Begin typing your search above and press return to search.

ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਹੈਰਾਨਕੁੰਨ ਤੱਥ ਆਏ ਸਾਹਮਣੇ

ਹਰਦੀਪ ਸਿੰਘ ਨਿੱਜਰ ਕਤਲਕਾਂਡ ਅਤੇ ਅਮਰੀਕਾ ਵਿਚ ਘੱਟੋ ਘੱਟ ਤਿੰਨ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਨਿਖਿਲ ਗੁਪਤਾ ਬਾਰੇ ਨਵੇਂ ਤੱਥ ਉਭਰ ਕੇ ਸਾਹਮਣੇ ਆਏ ਹਨ।

ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਹੈਰਾਨਕੁੰਨ ਤੱਥ ਆਏ ਸਾਹਮਣੇ
X

Upjit SinghBy : Upjit Singh

  |  7 July 2025 5:30 PM IST

  • whatsapp
  • Telegram

ਨਿਊ ਯਾਰਕ : ਹਰਦੀਪ ਸਿੰਘ ਨਿੱਜਰ ਕਤਲਕਾਂਡ ਅਤੇ ਅਮਰੀਕਾ ਵਿਚ ਘੱਟੋ ਘੱਟ ਤਿੰਨ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਨਿਖਿਲ ਗੁਪਤਾ ਬਾਰੇ ਨਵੇਂ ਤੱਥ ਉਭਰ ਕੇ ਸਾਹਮਣੇ ਆਏ ਹਨ। ਜੀ ਹਾਂ, ਨਿਊ ਯਾਰਕ ਦੀ ਅਦਾਲਤ ਵਿਚ ਦਾਇਰ ਤਾਜ਼ਾ ਦਸਤਾਵੇਜ਼ਾਂ ਦੇ ਆਧਾਰ ’ਤੇ ‘ਨੈਸ਼ਨਲ ਪੋਸਟ’ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ 53 ਸਾਲ ਦੇ ਨਿਖਿਲ ਗੁਪਤਾ ਦਾ ਇਕ ਬੇਟਾ ਪਾਕਿਸਤਾਨ ਵਿਚ ਰਹਿੰਦਾ ਹੈ ਅਤੇ ਨਿਖਿਲ ਗੁਪਤਾ ਕੋਲ ਪਾਕਿਸਤਾਨੀ ਪਾਸਪੋਰਟ ਵੀ ਮੌਜੂਦ ਰਿਹਾ। ਅਦਾਲਤੀ ਦਸਤਾਵੇਜ਼ ਕਹਿੰਦੇ ਹਨ ਕਿ ਨਿਖਿਲ ਗੁਪਤਾ ਨੂੰ ਚੈਕ ਰਿਪਬਲਿਕ ਵਿਚ ਗ੍ਰਿਫ਼ਤਾਰ ਕਰਵਾਉਣ ਪੁੱਜੇ ਅਮਰੀਕਾ ਦੇ ਦੋ ਅਫ਼ਸਰਾਂ ਕੋਲ ਮੁਕੰਮਲ ਜਾਣਕਾਰੀ ਮੌਜੂਦ ਸੀ ਕਿ ਨਿਖਿਲ ਗੁਪਤਾ ਦੀ ਫਲਾਈਟ ਕਿਸੇ ਵੇਲੇ ਪਰਾਗ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਲੈਂਡ ਕਰੇਗੀ। ਇਹ ਜਾਣਕਾਰੀ ਚੈਕ ਰਿਪਬਲਿਕ ਦੇ ਅਫ਼ਸਰਾਂ ਨੂੰ ਦਿਤੀ ਗਈ ਅਤੇ ਕੁਝ ਦੇਰ ਬਾਅਦ ਨਿਖਿਲ ਗੁਪਤਾ ਨੂੰ ਹਥਕੜੀਆਂ ਲੱਗ ਗਈਆਂ। ਗੁਪਤਾ ਦੀ ਗ੍ਰਿਫ਼ਤਾਰੀ 30 ਜੂਨ 2023 ਨੂੰ ਸ਼ਾਮ ਤਕਰੀਬਨ 6.30 ਵਜੇ ਹੋਈ ਅਤੇ ਉਸ ਨੂੰ ਜੇਲ ਲਿਜਾਏ ਜਾਣ ਦੌਰਾਨ ਦੋਵੇਂ ਅਮਰੀਕੀ ਅਫ਼ਸਰ ਵੈਨ ਵਿਚ ਮੌਜੂਦ ਸਨ। ਤਕਰੀਬਨ 15 ਮਿੰਟ ਦੇ ਸਫ਼ਰ ਬਾਰੇ ਦੋਹਾਂ ਅਫ਼ਸਰਾਂ ਨੇ ਲਿਖਿਆ ਹੈ ਕਿ ਮੁਢਲੇ ਤੌਰ ’ਤੇ ਨਿਖਿਲ ਗੁਪਤਾ ਨੇ ਪੜਤਾਲ ਵਿਚ ਸਹਿਯੋਗ ਕਰਨ ਦੀ ਗੱਲ ਆਖੀ ਅਤੇ ਖੁਦ ਹੀ ਕਹਿਣ ਲੱਗਾ ਕਿ ਉਸ ਨੂੰ ਅਮਰੀਕਾ ਲੈ ਚੱਲੋ ਪਰ ਬਾਅਦ ਵਿਚ ਹਾਲਾਤ ਪੂਰੀ ਤਰ੍ਹਾਂ ਬਦਲ ਗਏ। ਇਸੇ ਦੌਰਾਨ ਗੁਪਤਾ ਨੂੰ ਇਕ ਫੋਨ ਆਇਆ ਜੋ ‘ਅਮਾਨਤ’ ਨਾਂ ਦੇ ਸ਼ਖਸ ਵੱਲੋਂ ਕੀਤਾ ਗਿਆ ਸੀ।

