Begin typing your search above and press return to search.

ਕੈਨੇਡਾ ਵਿਚ ਪੰਜਾਬਣ ਦੇ ਕਾਤਲ ਨੂੰ 15 ਸਾਲ ਦੀ ਕੈਦ

ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਓਕੈਨਾਗਨ ਕੈਂਪਸ ਵਿਚ ਸਕਿਉਰਿਟੀ ਗਾਰਡ ਦੀ ਨੌਕਰੀ ਕਰਦੀ 24 ਸਾਲਾ ਹਰਮਨਦੀਪ ਕੌਰ ਉਤੇ 26 ਫਰਵਰੀ 2022 ਨੂੰ ਹਮਲਾ ਹੋਇਆ ਅਤੇ ਇਕ ਦਿਨ ਬਾਅਦ ਹਸਪਤਾਲ ਵਿਚ ਉਹ ਦਮ ਤੋੜ ਗਈ।

ਕੈਨੇਡਾ ਵਿਚ ਪੰਜਾਬਣ ਦੇ ਕਾਤਲ ਨੂੰ 15 ਸਾਲ ਦੀ ਕੈਦ
X

Upjit SinghBy : Upjit Singh

  |  15 May 2025 5:44 PM IST

  • whatsapp
  • Telegram

ਵੈਨਕੂਵਰ : ਕੈਨੇਡਾ ਵਿਚ ਪੰਜਾਬਣ ਮੁਟਿਆਰ ਦੇ ਕਾਤਲ ਨੂੰ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਓਕੈਨਾਗਨ ਕੈਂਪਸ ਵਿਚ ਸਕਿਉਰਿਟੀ ਗਾਰਡ ਦੀ ਨੌਕਰੀ ਕਰਦੀ 24 ਸਾਲਾ ਹਰਮਨਦੀਪ ਕੌਰ ਉਤੇ 26 ਫਰਵਰੀ 2022 ਨੂੰ ਹਮਲਾ ਹੋਇਆ ਅਤੇ ਇਕ ਦਿਨ ਬਾਅਦ ਹਸਪਤਾਲ ਵਿਚ ਉਹ ਦਮ ਤੋੜ ਗਈ। ਹਮਲਾਵਰ ਦੀ ਹਰਮਨਦੀਪ ਕੌਰ ਨਾਲ ਕੋਈ ਰੰਜਿਸ਼ ਨਹੀਂ ਸੀ ਪਰ ਵਾਰਦਾਤ ਵੇਲੇ ਨਸ਼ੇ ਵਿਚ ਹੋਣ ਕਾਰਨ ਉਸ ਨੇ ਹਰਮਨਦੀਪ ਕੌਰ ਉਤੇ ਐਨੇ ਵਾਰ ਕੀਤੇ ਕਿ ਉਸ ਨੂੰ ਬਚਾਇਆ ਨਾ ਜਾ ਸਕਿਆ। ਹਿੰਸਾ ਦੀ ਵਾਰਦਾਤ 10 ਮਿੰਟ ਤੋਂ ਵੱਧ ਸਮਾਂ ਜਾਰੀ ਰਹੀ ਅਤੇ ਧਰਤੀ ’ਤੇ ਡਿੱਗੀ ਹਰਮਨਦੀਪ ਕੌਰ ਦੇ ਸਿਰ ’ਤੇ ਹਮਲਾਵਰ ਨੇ ਅਣਗਿਣਤ ਠੁੱਡੇ ਮਾਰੇ।

