Begin typing your search above and press return to search.

Canada ’ਚ ਪੰਜਾਬਣ nurse ’ਤੇ ਲੱਗੇ ਨਸ਼ਾ ਚੋਰੀ ਕਰਨ ਦੇ ਦੋਸ਼

ਕੈਨੇਡਾ ਵਿਚ ਪੰਜਾਬੀ ਮੂਲ ਦੀ ਨਰਸ ਨੂੰ 56 ਹਜ਼ਾਰ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ

Canada ’ਚ ਪੰਜਾਬਣ nurse ’ਤੇ ਲੱਗੇ ਨਸ਼ਾ ਚੋਰੀ ਕਰਨ ਦੇ ਦੋਸ਼
X

Upjit SinghBy : Upjit Singh

  |  2 Feb 2026 7:21 PM IST

  • whatsapp
  • Telegram

ਮੌਂਟਰੀਅਲ : ਕੈਨੇਡਾ ਵਿਚ ਪੰਜਾਬੀ ਮੂਲ ਦੀ ਨਰਸ ਨੂੰ 56 ਹਜ਼ਾਰ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮੌਂਟਰੀਅਲ ਨਾਲ ਸਬੰਧਤ ਨਰਸ ਦੀ ਸ਼ਨਾਖ਼ਤ ਲਵਦੀਪ ਸੰਧੂ ਵਜੋਂ ਕੀਤੀ ਗਈ ਹੈ ਜੋ ਇਕ ਪ੍ਰਾਈਵੇਟ ਕਲੀਨਿਕ ਵਿਚ ਕੰਮ ਕਰਦੀ ਸੀ ਅਤੇ ਭਾਰਤ ਵਿਚ ਨਰਸਿੰਗ ਸਟੂਡੈਂਟਸ ਨੂੰ ਪ੍ਰੀਖਿਆ ਪਾਸ ਕਰਨ ਵਿਚ ਮਦਦ ਵੀ ਕਰਦੀ। ਕਿਊਬੈਕ ਸਟੇਟ ਪੁਲਿਸ ਵੱਲੋਂ ਲਵਦੀਪ ਸੰਧੂ ’ਤੇ ਲਾਏ ਦੋਸ਼ਾਂ ਮੁਤਾਬਕ ਉਸ ਨੇ 6 ਹਜ਼ਾਰ ਨਸ਼ੇ ਵਾਲੇ ਟੀਕੇ ਚੋਰੀ ਕੀਤੇ ਅਤੇ ਪੁਲਿਸ ਵੱਲੋਂ ਉਸ ਦੇ ਘਰ ’ਤੇ ਮਾਰੇ ਛਾਪੇ ਦੌਰਾਨ 10 ਹਜ਼ਾਰ ਡਾਲਰ ਨਕਦ ਤੇ ਸਰਿੰਜਾਂ ਦੇ ਕਈ ਡੱਬੇ ਬਰਾਮਦ ਕੀਤੇ ਗਏ। ਲਵਦੀਪ ਸੰਧੂ ਦਾ ਨਰਸਿੰਗ ਲਾਇਸੰਸ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਅਦਾਲਤੀ ਫ਼ੈਸਲਾ ਜੂਨ ਵਿਚ ਆਉਣ ਦੇ ਆਸਾਰ ਹਨ।

ਮੌਂਟਰੀਅਲ ਦੀ ਲਵਦੀਪ ਸੰਧੂ ਦਾ ਲਾਇਸੰਸ ਕੀਤਾ ਰੱਦ

ਦੂਜੇ ਪਾਸੇ ਸਸਕੈਚਵਨ ਸੂਬੇ ਵਿਚ ਰਜਿੰਦਰਪਾਲ ਬਸਰਾਂ ਨੂੰ ਧੋਖਾਧੜੀ ਦੇ ਇਰਾਦੇ ਨਾਲ ਆਪਣਾ ਹੀ ਸਪੋਰਟਸ ਬਾਰ ਫੂਕਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਕੈਲਗਰੀ ਦੇ ਰਜਿੰਦਰਪਾਲ ਬਸਰਾਂ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦਾ ਫਰੌਡ ਕਰਨ ਅਤੇ ਮਨੁੱਖੀ ਜਾਨ ਖ਼ਤਰੇ ਵਿਚ ਪਾਉਣ ਦੇ ਦੋਸ਼ ਲਾਏ ਗਏ ਹਨ। ਸਸਕਾਟੂਨ ਤੋਂ 240 ਕਿਲੋਮੀਟਰ ਦੱਖਣ ਪੱਛਮ ਵੱਲ ਸਥਿਤ ਲੀਡਰ ਕਸਬੇ ਵਿਚ ਪਿਛਲੇ ਸਾਲ 26 ਅਕਤੂਬਰ ਨੂੰ ਵਾਪਰੀ ਵਾਰਦਾਤ ਦੀ ਪੁਲਿਸ ਲਗਾਤਾਰ ਪੜਤਾਲ ਕਰ ਰਹੀ ਸੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਗੱਡੀ ਵਿਚ ਸਵਾਰ ਸ਼ੱਕੀ ਦਰਵਾਜ਼ਾ ਤੋੜ ਕੇ ਬਾਰ ਅੰਦਰ ਦਾਖਲ ਹੁੰਦਾ ਹੈ ਅਤੇ ਅੱਗ ਲਾਉਣ ਮਗਰੋਂ ਫਰਾਰ ਹੋ ਜਾਦਾ ਹੈ।

ਸਸਕੈਚਵਨ ਵਿਚ ਪੰਜਾਬੀ ਨੇ ਖੁਦ ਫ਼ੂਕ ਦਿਤਾ ਆਪਣਾ ਬਾਰ!

ਘਟਨਾ ਦੌਰਾਨ ਰੈਸਟੋਰੈਂਟ ਸੜ ਕੇ ਸੁਆਹ ਹੋ ਗਿਆ ਅਤੇ ਰਜਿੰਦਰਪਾਲ ਬਸਰਾਂ ਨੇ ਉਸ ਵੇਲੇ ਦਾਅਵਾ ਕੀਤਾ ਸੀ ਕਿ ਘਟਨਾ ਵੇਲੇ ਉਹ ਲੀਡਰ ਕਸਬੇ ਤੋਂ ਬਾਹਰ ਸੀ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਬਸਰਾਂ ਨੇ ਕਿਹਾ ਕਿ ਅਗਜ਼ਨੀ ਦੀ ਵਾਰਦਾਤ ਦੇ ਮਕਸਦ ਬਾਰੇ ਉਹ ਕੁਝ ਨਹੀਂ ਜਾਣਦਾ। ਜਦੋਂ ਰਜਿੰਦਰਪਾਲ ਨੂੰ ਇਮਾਰਤ ਦੇ ਬੀਮੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਵਿੱਤੀ ਮਸਲੇ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ। ਇਥੇ ਦਸਣਾ ਬਣਦਾ ਹੈ ਕਿ ਲੀਡਰ ਕਸਬੇ ਵਿਚ ਰਜਿੰਦਰਪਾਲ ਬਸਰਾਂ ਦੇ ਤਿੰਨ ਹੋਰ ਕਾਰੋਬਾਰੀ ਵੀ ਚੱਲ ਰਹੇ ਹਨ। ਰਜਿੰਦਰਪਾਲ ਦੀ ਅਦਾਲਤ ਵਿਚ ਪੇਸ਼ੀ 19 ਮਾਰਚ ਨੂੰ ਹੋਵੇਗੀ।

Next Story
ਤਾਜ਼ਾ ਖਬਰਾਂ
Share it