ਨਿਊ ਯਾਰਕ ਦੀ ਅਦਾਲਤ ਵਿਚ ਨਿਖਿਲ ਗੁਪਤਾ ਵਿਰੁੱਧ ਨਵੇਂ ਦਸਤਾਵੇਜ਼ ਦਾਖਲ

ਨਿਖਿਲ ਗੁਪਤਾ ਨੂੰ ਜਦੋਂ ਅਮਾਨਤ ਦੀ ਪਛਾਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਨਵੀਂ ਦਿੱਲੀ ਵਿਖੇ ਹੋਈ ਮੁਲਾਕਾਤ ਦੌਰਾਨ ਅਮਾਨਤ ਨੇ ਨਕਾਬ ਪਾਇਆ ਹੋਇਆ ਸੀ। ਦੱਸ ਦੇਈਏ ਕਿ ਅਮਾਨਤ ਨੇ ਹੀ ਨਿਖਿਲ ਗੁਪਤਾ ਨਿਊ ਯਾਰਕ ਵਿਚ ਕਿਸੇ ਦਾ ਕਤਲ ਕਰਵਾਉਣ ਦੀ ਕਥਿਤ ਜ਼ਿੰਮੇਵਾਰੀ ਦਿਤੀ ਸੀ। ਨਿਖਿਲ ਗੁਪਤਾ ਨੇ ਦੋਹਾਂ ਏਜੰਟਾਂ ਨੂੰ ਇਹ ਵੀ ਦੱਸਿਆ ਕਿ ਉਹ 2021 ਵਿਚ ਉਹ ਉਜ਼ਬੇਕਿਸਤਾਨ ਤੋਂ ਭਾਰਤ ਪਰਤਿਆ ਤਾਂ ਲੁੱਟ ਦੇ ਇਕ ਮਾਮਲੇ ਵਿਚ ਅਦਾਲਤ ਦਾ ਸੰਮਨ ਆ ਗਿਆ। ਗੁਪਤਾ ਨੇ ਇਸ ਮਾਮਲੇ ਵਿਚੋਂ ਆਪਣਾ ਨਾਂ ਕਢਵਾਉਣ ਲਈ ਦੋਸਤਾਂ ਨਾਲ ਸੰਪਰਕ ਕੀਤਾ ਤਾਂ ਅਮਾਨਤ ਨੇ ਉਸ ਦਾ ਨਾਂ ਐਫ਼.ਆਈ.ਆਰ. ਵਿਚੋਂ ਕਢਵਾਉਣ ਦੀ ਪੇਸ਼ਕਸ਼ ਕੀਤੀ। ਗੁਪਤਾ ਨੇ ਅਮਰੀਕੀ ਏਜੰਟਾਂ ਨੂੰ ਦੱਸਿਆ ਕਿ ਉਹ ਅਮਾਨਤ ਬਾਰੇ ਜ਼ਿਆਦਾ ਨਹੀਂ ਜਾਣਦਾ ਅਤੇ ਸੰਪਰਕ ਦੇ ਨਾਂ ’ਤੇ ਸਿਰਫ਼ ਇਕ ਫੋਨ ਨੰਬਰ ਮੌਜੂਦ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਨਿਖਿਲ ਗੁਪਤਾ ਦੀ ਗ੍ਰਿਫ਼ਤਾਰੀ ਵੇਲੇ ਚੈਕ ਰਿਪਬਲਿਕ ਪੁੱਜੇ ਅਮਰੀਕਾ ਦੇ ਅਫ਼ਸਰਾਂ ਵਿਚੋਂ ਇਕ ਡ੍ਰਗ ਐਨਫੋਰਸਮੈਂਟ ਨਾਲ ਸਬੰਧਤ ਸੀ ਜਦਕਿ ਦੂਜਾ ਨਿਊ ਯਾਰਕ ਸ਼ਹਿਰ ਦੀ ਪੁਲਿਸ ਦਾ ਡਿਟੈਕਟਿਵ ਸੀ। ਇਥੇ ਦਸਣਾ ਬਣਦਾ ਹੈ ਕਿ ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਦਾਲਤ ਵੱਲੋਂ 13 ਜੂਨ 2023 ਨੂੰ ਨਿਖਿਲ ਗੁਪਤਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਅਤੇ 18 ਜੂਨ ਨੂੰ ਕੈਨੇਡਾ ਦੇ ਗੁਰਦਵਾਰਾ ਸਾਹਿਬ ਵਿਚ ਹਰਦੀਪ ਸਿੰਘ ਨਿੱਜਰ ਦਾ ਕਤਲ ਕਰ ਦਿਤਾ ਗਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਗੁਪਤਾ ਨੇ ਇਕ ਅੰਡਰ ਕਵਰ ਏਜੰਟ ਕੋਲ ਮੰਨਿਆ ਸੀ ਕਿ ਕਿਸੇ ਦਾ ਕਤਲ ਕਰਵਾਉਣ ਲਈ ਉਹ ਇਕ ਲੱਖ ਡਾਲਰ ਦੀ ਰਕਮ ਅਦਾ ਕਰ ਸਕਦੀ ਹੈ।

