Begin typing your search above and press return to search.

‘ਬੀ.ਸੀ. ਵਿਚ ਰੀਨਾ ਵਿਰਕ ਦੀ ਕਾਤਲ ਮੁੜ ਹੋਈ ਗ੍ਰਿਫ਼ਤਾਰ’

ਬੀ.ਸੀ. ਵਿਚ ਰੀਨਾ ਵਿਰਕ ਦੀ ਕਾਤਲ ਕੈਲੀ ਐਲਰਡ ਨੂੰ ਮੁੜ ਗ੍ਰਿਫ਼ਤਾਰ ਕਰਦਿਆਂ ਪੈਰੋਲ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਾਏ ਗਏ ਹਨ।

‘ਬੀ.ਸੀ. ਵਿਚ ਰੀਨਾ ਵਿਰਕ ਦੀ ਕਾਤਲ ਮੁੜ ਹੋਈ ਗ੍ਰਿਫ਼ਤਾਰ’
X

Upjit SinghBy : Upjit Singh

  |  31 Jan 2025 6:39 PM IST

  • whatsapp
  • Telegram

ਸਰੀ : ਬੀ.ਸੀ. ਵਿਚ ਰੀਨਾ ਵਿਰਕ ਦੀ ਕਾਤਲ ਕੈਲੀ ਐਲਰਡ ਨੂੰ ਮੁੜ ਗ੍ਰਿਫ਼ਤਾਰ ਕਰਦਿਆਂ ਪੈਰੋਲ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਾਏ ਗਏ ਹਨ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਕੈਲੀ ਐਲਰਡ ਜਿਸ ਨੇ ਆਪਣਾ ਨਾਂ ਬਦਲ ਕੇ ਕੈਰੀ ਸਿਮ ਰੱਖ ਲਿਆ, ਨੂੰ ਸਰੀ ਦੇ ਦੱਖਣੀ ਇਲਾਕੇ ਵਿਚ ਮੌਜੂਦ ਹਾਫ਼ਵੇਅ ਹਾਊਸ ਤੋਂ ਕਾਬੂ ਕੀਤਾ ਗਿਆ। 1997 ਵਿਚ ਵਾਪਰੇ ਰੀਨਾ ਵਿਰਕ ਕਤਲਕਾਂਡ ਲਈ ਕੈਲੀ ਐਲਰਡ ਉਰਫ਼ ਕੈਰੀ ਸਿਮ ਨੂੰ ਦੂਜੇ ਦਰਜੇ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਪਹਿਲੀ ਵਾਰ 2017 ਵਿਚ ਦਿਨ ਵੇਲੇ ਦੀ ਪੈਰੋਲ ਮਿਲੀ ਅਤੇ ਇਸ ਮਗਰੋਂ ਸਿਲਸਿਲਾ ਲਗਾਤਾਰ ਵਧਦਾ ਚਲਾ ਗਿਆ।

ਪੈਰੋਲ ਸ਼ਰਤਾਂ ਦੀ ਉਲੰਘਣਾ ਕਰਨ ਦੇ ਲੱਗੇ ਦੋਸ਼

ਅਕਤੂਬਰ 2024 ਵਿਚ ਪੈਰੋਲ ਦਾ ਸਮਾਂ ਛੇ ਮਹੀਨੇ ਵਾਸਤੇ ਵਧਾਇਆ ਗਿਆ ਪਰ ਕਈ ਸ਼ਰਤਾਂ ਵੀ ਲਾਗੂ ਰਹੀਆਂ। ਸ਼ਰਾਬ ਪੀਣ ਜਾਂ ਕੋਈ ਵੀ ਹੋਰ ਨਸ਼ਾ ਕਰਨ ਦੀ ਮਨਾਹੀ ਲਾਗੂ ਸੀ ਜਦਕਿ ਕਿਸੇ ਸ਼ਖਸ ਨਾਲ ਸਬੰਧ ਹੋਣ ਦੀ ਸੂਰਤ ਵਿਚ ਇਸ ਦੀ ਜਾਣਕਾਰੀ ਲਾਜ਼ਮੀ ਤੌਰ ’ਤੇ ਦੇਣ ਦਾ ਪਾਬੰਦ ਕੀਤਾ ਗਿਆ। ਇਸ ਦੇ ਨਾਲ ਹੀ ਪੀੜਤ ਪਰਵਾਰ ਨਾਲ ਕਿਸੇ ਕਿਸਮ ਦਾ ਸੰਪਰਕ ਨਾ ਕਰਨ ਦੀ ਤਾਕੀਦ ਵੀ ਕੀਤੀ ਗਈ ਪਰ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਕਿ ਕੈਲੀ ਐਲਰਡ ਵੱਲੋਂ ਕਿਹੜੀ ਸ਼ਰਤ ਦੀ ਉਲੰਘਣਾ ਕੀਤੀ ਗਈ। ਉਧਰ ਕੁਰੈਕਸ਼ਨਲ ਸਰਵਿਸ ਕੈਨੇਡਾ ਨੇ ਮਾਮਲੇ ਨਾਲ ਸਬੰਧਤ ਵਿਸਤਾਰਤ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਦੋਸ਼ੀ ਦੀ ਸਹਿਮਤੀ ਤੋਂ ਬਗੈਰ ਉਸ ਦੀ ਨਿਜੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਸਕਦੀ। ਚੇਤੇ ਰਹੇ ਕਿ ਰਹੇ ਕਿ ਕੈਲੀ ਐਲਰਡ ਨੇ 14 ਸਾਲ ਦੀ ਰੀਨਾ ਵਿਰਕ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਇਸ ਮਗਰੋਂ ਪਾਣੀ ਵਿਚ ਡੋਬ ਕੇ ਕਤਲ ਕਰ ਦਿਤਾ।

Next Story
ਤਾਜ਼ਾ ਖਬਰਾਂ
Share it