Begin typing your search above and press return to search.

ਕੈਨੇਡਾ ’ਚ ਭਾਰਤੀ ਕਾਰੋਬਾਰੀਆਂ ’ਤੇ ਗੋਲੀਬਾਰੀ ਦੇ ਮਾਮਲੇ 3 ਗੁਣਾ ਵਧੇ

ਕੈਨੇਡਾ ਵਿਚ ਗੋਲੀਆਂ ਦਾ ਨਿਸ਼ਾਨਾ ਬਣ ਰਹੇ ਭਾਰਤੀ ਪਰਵਾਰਾਂ ਦੀ ਗਿਣਤੀ ਪਿਛਲੇ 2 ਮਹੀਨੇ ਵਿਚ ਤਿੰਨ ਗੁਣਾ ਵਧ ਚੁੱਕੀ ਹੈ ਅਤੇ ਜਾਨ-ਮਾਲ ਦੀ ਰਾਖੀ ਲਈ ਨਿਜੀ ਸੁਰੱਖਿਆ ਗਾਰਡ ਰੱਖਣ ਲਈ ਮਜਬੂਰ ਹਨ।

ਕੈਨੇਡਾ ’ਚ ਭਾਰਤੀ ਕਾਰੋਬਾਰੀਆਂ ’ਤੇ ਗੋਲੀਬਾਰੀ ਦੇ ਮਾਮਲੇ 3 ਗੁਣਾ ਵਧੇ
X

Upjit SinghBy : Upjit Singh

  |  30 July 2025 6:09 PM IST

  • whatsapp
  • Telegram

ਸਰੀ : ਕੈਨੇਡਾ ਵਿਚ ਗੋਲੀਆਂ ਦਾ ਨਿਸ਼ਾਨਾ ਬਣ ਰਹੇ ਭਾਰਤੀ ਪਰਵਾਰਾਂ ਦੀ ਗਿਣਤੀ ਪਿਛਲੇ 2 ਮਹੀਨੇ ਵਿਚ ਤਿੰਨ ਗੁਣਾ ਵਧ ਚੁੱਕੀ ਹੈ ਅਤੇ ਜਾਨ-ਮਾਲ ਦੀ ਰਾਖੀ ਲਈ ਨਿਜੀ ਸੁਰੱਖਿਆ ਗਾਰਡ ਰੱਖਣ ਲਈ ਮਜਬੂਰ ਹਨ। ਸਰੀ ਪੁਲਿਸ ਜੂਨ ਦੇ ਪਹਿਲੇ ਹਫ਼ਤੇ ਤੱਕ ਜਬਰੀ ਵਸੂਲੀ ਦੇ 10 ਮਾਮਲਿਆਂ ਦੀ ਪੜਤਾਲ ਕਰ ਰਹੀ ਸੀ ਪਰ ਹੁਣ ਇਹ ਅੰਕੜਾ 26 ਹੋ ਚੁੱਕਾ ਹੈ। ਉਧਰ ਐਡਮਿੰਟਨ ਵਿਖੇ ਜਬਰੀ ਵਸੂਲੀ ਦੇ ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਭਾਈਚਾਰੇ ਨੇ ਇਕ ਵੱਡਾ ਇਕੱਠ ਕੀਤਾ ਜਿਸ ਦੌਰਾਨ ਉਹ ਲੋਕ ਵੀ ਸ਼ਾਮਲ ਹੋਏ ਜਿਨ੍ਹਾਂ ਨੂੰ ਕਦੇ ਕੋਈ ਐਕਸਟੌਰਸ਼ਨ ਕਾਲ ਨਹੀਂ ਆਈ। ਟਾਊਨ ਹਾਲ ਵਿਚ ਸ਼ਾਮਲ ਸਨੀ ਜੌਹਲ ਨੇ ਦੱਸਿਆ ਕਿ ਉਸ ਦੇ ਘਰ ਦੇ ਬਿਲਕੁਲ ਨੇੜੇ ਹਿੰਸਕ ਵਾਰਦਾਤਾਂ ਹੋ ਰਹੀਆਂ ਹਨ ਅਤੇ ਐਡਮਿੰਟਨ ਸ਼ਹਿਰ ਵਿਚ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ।