ਨਿਖਿਲ ਗੁਪਤਾ ਦਾ ਇਕ ਬੇਟਾ ਪਾਕਿਸਤਾਨ ਵਿਚ ਹੋਣ ਦਾ ਖੁਲਾਸਾ

ਨਿਖਿਲ ਗੁਪਤਾ ਨੇ ਕਥਿਤ ਤੌਰ ’ਤੇ ਇਹ ਵੀ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਵਿਚ ਚਾਰ ਜਣੇ ਉਸ ਦੀ ਹਿਟ ਲਿਸਟ ਵਿਚ ਹਨ। ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਨਿਖਿਲ ਗੁਪਤਾ ਨੇ ਕਥਿਤ ਤੌਰ ’ਤੇ ਇਕ ਵੀਡੀਓ ਕਲਿੱਪ ਅੰਡਰ ਕਵਰ ਏਜੰਟ ਨੂੰ ਭੇਜੀ। ਸਰਕਾਰੀ ਵਕੀਲਾਂ ਨੇ ਅਦਾਲਤ ਵਿਚ ਦੋਸ਼ ਲਾਇਆ ਹੈ ਕਿ ਨਿੱਜਰ ਕਤਲਕਾਂਡ ਤੋਂ ਬਾਅਦ ਅਮਰੀਕਾ ਵਿਚ ਗੁਰਪਤਵੰਤ ਪੰਨੂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਅਤੇ ਫਿਰ ਕੈਨੇਡਾ-ਅਮਰੀਕਾ ਵਿਚ ਕਈ ਹੋਰ ਸਿੱਖ ਨਿਸ਼ਾਨੇ ’ਤੇ ਆਉਂਦੇ। ਚੇਤੇ ਰਹੇ ਕਿ ਅਮਰੀਕਾ ਸਰਕਾਰ ਵੱਲੋਂ ਚੈਕ ਰਿਪਬਲਿਕ ਸਰਕਾਰ ਨੂੰ ਭੇਜੇ ਪੱਤਰ ਵਿਚ ਇਸ ਗੱਲ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਨਿਖਿਲ ਗੁਪਤਾ ਜਾਂ ਇਸ ਦੇ ਸਾਥੀ ਕਤਲਕਾਂਡ ਵਿਚ ਸ਼ਾਮਲ ਹੋ ਸਕਦੇ ਹਨ।

Next Story
ਤਾਜ਼ਾ ਖਬਰਾਂ
Share it