2022 ਵਿਚ ਹੋਇਆ ਸੀ ਹਰਮਨਦੀਪ ਕੌਰ ਦਾ ਕਤਲ

2015 ਵਿਚ ਪੰਜਾਬ ਤੋਂ ਕੈਨੇਡਾ ਪੁੱਜੀ ਹਰਮਨਦੀਪ ਕੌਰ ਪੈਰਾਮੈਡਿਕ ਬਣਨਾ ਚਾਹੁੰਦੀ ਸੀ ਅਤੇ ਕਾਲਜ ਫੀਸ ਇਕੱਠੀ ਕਰਨ ਲਈ ਸਕਿਉਰਿਟੀ ਗਾਰਡ ਦਾ ਕੰਮ ਕਰਨ ਲੱਗੀ। ਫਰਵਰੀ 2022 ਵਿਚ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਹੀ ਹਰਮਨਦੀਪ ਕੌਰ ਨੂੰ ਕੈਨੇਡਾ ਦੀ ਪੀ.ਆਰ. ਮਿਲੀ ਅਤੇ ਕੈਨੇਡਾ ਵਿਚ ਇਕ ਲੰਮਾ ਸਫ਼ਰ ਯਕੀਨੀ ਹੋ ਗਿਆ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕੈਲੋਨਾ ਨਾਲ ਸਬੰਧਤ 24 ਸਾਲਾ ਦਾਂਤੇ ਓਗਨੀਬੈਨੇ ਹੈਬਰਨ ਨੂੰ ਸਜ਼ਾ ਸੁਣਾਏ ਜਾਣ ਮੌਕੇ ਹਰਮਨਦੀਪ ਕੌਰ ਦੇ ਪਰਵਾਰਕ ਮੈਂਬਰ ਵੀ ਅਦਾਲਤ ਵਿਚ ਮੌਜੂਦ ਰਹੇ। ਹਰਮਨਦੀਪ ਕੌਰ ਦੀ ਮਾਤਾ ਨੇ ਅਦਾਲਤ ਵਿਚ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਬੇਟੀ ਸੁਪਨਿਆਂ ਦੀ ਪੰਡ ਲੈ ਕੇ ਕੈਨੇਡਾ ਪੁੱਜੀ। ਉਹ ਸਿਰਫ਼ ਆਪਣੇ ਬਾਰੇ ਨਹੀਂ ਸੀ ਸੋਚ ਰਹੀ ਸਗੋਂ ਪੂਰੇ ਪਰਵਾਰ ਨੂੰ ਕੈਨੇਡਾ ਸੱਦਣਾ ਚਾਹੁੰਦੀ ਸੀ। ਸੋਗ ਵਿਚ ਡੁੱਬੀ ਹਰਮਨਦੀਪ ਕੌਰ ਦੀ ਮਾਤਾ ਨੇ ਦੋਸ਼ੀ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਤਾਂਕਿ ਭਵਿੱਖ ਵਿਚ ਕਿਸੇ ਹੋਰ ਪਰਵਾਰ ਨੂੰ ਅਜਿਹਾ ਦੁੱਖ ਹੰਢਾਉਣਾ ਨਾ ਪਵੇ। ਉਨ੍ਹਾਂ ਕਿਹਾ ਕਿ ਧੀ ਦੀ ਮੌਤ ਤੋਂ ਬਾਅਦ ਪੂਰਾ ਪਰਵਾਰ ਰੋਜ਼ਾਨਾ ਅਸਹਿ ਦੁੱਖ ਵਿਚੋਂ ਲੰਘ ਰਿਹਾ ਹੈ।

ਬੀ.ਸੀ. ਯੂਨੀਵਰਸਿਟੀ ਦੇ ਓਕੈਨਾਗਨ ਕੈਂਪਸ ’ਚ ਨੌਕਰੀ ਕਰਦੀ ਸੀ ਹਰਮਨਦੀਪ ਕੌਰ

ਘਰ ਵਿਚ ਚੁੱਪ ਪਸਰੀ ਹੈ ਅਤੇ ਹਰ ਵੇਲੇ ਸੋਗ ਭਰਪੂਰ ਮਾਹੌਲ ਬਣਿਆ ਰਹਿੰਦਾ ਹੈ। ਉਧਰ ਬੀ.ਸੀ. ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਕਿ ਮਾਨਸਿਕ ਤੌਰ ’ਤੇ ਬਿਮਾਰ ਇਕ ਸ਼ਖਸ ਨੇ ਬੇਹੱਦ ਜ਼ਾਲਮਾਨਾ ਤਰੀਕੇ ਨਾਲ ਇਕ ਕੁੜੀ ਦਾ ਕਤਲ ਕਰ ਦਿਤਾ ਜੋ ਵਾਰਦਾਤ ਵੇਲੇ ਨਸ਼ੇ ਵਿਚ ਸੀ। ਚੇਤੇ ਰਹੇ ਕਿ ਕੈਲੋਨਾ ਸ਼ਹਿਰ ਦੀ ਕੌਂਸਲਰ ਮੋਹਿਨੀ ਸਿੰਘ ਨੇ ਸਵਾਲ ਉਠਾਇਆ ਸੀ ਕਿ ਇਕ ਸ਼ਖਸ ਜੋ ਵਿਦਿਅਕ ਅਦਾਰੇ ਦੀ ਸਕਿਉਰਿਟੀ ਦਾ ਠੇਕੇਦਾਰ ਵੀ ਹੈ, ਉਹ ਇਕੱਲੀ ਕੁੜੀ ਕੋਲ ਕੀ ਕਰਨ ਗਿਆ? ਜੇ ਉਹ ਮਾਨਸਿਕ ਤੌਰ ’ਤੇ ਬਿਮਾਰ ਹੈ ਤਾਂ ਵਿਦਿਆਰਥੀਆਂ ਦੀ ਸੁਰੱਖਿਆ ਤਾਂ ਖੁਦ ਬ ਖੁਦ ਖਤਰੇ ਵਿਚ ਪਈ ਸਮਝੋ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਨਵੇਂ ਪੱਕੇ ਹੋਣ ਵਾਲੇ ਪ੍ਰਵਾਸੀਆਂ ਨੂੰ ਰੁਜ਼ਗਾਰ ਦੇ ਕਾਫ਼ੀ ਮੌਕੇ ਮਿਲ ਜਾਂਦੇ ਹਨ ਪਰ ਕੁਝ ਲੋਕ ਇਨ੍ਹਾਂ ਨੂੰ ਖਤਰੇ ਭਰੀਆਂ ਨੌਕਰੀਆਂ ਵੱਲ ਲੈ ਜਾਂਦੇ ਹਨ।

Next Story
ਤਾਜ਼ਾ ਖਬਰਾਂ
Share it