ਐਡਮਿੰਟਨ ਵਿਖੇ ਇਕੱਠ ਵਿਚ ਸ਼ਾਮਲ ਹੋਏ ਭਾਈਚਾਰੇ ਦੇ ਲੋਕ

ਇਸੇ ਦੌਰਾਨ ਜਸਪ੍ਰੀਤ ਕਾਕੜਾ ਨੇ ਕਿਹਾ ਕਿ ਕਮਿਊਨਿਟੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਜਿਸ ਦੇ ਮੱਦੇਨਜ਼ਰ ਪੁਲਿਸ ਨੂੰ ਸਾਊਥ ਏਸ਼ੀਅਨ ਭਾਈਚਾਰੇ ਦਾ ਵਿਸ਼ਵਾਸ ਜਿੱਤਣ ਲਈ ਪੜਤਾਲ ਦੀ ਪ੍ਰਕਿਰਿਆ ਤੋਂ ਕਿਤੇ ਅੱਗੇ ਹੋ ਕੇ ਕੰਮ ਕਰਨਾ ਹੋਵੇਗਾ। ਸਾਊਥਵੁੱਡ ਕਮਿਊਨਿਟੀ ਲੀਗ ਵਿਖੇ ਹੋਏ ਟਾਊਨ ਹਾਲ ਦੌਰਾਨ ਪੁਲਿਸ ਨੇ ਕਿਹਾ ਕਿ ਧਮਕੀਆਂ, ਅਗਜ਼ਨੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨਾਲ ਸਬੰਧਤ ਪ੍ਰੌਜੈਕਟ ਗੈਸਲਾਈਟ ਤੋਂ ਮਿਲੇ ਸਬਕ, ਨਵੇਂ ਸਿਰੇ ਤੋਂ ਵਿੱਢੀ ਪੜਤਾਲ ਵਿਚ ਵਰਤੇ ਜਾ ਰਹੇ ਹਨ। ਐਡਮਿੰਟਨ ਦੇ ਅੰਤਰਮ ਪੁਲਿਸ ਮੁਖੀ ਵੌਰਨ ਡ੍ਰਾਈਸ਼ੈਲ ਨੇ ਦੱਸਿਆ ਕਿ ਨਵੀਂ ਅਤੇ ਪੁਰਾਣੀ ਪੜਤਾਲ ਕਈ ਪਹਿਲੂਆਂ ਤੋਂ ਬਿਲਕੁਲ ਵੱਖਰੀ ਪਰ ਕਈ ਪਹਿਲੂਆਂ ਤੋਂ ਬਿਲਕੁਲ ਇਕੋ ਜਿਹੀ ਹੈ। ਪੁਲਿਸ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਨੂੰ ਨੌਜਵਾਨਾਂ ਦੀਆਂ ਸ਼ੱਕੀ ਸਰਗਰਮੀਆਂ ਤੋਂ ਸੁਚੇਤ ਰਹਿਣ ਵਾਸਤੇ ਆਖਿਆ ਗਿਆ ਹੈ ਕਿਉਂਕਿ ਪ੍ਰੌਜੈਕਟ ਗੈਸਲਾਈਟ ਦੀ ਪੜਤਾਲ ਦੌਰਾਨ ਸਾਫ਼ ਤੌਰ ’ਤੇ ਉਭਰ ਕੇ ਸਾਹਮਣੇ ਆਇਆ ਕਿ ਜਬਰੀ ਵਸੂਲੀ ਕਰਨ ਵਾਲੇ ਪਰਦੇ ਪਿੱਛੇ ਰਹਿ ਕੇ ਕੰਮ ਕਰਦੇ ਹਨ ਜਦਕਿ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਵਾਰਦਾਤਾਂ ਕਰਵਾਈਆਂ ਜਾਂਦੀਆਂ ਹਨ। ਸੁਪਰਡੈਂਟ ਰਵਿੰਦਰ ਗਿੱਲ ਦਾ ਕਹਿਣਾ ਸੀ ਕਿ ਸਮਾਜ ਵਿਚ ਕਈ ਨੌਜਵਾਨ ਖੁਦ ਨੂੰ ਨਿਖੜਿਆ ਮਹਿਸੂਸ ਕਰਦੇ ਹਨ ਅਤੇ ਗੈਰਸਮਾਜਿਕ ਅਨਸਰ ਆਪਣਾ ਮਕਸਦ ਪੂਰਾ ਕਰਨ ਲਈ ਅਜਿਹੇ ਨੌਜਵਾਨਾਂ ਦਾ ਫਾਇਦਾ ਉਠਾਉਣ ਤੋਂ ਪਿੱਛੇ ਨਹੀਂ ਹਟਦੇ। ਸ਼ਹਿਰ ਵਿਚ ਵਸਦੇ ਹਰ ਪਰਵਾਰ ਨੂੰ ਆਪਣੇ ਬੱਚਿਆਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਕਿਤੇ ਅਚਾਨਕ ਉਸ ਦੀਆਂ ਜੇਬਾਂ ਵਿਚ ਨਕਦ ਰਕਮ ਵਧਣੀ ਸ਼ੁਰੂ ਤਾਂ ਨਹੀਂ ਹੋ ਗਈ ਅਤੇ ਉਹ ਆਪਣਾ ਜ਼ਿਆਦਾਤਰ ਸਮਾਂ ਕਿਸ ਨਾਲ ਗੁਜ਼ਾਰ ਰਿਹਾ ਹੈ।

