਚੋਂ ਲੰਘਿਆ ਅਤੇ ਫ਼ਿਰ ਹਲੀਮੀ ਰਾਜ ਵੱਲ ਕਦਮ ਵਧਾ ਦਿਤੇ। ਉਦਘਾਟਨੀ ਸਮਾਗਮ 5 ਅਪ੍ਰੈਲ ਨੂੰ ਹੋਵੇਗਾ ਅਤੇ ਕੈਨੇਡੀਅਨ ਸਪੋਰਟਸ ਕੁਮੈਂਟੇਟਰ ਹਰਨਾਰਾਇਣ ਸਿੰਘ ਤੋਂ ਇਲਾਵਾ ਆਰਟਿਸਟ ਪਰਮ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ।

ਵੱਖ ਵੱਖ ਰਾਜਾਂ ਵਿਚ ਉਲੀਕੇ ਗਏ ਸਿਲਸਿਲੇਵਾਰ ਸਮਾਗਮ

ਸਮਾਪਤੀ ਸਮਾਗਮ 25 ਅਪ੍ਰੈਲ ਨੂੰ ਹੋਵੇਗਾ ਅਤੇ ਖਾਲਸਾ ਏਡ ਦੇ ਰਵੀ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਧਰ, ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਇਸ ਵਾਰ ਸਿੱਖ ਵਿਰਾਸਤੀ ਮਹੀਨੇ ਦਾ ਥੀਮ ‘ਦਯਾ’ ਰੱਖਿਆ ਗਿਆ ਹੈ। ਸਿੱਖ ਧਰਮ ਵਿਚ ਦਯਾ ਦੀ ਵੱਡੀ ਅਹਿਮੀਅਤ ਹੈ ਅਤੇ ਕਣ-ਕਣ ਵਿਚ ਰੂਹਾਨੀ ਤਾਕਤ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੀ ਹੈ। ਸਿੱਖ ਹੈਰੀਟੇਜ ਬੀ.ਸੀ. ਦੀ ਮੀਡੀਆ ਡਾਇਰੈਕਟਰ ਮੋਹਨਾਮ ਕੌਰ ਸ਼ੇਰਗਿੱਲ ਨੇ ਦੱਸਿਆ ਕਿ ਸਿੱਖ ਵਿਰਾਸਤੀ ਮਹੀਨੇ ਦੇ ਸਮਾਗਮ 28 ਮਾਰਚ ਤੋਂ ਹੀ ਆਰੰਭ ਦਿਤੇ ਗਏ। ਆਰਟ ਸ਼ੋਅ ‘ਦਯਾ ਕਰਹੋ’ 12 ਅਪ੍ਰੈਲ ਨੂੰ ਸਰੀ ਸਿਟੀ ਹਾਲ ਵਿਖੇ ਹੋਵੇਗਾ ਅਤੇ ਕਲਾਕਾਰਾਂ ਦੀ ਦਿਲ ਟੁੰਬਵੀਂ ਪੇਸ਼ਕਾਰੀ ਦਰਸ਼ਕਾਂ ਨੂੰ ਆਪਣੀ ਜ਼ਿੰਦਗੀ ਵਿਚ ਦਯਾ ਦੀ ਅਹਿਮੀਅਤ ਬਾਰੇ ਸੋਚ ਵਿਚਾਰ ਕਰਨ ਵਿਚ ਮਦਦ ਕਰੇਗੀ। 12 ਅਪ੍ਰੈਲ ਨੂੰ ਹੀ ‘ਸਭ ਮੈਅ ਜੋਤ’ ਪੇਸ਼ਕਾਰੀ ਸ਼ਾਮ 6 ਵਜੇ ਤੋਂ 8 ਵਜੇ ਤੱਕ ਹੋਵੇਗੀ। ਇਸ ਤੋਂ ਇਲਾਵਾ ਸਿੱਖ ਹੈਰੀਟੇਜ ਬੀ.ਸੀ. ਵੱਲੋਂ ਪੂਰਾ ਮਹੀਨੇ ਵੱਖ ਵੱਖ ਸਮਾਗਮ ਕਰਵਾਉਣ ਦਾ ਸਿਲਸਿਲਾ ਜਾਰੀ ਰਹੇਗਾ।

ਦੁਨੀਆਂ ਨੂੰ ਸਿੱਖ ਵਿਰਸੇ ਬਾਰੇ ਜਾਣੂ ਕਰਵਾਉਣ ਦਾ ਬਿਹਤਰੀਨ ਮੌਕਾ

ਦੱਸ ਦੇਈਏ ਕਿ ਸਿੱਖ ਹੈਰੀਟੇਬ ਬੀ.ਸੀ. ਵੱਲੋਂ 12ਵੀਂ ਦੇ ਸਿੱਖ ਵਿਦਿਆਰਥੀਆ ਨੂੰ 1500-1500 ਡਾਲਰ ਦੇ ਪੰਜ ਵਜ਼ੀਫ਼ੇ ਦਿਤੇ ਜਾਂਦੇ ਹਨ ਜਿਨ੍ਹਾਂ ਵਿਚ ਭਾਈ ਮਰਦਾਨਾ ਜਹੀ ਆਰਟਸ ਸਕੌਲਰਸ਼ਿਪ, ਬੀਬੀ ਹਰਨਾਮ ਕੌਰ ਜੀ ਲੀਡਰਸ਼ਿਪ ਸਕੌਲਰਸ਼ਿਪ, ਮਾਤਾ ਭਾਗ ਕੌਰ ਜੀ ਐਥਲੈਟਿਕਸ ਸਕੌਲਰਸ਼ਿਪ, ਮਾਤਾ ਖੀਵੀ ਜੀ ਕਮਿਊਨਿਟੀ ਸਰਵਿਸ ਸਕੌਲਰਸ਼ਿਪ ਅਤੇ ਸੰਤ ਤੇਜਾ ਸਿੰਘ ਜੀ ਅਕੈਡਮਿਕ ਅਚੀਵਮੈਂਟ ਸਕੌਲਰਸ਼ਿਪ ਸ਼ਾਮਲ ਹਨ। ਦੱਸ ਦੇਈਏ ਕਿ ਭਾਰਤ ਤੋਂ ਬਾਅਦ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਕੈਨੇਡਾ ਵਿਚ ਹੈ ਅਤੇ ਮੁਲਕ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਸਿੱਖ ਭਾਈਚਾਰੇ ਵੱਲੋਂ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਸਿੱਖ ਵਿਰਾਸਤੀ ਮਹੀਨੇ ਦੌਰਾਨ ਵੱਖ ਵੱਖ ਸ਼ਹਿਰਾਂ ਦੇ ਸਿਟੀ ਹਾਲ ਦੇ ਬਾਹਰ ਖ਼ਾਲਸਾਈ ਝੰਡੇ ਝੁਲਾਉਣ ਦੀ ਰਸਮ ਵੀ ਅਦਾ ਕੀਤੀ ਜਾਵੇਗੀ ਅਤੇ ਸਿੱਖ ਇਤਿਹਾਸ, ਸਭਿਆਚਾਰ ਅਤੇ ਰਵਾਇਤਾਂ ਤੋਂ ਦੁਨੀਆਂ ਨੂੰ ਜਾਣੂ ਕਰਵਾਉਣ ਦਾ ਇਹ ਬਿਹਤਰੀਨ ਮੌਕਾ ਹੈ।

Next Story
ਤਾਜ਼ਾ ਖਬਰਾਂ
Share it