Begin typing your search above and press return to search.

Rangīlo Rajasthan : Brampton ਵਿੱਚ ਧੂਮਧਾਮ ਨਾਲ ਮਨਾਇਆ ਗਿਆ ‘ਰੰਗੀਲੋ ਰਾਜਸਥਾਨ’ ਹੋਲੀ ਮਹਾ ਉਤਸਵ

ਰਾਣਾ ਕੈਨੇਡਾ ਦੇ ਡਾਇਰੈਕਟਰ ਰਵੀ ਗੋਦਾਰਾ ਨੇ ਦੱਸਿਆ ਕਿ ਇਸ ਸਮਾਗਮ ਦਾ ਮਕਸਦ ਕੈਨੇਡਾ ਵਿੱਚ ਰਾਜਸਥਾਨੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਜੀਵੰਤ ਰੱਖਣਾ ਅਤੇ

Rangīlo Rajasthan  : Brampton ਵਿੱਚ ਧੂਮਧਾਮ ਨਾਲ ਮਨਾਇਆ ਗਿਆ ‘ਰੰਗੀਲੋ ਰਾਜਸਥਾਨ’ ਹੋਲੀ ਮਹਾ ਉਤਸਵ
X

GillBy : Gill

  |  10 March 2026 12:48 PM IST

  • whatsapp
  • Telegram

ਰਾਜਸਥਾਨੀ ਭਾਈਚਾਰੇ ਤੋਂ ਇਲਾਵਾ ਹੋਰਨਾਂ ਭਾਰਤੀ ਭਾਈਚਾਰਿਆਂ ਦੇ ਲੋਕਾਂ ਨੇ ਵੀ ਕੀਤੀ ਸ਼ਿਰਕਤ

ਵੈਨਕੂਵਰ, 9 ਮਾਰਚ (ਮਲਕੀਤ ਸਿੰਘ) – ਕੈਨੇਡਾ ਵਿੱਚ ਵੱਸਦੇ ਰਾਜਸਥਾਨੀ ਭਾਈਚਾਰੇ ਵੱਲੋਂ ਰੰਗਾਂ ਦਾ ਤਿਉਹਾਰ ਹੋਲੀ ਇਸ ਸਾਲ ਵੀ ਬਹੁਤ ਉਤਸ਼ਾਹ, ਭਾਈਚਾਰਕ ਸਾਂਝ ਅਤੇ ਸੱਭਿਆਚਾਰਕ ਰੌਣਕ ਨਾਲ ਮਨਾਇਆ ਗਿਆ। ਰਾਜਸਥਾਨ ਐਸੋਸੀਏਸ਼ਨ ਆਫ ਨਾਰਥ ਅਮਰੀਕਾ (ਰਾਣਾ ਕੈਨੇਡਾ) ਦੇ ਸਹਿਯੋਗ ਨਾਲ ਆਯੋਜਿਤ ‘ਰੰਗੀਲੋ ਰਾਜਸਥਾਨ – ਏ ਰਾਣਾ ਹੋਲੀ’ ਸਮਾਗਮ ਬ੍ਰੈਂਪਟਨ ਸਥਿਤ ਭਾਰਤ ਮਾਤਾ ਮੰਦਰ ਵਿੱਚ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ।




ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਾਰੇ ਮੈਂਬਰਾਂ ਨੇ ਇਕੱਠੇ ਬੈਠ ਕੇ ਟੀਮ ਇੰਡੀਆ ਦਾ ਮੈਚ ਦੇਖਿਆ। ਮੈਚ ਦੌਰਾਨ ਪੂਰੇ ਹਾਲ ਵਿੱਚ ਭਾਰੀ ਜੋਸ਼ ਦਾ ਮਾਹੌਲ ਬਣਿਆ ਰਿਹਾ। ਟੀਮ ਇੰਡੀਆ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਭ ਨੇ ਟੀਮ ਨੂੰ ਦਿਲੋਂ ਵਧਾਈ ਦਿੱਤੀ ਅਤੇ ਟ੍ਰਾਫੀ ਜਿੱਤਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।