ਪੀੜਤ ਪਰਵਾਰਾਂ ਦੇ ਗੁਆਂਢੀਆਂ ਵਿਚ ਵੀ ਫੈਲਿਆ ਸਹਿਮ

ਦੂਜੇ ਪਾਸੇ ਸਰੀ ਪੁਲਿਸ ਦਾ ਕਹਿਣਾ ਸੀ ਕਿ ਕੁਝ ਪੁਰਾਣੇ ਮਾਮਲਿਆਂ ਦੀ ਸ਼ਿਕਾਇਤ ਹਾਲ ਹੀ ਵਿਚ ਦਰਜ ਕਰਵਾਈ ਗਈ ਜਿਸ ਮਗਰੋਂ ਪੜਤਾਲ ਅਧੀਨ ਮਾਮਲਿਆਂ ਦੀ ਗਿਣਤੀ ਵਧੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਸ਼ਹਿਰ ਵਾਸੀਆਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਗੈਰਸਮਾਜੀ ਅਨਸਰਾਂ ਵਿਰੁੱਧ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਸਰੀ ਵਿਖੇ ਉਨ੍ਹਾਂ ਭਾਰਤੀ ਪਰਵਾਰਾਂ ਵਿਚ ਵੀ ਸਹਿਮ ਦਾ ਮਾਹੌਲ ਹੈ ਜੋ ਮੋਟੀਆਂ ਰਕਮਾਂ ਮੰਗਣ ਵਾਲਿਆਂ ਦੇ ਨਿਸ਼ਾਨੇ ’ਤੇ ਨਹੀਂ ਪਰ ਗੋਲੀਬਾਰੀ ਦਾ ਸ਼ਿਕਾਰ ਬਣ ਰਹੇ ਘਰਾਂ ਦੇ ਆਂਢ-ਗੁਆਂਢ ਵਿਚ ਰਹਿੰਦੇ ਹਨ। ਜੂਨ ਵਿਚ ਐਬਸਫੋਰਡ ਦੇ ਇਕ ਕਾਰੋਬਾਰੀ ਦਾ ਸਰੀ ਵਿਖੇ ਕਤਲ ਕਰ ਦਿਤਾ ਗਿਆ ਜਿਸ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਸੀ।

Next Story
ਤਾਜ਼ਾ ਖਬਰਾਂ
Share it