Begin typing your search above and press return to search.

ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਲੈ ਲਈ ਜਾਨ, ਪੁਲਿਸ ਨੇ ਘਟਨਾ ਨੂੰ ਗੈਂਗਵਾਰ ਨਾਲ਼ ਜੋੜਿਆ

ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਨਗਰ ਸਰੀ 'ਚ ਇੱਕ ਪੰਜਾਬੀ ਨੌਜਵਾਨ ਦਾ ਕਤਲ ਹੋ ਗਿਆ ਹੈ। ਇਸ ਨੂੰ ਸਰੀ 'ਚ ਪਹਿਲਾਂ ਤੋਂ ਚੱਲ ਰਹੀ ਅਪਰਾਧਕ ਗਿਰੋਹਾਂ ਦੀ ਆਪਸੀ ਲੜਾਈ ਭਾਵ ਗੈਂਗਵਾਰ ਨਾਲ਼ ਜੋੜਿਆ ਜਾ ਰਿਹਾ ਹੈ

ਕੈਨੇਡਾ ਚ ਪੰਜਾਬੀ ਨੌਜਵਾਨ ਦੀ ਲੈ ਲਈ ਜਾਨ, ਪੁਲਿਸ ਨੇ ਘਟਨਾ ਨੂੰ ਗੈਂਗਵਾਰ ਨਾਲ਼ ਜੋੜਿਆ
X

Mehtab-Ud-DinBy : Mehtab-Ud-Din

  |  31 March 2026 4:23 PM IST

  • whatsapp
  • Telegram

ਗੋਲ਼ੀਬਾਰੀ ਦੀਆਂ ਵਧਦੀਆਂ ਵਾਰਦਾਤਾਂ ਤੋਂ ਸਰੀ ਪੁਲਿਸ ਚਿੰਤਤ

ਸਰੀ, ਬ੍ਰਿਟਿਸ਼ ਕੋਲੰਬੀਆ (ਕੈਨੇਡਾ): ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਨਗਰ ਸਰੀ 'ਚ ਇੱਕ ਪੰਜਾਬੀ ਨੌਜਵਾਨ ਦਾ ਕਤਲ ਹੋ ਗਿਆ ਹੈ। ਇਸ ਨੂੰ ਸਰੀ 'ਚ ਪਹਿਲਾਂ ਤੋਂ ਚੱਲ ਰਹੀ ਅਪਰਾਧਕ ਗਿਰੋਹਾਂ ਦੀ ਆਪਸੀ ਲੜਾਈ ਭਾਵ ਗੈਂਗਵਾਰ ਨਾਲ਼ ਜੋੜਿਆ ਜਾ ਰਿਹਾ ਹੈ।

27 ਸਾਲਾ ਪੰਜਾਬੀ ਨੌਜਵਾਨ ਜਸਮਾਨ ਸੇਖੋਂ (Jasman Sekhon) ਨੂੰ ਸਨਿੱਚਰਵਾਰ ਰਾਤ ਨੂੰ ਗੋਲੀਆਂ ਮਾਰੀਆਂ ਗਈਆਂ। ਪੁਲਿਸ ਇਸ ਨੂੰ ਗੈਂਗ ਵੱਲੋਂ ਮਿੱਥ ਕੇ ਕੀਤਾ ਕਤਲ ਮੰਨ ਰਹੀ ਹੈ।

ਸਨਿੱਚਰਵਾਰ ਨੂੰ ਸ਼ਾਮੀਂ ਲਗਭਗ ਸ਼ਾਮ 6:39 ਵਜੇ ਸਰੀ ਦੇ ਸੁਲੀਵਾਨ ਹਾਈਟਸ ਇਲਾਕੇ ਵਿਚ ਇੱਕ ਟਾਊਨਹਾਊਸ ਕੰਪਲੈਕਸ ਦੇ 15100 ਬਲਾਕ ਆਫ 60 ਐਵੇਨਿਊ 'ਚ ਇਹ ਘਿਨਾਉਣਾ ਕਾਰਾ ਕੀਤਾ ਗਿਆ।

ਗਵਾਹਾਂ ਅਨੁਸਾਰ, ਜਸਮਾਨ ਸੇਖੋਂ ਪਿੱਛੇ ਪਹਿਲਾਂ ਗਹਿਰੇ ਰੰਗ ਦੀ SUV ਗੱਡੀ ਲੱਗੀ। ਫਿਰ ਗੱਡੀ ਰੁਕੀ ਅਤੇ ਦੋ ਆਦਮੀ ਉਤਰ ਕੇ ਉਸ ਉੱਤੇ ਗੋਲੀਆਂ ਚਲਾਉਣ ਲੱਗੇ। ਉਸ ਨੂੰ ਕਈ ਗੋਲੀਆਂ ਲੱਗੀਆਂ। ਪੁਲਿਸ ਤੁਰੰਤ ਮੌਕੇ ਉੱਤੇ ਪਹੁੰਚੀ ਅਤੇ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਹ ਮੌਕੇ ਉੱਤੇ ਹੀ ਦਮ ਤੋੜ ਗਿਆ।

