Canada ਵਿਚ ਪੰਜਾਬੀ ਨੌਜਵਾਨ missing
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ 11 ਦਿਨ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਭਾਲ ਵਿਚ ਜੁਟੀ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ

By : Upjit Singh
ਵੈਨਕੂਵਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ 11 ਦਿਨ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਭਾਲ ਵਿਚ ਜੁਟੀ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ। ਨਨੇਮੋ ਆਰ.ਸੀ.ਐਮ.ਪੀ. ਨੇ ਦੱਸਿਆ ਕਿ 25 ਸਾਲਾ ਜ਼ੋਰਾਵਰ ਦੋਸਾਂਝ ਨੂੰ ਆਖਰੀ ਵਾਰ 28 ਫ਼ਰਵਰੀ ਨੂੰ ਦੇਖਿਆ ਗਿਆ ਅਤੇ ਮੰਨਿਆ ਜਾ ਰਿਹਾ ਹੈ ਕਿ ਲੋਅਰ ਮੇਨਲੈਂਡ ਨਾਲ ਸਬੰਧਤ ਇਹ ਨੌਜਵਾਲ ਵੈਨਕੂਵਰ ਆਇਲੈਂਡ ਵੱਲ ਗਿਆ ਹੋਵੇਗਾ। ਪੁਲਿਸ ਨੇ ਨੌਜਵਾਨ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਉਸ ਦਾ ਕੱਦ 6 ਫੁੱਟ ਅਤੇ ਵਾਲ ਕਾਲੇ ਹਨ ਜਦਕਿ ਲੱਤਾਂ-ਬਾਹਾਂ ’ਤੇ ਟੈਟੂ ਬਣੇ ਹੋਏ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜ਼ੋਰਾਵਰ ਦੋਸਾਂਝ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਨਨੇਮੋ ਆਰ.ਸੀ.ਐਮ.ਪੀ. ਦੇ ਗੈਰ ਐਮਰਜੰਸੀ ਨੰਬਰ 250 754 2345 ’ਤੇ ਸੰਪਰਕ ਕਰੇ।
ਜ਼ੋਰਾਵਰ ਦੋਸਾਂਝ ਦੀ ਭਾਲ ਵਿਚ ਜੁਟੀ ਪੁਲਿਸ ਨੇ ਮੰਗੀ ਮਦਦ
ਦੂਜੇ ਪਾਸੇ ਐਬਸਫੋਰਡ ਪੁਲਿਸ ਸੈਕਸ਼ੁਅਲ ਅਸਾਲਟ ਦੇ ਮਾਮਲੇ ਵਿਚ ਚਾਰ ਸਾਊਥ ਏਸ਼ੀਅਨ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ 10 ਫ਼ਰਵਰੀ ਨੂੰ ਵਾਪਰੀ ਵਾਰਦਾਤ ਦੌਰਾਨ ਪੀੜਤ ਔਰਤ ਨੂੰ ਕੈਨਨ ਐਵੇਨਿਊ ਅਤੇ ਬੈਵਨ ਐਵੇਨਿਊ ਇਲਾਕੇ ਤੋਂ ਗੱਡੀ ਵਿਚ ਬਿਠਾਇਆ ਗਿਆ ਅਤੇ ਜਦੋਂ ਉਸ ਨੇ ਗੱਡੀ ਵਿਚੋਂ ਬਾਹਰ ਜਾਣ ਦਾ ਯਤਨ ਕੀਤਾ ਤਾਂ ਸ਼ੱਕੀ ਨੂੰ ਇਸ ਨੂੰ ਪਹਾੜੀ ਇਲਾਕੇ ਵੱਲ ਲੈ ਗਏ। ਸ਼ੱਕੀਆਂ ਦੀ ਗੱਡੀ ਚਿੱਟੇ ਰੰਗ ਦੀ Çਲੰਕਨ ਨੈਵੀਗੇਟਰ ਦੱਸੀ ਜਾ ਰਹੀ ਹੈ ਜਾਂ ਇਸ ਮਿਲਦੀ ਜੁਲਦੀ ਕੋਈ ਹੋਰ ਗੱਡੀ ਹੋ ਸਕਦੀ ਹੈ। ਪੁਲਿਸ ਨੇ ਸ਼ੱਕੀਆਂ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਪਹਿਲੇ ਸ਼ੱਕੀ ਦੇ ਵਾਲ ਕਾਲੇ, ਲੰਮੀ ਦਾੜ੍ਹੀ ਅਤੇ ਕਾਲੀ ਹੂਡੀ ਪਾਈ ਹੋਈ ਸੀ ਜਦਕਿ ਦੂਜਾ ਸ਼ੱਕੀ ਕਲੀਨ ਸ਼ੇਵ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਕਾਲੀ ਹੂਡੀ ਅਤੇ ਗੂਡ੍ਹੇ ਹਰੇ ਰੰਗ ਦੀ ਕਾਰਗੋ ਪੈਂਟ ਪਹਿਨੀ ਹੋਈ ਸੀ।
ਸੈਕਸ਼ੁਅਲ ਅਸਾਲਟ ਦੇ ਮਾਮਲੇ ’ਚ 4 ਸਾਊਥ ਏਸ਼ੀਅਨ ਲੋੜੀਂਦੇ
ਤੀਜੇ ਸ਼ੱਕੀ ਦੀ ਪੈਨਸਿਲ ਲਾਈਨ ਵਰਗੀ ਦਾੜ੍ਹੀ ਅਤੇ ਛੋਟੇ ਵਾਲ ਸਨ ਜਿਸ ਦੀ ਉਮਰ 28 ਤੋਂ 35 ਸਾਲ ਦਰਮਿਆਨ ਹੋ ਸਕਦੀ ਹੈ। ਚੌਥੇ ਸ਼ੱਕੀ ਦੀ ਖਿੱਲਰੀ ਹੋਈ ਦਾੜ੍ਹੀ ਅਤੇ ਕੰਨਾਂ ਵਿਚ ਹੀਰੇ ਜੜੀਆਂ ਨੱਤੀਆਂ ਪਾਈਆਂ ਹੋਈਆਂ ਸਨ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਜਾਂ ਡੈਸ਼ਕੈਮ ਫੁਟੇਜ ਮੌਜੂਦ ਹੈ ਤਾਂ ਐਬਸਫ਼ਰਡ ਪੁਲਿਸ ਨਾਲ 604 859 5225 ’ਤੇ ਸੰਪਰਕ ਕੀਤਾ ਜਾਵੇ।