ਇਸ ਤੋਂ ਬਾਅਦ ਹੋਲੀ ਦਾ ਸਮਾਗਮ ਸ਼ੁਰੂ ਹੋਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਰਾਜਸਥਾਨੀ ਭਾਈਚਾਰੇ ਦੇ ਨਾਲ-ਨਾਲ ਹੋਰ ਭਾਰਤੀ ਭਾਈਚਾਰਿਆਂ ਦੇ ਲੋਕਾਂ ਨੇ ਵੀ ਹਿੱਸਾ ਲਿਆ। ਲੋਕਾਂ ਨੇ ਇਕ-ਦੂਜੇ ਨੂੰ ਗੁਲਾਲ ਲਗਾ ਕੇ ਰੰਗਾਂ ਨਾਲ ਹੋਲੀ ਖੇਡੀ ਅਤੇ ਪਿਆਰ, ਭਾਈਚਾਰੇ ਅਤੇ ਖੁਸ਼ੀਆਂ ਦੇ ਮਾਹੌਲ ਵਿੱਚ ਤਿਉਹਾਰ ਮਨਾਇਆ। ਮਾਹੌਲ ਇੰਨਾ ਰੰਗੀਨ ਸੀ ਕਿ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਭਾਰਤ ਦੇ ਕਿਸੇ ਮੇਲੇ ਵਰਗਾ ਦ੍ਰਿਸ਼ ਸਿਰਜਿਆ ਮਹਿਸੂਸ ਹੋਇਆ

ਰਾਣਾ ਕੈਨੇਡਾ ਦੇ ਡਾਇਰੈਕਟਰ ਰਵੀ ਗੋਦਾਰਾ ਨੇ ਦੱਸਿਆ ਕਿ ਇਸ ਸਮਾਗਮ ਦਾ ਮਕਸਦ ਕੈਨੇਡਾ ਵਿੱਚ ਰਾਜਸਥਾਨੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਜੀਵੰਤ ਰੱਖਣਾ ਅਤੇ ਭਾਈਚਾਰੇ ਨੂੰ ਇਕ ਮੰਚ ’ਤੇ ਜੋੜਨਾ ਹੈ। ਉਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਮੈਂਬਰਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।

ਪ੍ਰੋਗਰਾਮ ਦੌਰਾਨ ਰਾਜਸਥਾਨੀ ਸੱਭਿਆਚਾਰ ਦੀ ਝਲਕ, ਸੰਗੀਤ, ਡੀਜੇ ਅਤੇ ਲਗਾਤਾਰ ਨੱਚ-ਗਾਣੇ ਦਾ ਵੀ ਪ੍ਰਬੰਧ ਕੀਤਾ ਗਿਆ। ਨਾਲ ਹੀ ਮੌਜੂਦ ਲੋਕਾਂ ਲਈ ਸੁਆਦਲੇ ਭਾਰਤੀ ਖਾਣੇ ਦਾ ਸਭ ਨੇ ਭਰਪੂਰ ਆਨੰਦ ਮਾਣਿਆ।




ਪੂਰਾ ਮਾਹੌਲ ਰੰਗਾਂ, ਸੰਗੀਤ ਅਤੇ ਖੁਸ਼ੀਆਂ ਨਾਲ ਭਰਪੂਰ ਰਿਹਾ। ਇਸ ਸਫਲ ਆਯੋਜਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ‘ਰੰਗੀਲੋ ਰਾਜਸਥਾਨ’ ਕੈਨੇਡਾ ਵਿੱਚ ਰਾਜਸਥਾਨੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਜੀਵੰਤ ਰੱਖਣ ਲਈ ਇੱਕ ਮਹੱਤਵਪੂਰਨ ਮੰਚ ਬਣ ਚੁੱਕਾ ਹੈ।

ਕੈਪਸ਼ਨ :ਰੰਗੀਲੋ ਰਾਜਸਥਾਨ' ਹੋਲੀ ਮਹਾ ਉਤਸਵ ਦੀਆਂ ਵੱਖ ਵੱਖ ਤਸਵੀਰਾਂ

Next Story
ਤਾਜ਼ਾ ਖਬਰਾਂ
Share it