ਘਟਨਾ ਤੋਂ ਲਗਭਗ 15 ਮਿੰਟ ਬਾਅਦ ਨੇੜੇ ਹੀ ਇੱਕ ਨੀਲੀ ਹੁੰਡਈ SUV ਵੇਖੀ ਗਈ, ਜਿਸ ਨੂੰ ਅੱਗ ਲੱਗੀ ਹੋਈ ਸੀ। ਪੁਲਿਸ ਇਸ ਗੱਡੀ ਨੂੰ ਵੀ ਇਸ ਹੱਤਿਆ ਨਾਲ ਜੋੜ ਕੇ ਤਫਤੀਸ਼ ਕਰ ਰਹੀ ਹੈ। ਗੱਡੀ ਨੂੰ ਅੱਗ ਲਗਾਉਣਾ ਗੈਂਗਵਾਰ ਵਿਚ ਆਮ ਤਰੀਕਾ ਮੰਨਿਆ ਜਾਂਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਸਮਾਨ ਸੇਖੋਂ ਦਾ ਪੁਲਿਸ ਨਾਲ ਪਹਿਲਾਂ ਵੀ ਕਈ ਵਾਰ ਰਾਬਤਾ ਰਿਹਾ ਸੀ। ਉਹ ਕਥਿਤ ਤੌਰ ਉਤੇ ਨਸ਼ੀਲੀਆਂ ਦਵਾਈਆਂ ਦੇ ਧੰਦੇ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ।

ਤਫਤੀਸ਼ ਅਨੁਸਾਰ ਉਸ ਦੇ ਸਰੀ ਵਿਚ ਸੰਗਠਿਤ ਅਪਰਾਧੀ ਨੈਟਵਰਕ ਨਾਲ ਲਿੰਕ ਹੋਣ ਦੀ ਸੰਭਾਵਨਾ ਹੈ।

ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੀ ਸਰਜੰਟ ਫਰੈਡਾ ਫੌਂਗ ਨੇ ਕਿਹਾ: “ਜਾਂਚਕਾਰ ਇਸ ਹੱਤਿਆ ਦੀਆਂ ਸਥਿਤੀਆਂ ਦਾ ਪਤਾ ਲਗਾਉਣ ਲਈ ਲਗਾਤਾਰ ਮਿਹਨਤ ਕਰ ਰਹੇ ਹਨ ਅਤੇ ਸਾਰੀਆਂ ਸੰਬੰਧਿਤ ਵਿਅਕਤੀਆਂ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਹਨ।”

ਪੁਲਿਸ ਨੇ ਇਹ ਵੀ ਦੱਸਿਆ ਕਿ ਪਿਛਲੇ 48 ਘੰਟਿਆਂ ਵਿਚ ਸਰੀ ਵਿਚ ਗੋਲੀਬਾਰੀ ਦੀਆਂ ਚਾਰ ਘਟਨਾਵਾਂ ਵਾਪਰੀਆਂ ਹਨ। ਇਸ ਨਾਲ ਗੈਂਗ-ਸਬੰਧੀ ਹਿੰਸਾ ਵਧਦੀ ਜਾ ਰਹੀ ਹੈ ਉਪਰ ਚਿੰਤਾ ਵਧ ਗਈ ਹੈ।

ਹਾਲ਼ੇ ਤੱਕ ਸੇਖੋਂ ਕਤਲ ਕੇਸ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ। ਪੁਲਿਸ ਲੋਕਾਂ ਤੋਂ ਅਪੀਲ ਕਰ ਰਹੀ ਹੈ ਕਿ ਜੇ ਕਿਸੇ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ, ਵੀਡੀਓ ਜਾਂ ਡੈਸ਼ਕੈਮ ਫੁਟੇਜ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਖਾਸ ਤੌਰ ਉੱਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੋ ਘਟਨਾ ਵਾਲੇ ਸਮੇਂ ਭਾਵ ਸ਼ਾਮ 6:00 ਤੋਂ 7:30 ਵਜੇ ਤੱਕ ਉਸ ਇਲਾਕੇ ਵਿਚ ਸਨ।

ਸਰੀ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਸਾਲ ਦੇ ਸ਼ੁਰੂ ਤੋਂ ਹੀ ਗੈਂਗ ਵਾਰ ਅਤੇ ਡਰੱਗ ਟ੍ਰੇਡ ਨਾਲ ਜੁੜੀ ਹਿੰਸਾ ਵਧੀ ਹੋਈ ਹੈ। ਪੁਲਿਸ ਇਸ ਮਾਮਲੇ ਵਿਚ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਤਫਤੀਸ਼ ਤੇਜ਼ ਕਰ ਰਹੀ ਹੈ।

Next Story
ਤਾਜ਼ਾ ਖਬਰਾਂ
Share it