ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਮੌਤ
ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ।

ਵੈਨਕੂਵਰ : ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਬੀ.ਸੀ. ਦੇ ਸਾਲਟ ਸਪ੍ਰਿੰਗ ਆਇਲੈਂਡ ਦੀ ਹਰਪ੍ਰੀਤ ਕੌਰ ਮੁਤਾਬਕ ਗੁਰਕੀਰਤ ਸਿੰਘ ਦੀ ਪਤਨੀ ਅਤੇ ਹੋਰ ਪਰਵਾਰਕ ਮੈਂਬਰ ਪੰਜਾਬ ਵਿਚ ਹਨ ਅਤੇ ਉਸ ਦੀ ਦੇਹ ਭਾਰਤ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਛੇ ਮਹੀਨੇ ਪਹਿਲਾਂ ਹੀ ਗੁਰਕੀਰਤ ਸਿੰਘ ਦੇ ਘਰ ਬੱਚੀ ਨੇ ਜਨਮ ਲਿਆ ਅਤੇ ਉਹ ਆਪਣੇ ਪਰਵਾਰ ਨੂੰ ਕੈਨੇਡਾ ਸੱਦਣ ਦੇ ਯਤਨ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਅਣਹੋਣੀ ਵਾਪਰ ਗਈ।
ਬੀ.ਸੀ. ਵਿਚ ਗੁਰਕੀਰਤ ਸਿੰਘ ਨੂੰ ਪਿਆ ਦਿਲ ਦਾ ਦੌਰਾ
ਦੂਜੇ ਪਾਸੇ ਅਮਰੀਕਾ ਦੇ ਟੈਕਸਸ ਸੂਬੇ ਵਿਚ ਦੀਪਤੀ ਵੈਂਗਾਵੋਲੂ ਜ਼ਿੰਦਗੀ ਵਾਸਤੇ ਸੰਘਰਸ਼ ਕਰ ਰਹੀ ਹੈ ਜਿਸ ਨੂੰ ਇਕ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿਤੀ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਡੈਂਟਨ ਸ਼ਹਿਰ ਵਿਚ ਵਾਪਰੇ ਹਾਦਸੇ ਮਗਰੋਂ ਦੀਪਤੀ ਦਾ ਪਰਵਾਰ ਡੂੰਘੇ ਸਦਮੇ ਵਿਚ ਹੈ। ਫਿਲਹਾਲ ਦੀਪਤੀ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ ਅਤੇ ਪਰਵਾਰ ਸਣੇ ਉਸ ਦੇ ਦੋਸਤ ਅਤੇ ਰਿਸ਼ਤੇਦਾਰ ਸਿਹਤਯਾਬੀ ਦੀ ਅਰਦਾਸ ਕਰ ਰਹੇ ਹਨ।