ਰੋਪੜ-ਮੋਹਾਲੀ ਦੇ ਪੰਜਾਬੀਆਂ ਨੇ ਟੋਰਾਂਟੋ 'ਚ ਇੰਝ ਮਨਾਈ ਪਿਕਨਿਕ..!
By : Sandeep Kaur
ਰੋਪੜ-ਮੋਹਾਲੀ ਦੇ ਪੰਜਾਬੀਆਂ ਨੇ ਟੋਰਾਂਟੋ 'ਚ ਇੰਝ ਮਨਾਈ ਪਿਕਨਿਕ..!ਰੋਪੜ-ਮੋਹਾਲੀ ਦੇ ਪੰਜਾਬੀਆਂ ਨੇ ਟੋਰਾਂਟੋ 'ਚ ਇੰਝ ਮਨਾਈ ਪਿਕਨਿਕ..!ਬਰੈਂਪਟਨ (ਗੁਰਜੀਤ ਕੌਰ)- ਕੈਨੇਡਾ 'ਚ ਆ ਕੇ ਵਸੇ ਪੰਜਾਬੀਆਂ 'ਚੋਂ ਵੱਡੀ ਗਿਣਤੀ 'ਚ ਲੋਕ ਰੋਪੜ, ਮੋਹਾਲੀ ਅਤੇ ਚੰਡੀਗੜ੍ਹ ਨਾਲ ਸਬੰਧ ਰੱਖਦੇ ਹਨ। ਇਸੇ ਕਾਰਨ ਪਿਛਲੇ 22 ਸਾਲਾਂ ਤੋਂ ਬਰੈਂਪਟਨ 'ਚ ਪਿਕਨਿਕ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ 'ਚ ਰੋਪੜ, ਮੋਹਾਲੀ ਅਤੇ ਚੰਡੀਗੜ੍ਹ ਨਾਲ ਸਬੰਧਿਤ ਲੋਕ ਪਹੁੰਚਦੇ ਹਨ। ਸਾਲ 2024 ਦੀ 20 ਜੁਲਾਈ ਨੂੰ ਹਾਲਟਨ ਹਿੱਲਸ ਦੀ ਟੇਰਾ ਕੋਟਾ ਪਾਰਕ 'ਚ ਸਲਾਨਾ ਪਿਕਨਿਕ ਕਰਵਾਈ ਗਈ। ਇਸ ਪਿਕਨਿਕ 'ਚ ਵੱਡੀ ਗਿਣਤੀ 'ਚ ਲੋਕ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ। ਪਿਕਨਿਕ 'ਚ ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ ਅਤੇ ਮਿਸਟਰ ਸਿੰਘਸ ਪੀਜ਼ਾ ਵੱਲੋਂ ਫ੍ਰੀ ਪੀਜ਼ਾ ਦਿੱਤਾ ਗਿਆ। ਇਸ ਦੌਰਾਨ ਬਜ਼ੁਰਗਾਂ ਵੱਲੋਂ ਖੂਬ ਰੌਣਕਾਂ ਲਗਾਈਆਂ ਗਈਆਂ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਵੀ ਕਈ ਤਰ੍ਹਾਂ ਦੀਆਂ ਖੇਡਾਂ ਖਿਡਾਈਆਂ ਗਈਆਂ। ਪਿਕਨਿਕ 'ਚ ਪਹੁੰਚੀਆਂ ਬੀਬੀਆਂ ਵੱਲੋਂ ਖੁਦ ਗੀਤ ਗਾਏ ਗਏ ਅਤੇ ਬੋਲੀਆਂ ਪਾ ਕੇ ਗਿੱਧਾ ਪਾਇਆ ਗਿਆ। ਬੱਚਿਆਂ ਲਈ ਮੈਦਾਨ 'ਚ ਵਾਲੀਬਾਲ ਨੈੱਟ ਵੀ ਲਗਾਈ ਗਈ ਸੀ। ਅਖੀਰ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਜੇਤੂਆਂ ਨੂੰ ਐਵਾਰਡ ਦੇ ਕੇ ਸਨਮਾਨਿਤ ਵੀ ਕੀਤਾ ਗਿਆ।